ਅੰਮ੍ਰਿਤਸਰ, 19 ਜਨਵਰੀ (ਰੋਮਿਤ ਸ਼ਰਮਾ) – ਭਾਰਤ ਅਤੇ ਪੰਜਾਬ ਸਰਕਾਰ ਦੁਆਰਾ ਨਹਿਰੂ ਯੁਵਾ ਕੇਂਦਰ ਵਲੋਂ ਨਿੰਪਾ ਦੇ ਸਹਿਯੋਗ ਨਾਲ ਅੱਜ ਸ਼ਕਤੀ ਮਾਡਲ ਪਬਲਿਕ ਸਕੂਲ, ਸ਼ਰਮਾ ਕਲੌਨੀ, ਤਰਨ ਤਾਰਨ ਰੋਡ ਵਿੱਚ ਇਕ ਕੰਨਿਆ ਭਰੂਣ ਹੱਤਿਆ ਵਿਰੁੱਧ ਜਾਗਰਿਤੀ ਰੈਲੀ ਕੱਢੀ ਗਈ। ਜਿਸ ਵਿੱਚ ਸਕੂਲ ਦੇ ਵਿਦਿਆਥਰੀਆਂ ਨੇ ਹੱਥਾਂ ਵਿੱਚ ਭਰੂਣ ਹੱਤਿਆ ਦੇ ਵਿਰੁੱਧ ਲਿਖੇ ਸਲੋਗਨ ਫੜੇ ਹੋਏ ਸਨ।ਨਿੰਪਾ ਪ੍ਰਧਾਨ ਗੁਰਸ਼ਰਨ ਸਿੰਘ ਬੱਬਰ ਨੇ ਰੈਲੀ ਵਿੱਚ ਬੱਚਿਆਂ ਨੂੰ ਕੰਨਿਆ ਭਰੂਣ ਹੱਤਿਆ ਦੇ ਵਿਰੁੱਧ ਸਹੂੰ ਵੀ ਚੁਕਾਈ। ਰੈਲੀ ਵਿੱਚ ਬੱਚਿਆਂ ਦੇ ਨਾਲ ਸਕੂਲ ਦੇ ਐਮ.ਡੀ. ਡਾ. ਸੰਜੀਵ ਕੁਮਾਰ, ਪ੍ਰਿੰ: ਰਾਜੇਸ਼ ਕੁਮਾਰ, ਨਿਰਮਲ ਕੌਰ, ਪੂਜਾ ਰਾਣੀ, ਵਿਸ਼ਾਲ ਮਹਿੰਦਰ ਅਤੇ ਸ੍ਰੀ ਚੰਚਲ ਕੁਮਾਰ ਨੇ ਵੀ ਭਾਗ ਲਿਆ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …