ਫਾਜ਼ਿਲਕਾ, 22 ਜਨਵਰੀ (ਵਿਨੀਤ ਅਰੋੜਾ) – ਆਦਰਸ਼ ਨਗਰ ਸਥਿਤ ਮਾਤਾ ਚਿੰਤਪੂਰਣੀ ਚੰਚਲ ਦੇਵੀ ਮੰਦਿਰ ਵਿੱਚ ਮੂਰਤੀ ਸਥਾਪਨਾ ਦਿਵਸ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ।ਇਸ ਮੌਕੇ ਉੱਤੇ ਸ਼੍ਰੀ ਗਣੇਸ਼ ਅਵਧੂਤ ਆਸ਼ਰਮ ਨਿਰਮਲ ਛਾਉਨੀ ਹਰਦੁਆਰ ਤੋਂ ਸੰਤ ਪੂਜਨੀਕ ਸ਼੍ਰੀ ਹਰਚਰਣ ਸਿੰਘ ਸ਼ਾਸਤਰੀ ਅਤੇ ਮੰਦਿਰ ਦੇ ਸੰਚਾਲਿਕਾ ਮਾਤਾ ਚੰਚਲ ਦੇਵੀ ਜੀ ਦੁਆਰਾ ਕੇਕ ਕੱਟਿਆ ਗਿਆ।ਮੰਦਿਰ ਦੇ ਮੁੱਖ ਸੇਵਾਦਾਰ ਐਡਵੋਕੇਟ ਸੁਰਿੰਦਰ ਸਚਦੇਵਾ ਦੁਆਰਾ ਗਾਈਆਂ ਸੁੰਦਰ ਸੁੰਦਰ ਭੇਟਾਂ ਨਾਲ ਸ਼ਰੱਧਾਲੂਆਂ ਨੂੰ ਭਾਵ ਵਿਭੋਰ ਕਰ ਦਿੱਤਾ।ਮੰਦਿਰ ਨੂੰ ਸ਼ਾਨਦਾਰ ਲਾਇਟਾਂ ਅਤੇ ਫੁਲਾਂ ਨਾਲ ਸ਼ਾਨਦਾਰ ਰੂਪ ਨਾਲ ਸਜਾਇਆ ਗਿਆ ਸੀ।ਇਸ ਦੌਰਾਨ ਆਰਤੀ ਤੋਂ ਬਾਅਦ ਖੁੱਲਾ ਭੰਡਾਰਾ ਲਗਾਇਆ ਗਿਆ।ਇਸ ਮੌਕੇ ਉੱਤੇ ਸੰਦੀਪ ਗਾਵੜੀ ਲੱਡੂ, ਵਿਨੋਦ ਖੁਰਾਨਾ, ਦੀਪੂ ਮੰਡੋਰਾ, ਦੁਗੀ, ਰੋਬਿਨ ਕਟਾਰੀਆ, ਗਿਰਧਾਰੀ ਲਾਲ ਮੋਂਗਾ, ਡਾ. ਮਨੋਹਰ ਲਾਲ ਸੁਖੀਜਾ ਆਦਿ ਤੋਂ ਇਲਾਵਾ ਸੈਕੜਿਆਂ ਦੀ ਤਦਾਦ ਵਿੱਚ ਸ਼ਰਧਾਲੂ ਮੌਜੂਦ ਸਨ।
Check Also
ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ
ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …