ਫਾਜ਼ਿਲਕਾ, 22 ਜਨਵਰੀ (ਵਿਨੀਤ ਅਰੋੜਾ) – ਗੁਰਦੂਆਰਾ ਦੁੱਖ ਨਿਵਾਰਨ ਸਾਹਿਬ ਬਸਤੀ ਹਜ਼ੂਰ ਸਿੰਘ ਵਿੱਖੇ ਸਤਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਿ ਰਾਏ ਸਾਹਿਬ ਦੇ ਪ੍ਰਕਾਸ਼ ਦਿਵਸ ਦੇ ਸਬੰਧ ਵਿੱਚ ਗੁਰਦੂਆਰਾ ਸਾਹਿਬ ਵਿੱਖੇ ਲੜੀਵਾਰ ਸੁਖਮਨੀ ਸਾਹਿਬ ਜੀ ਦੇ ਪਾਠ ਹੋ ਰਹੇ ਹਨ।ਸੰਗਤਾਂ ਬਾਣੀ ਸਰਵਣ ਕਰਕੇ ਅਪਣੇ ਜੀਵਨ ਨੂੰ ਸਫ਼ਲ ਕਰ ਰਹੀਆਂ ਹਨ। ਗੁਰਦੂਆਰਾ ਸਾਹਿਬ ਦੇ ਸੇਵਾਦਾਰ ਭਾਈ ਚੰਨ ਸਿੰਘ ਨੇ ਕਿਹਾ ਕਿ ਇਹ ਸਮਾਗਮ 31 ਜਨਵਰੀ ਤੱਕ ਚਲਦੇ ਰਹਿਣਗੇ। ਇਸ ਦੌਰਾਨ 26 ਜਨਵਰੀ ਨੂੰ ਭਾਈ ਦੀਪ ਸਿੰਘ ਜੀ ਦਾ ਸ਼ਹੀਦੀ ਦਿਵਸ ਸਬੰਧੀ ਵੀ ਸਮਾਗਮ ਹੋਣਗੇ। ਬਾਬਾ ਦੀਪ ਸਿੰਘ ਜੀ ਦੇ ਜੀਵਨ ਤੇ ਰੋਸ਼ਨੀ ਪਾਈ ਜਾਵੇਗੀ। ਜਿਨ੍ਹਾਂ ਨੇ ਸੀਸ ਦੇ ਕੇ ਮੁਗਲਾਂ ਦਾ ਟਾਕਰਾ ਕੀਤਾ ਤੇ ਸ਼੍ਰੀ ਹਰਿਮੰਦਿਰ ਸਾਹਿਬ ਵਿੱਖੇ ਸ਼ਹੀਦੀ ਪਾਈ। ਇਸ ਦਿਨ ਲੰਗਰ ਵੀ ਹੋਣਗੇ, ਤੇ ਸੰਗਤਾਂ ਗੁਰਬਾਣੀ ਦਾ ਇਲਾਹੀ ਆਨੰਦ ਲੈਣ ਤੇ ਸਿੱਖ ਇਤਿਹਾਸ ਸਰਵਣ ਕਰਨ।
Check Also
ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ
ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …