Sunday, December 22, 2024

ਖੋ-ਖੋ ਮੁਕਾਬਲਿਆਂ ਚ ਹਰਸ਼ਾ ਛੀਨਾਂ ਤੇ ਚੈਂਪੀਅਨ ਸਪੋਰਟਸ ਕਲੱਬ ਅੰਮ੍ਰਿਤਸਰ ਦੀ ਝੰਡੀ

67 ਬਟਾਲੀਅਨ ਬਾਰਡਰ ਸਕਿਉਰਟੀ ਫੋਰਸ ਨੇ ਕੀਤਾ ਖੇਡ ਮੁਕਾਬਲਿਆਂ ਦਾ ਅਯੋਜ਼ਨ
ਬੀ.ਐਸ.ਐਫ ਸਮਾਜ਼ ਦੇ ਹਰ ਦੁੱਖ ਸੁੱਖ ਦੇ ਵਿੱਚ ਸ਼ਰੀਕ ਹੋਣ ਲਈ ਵਚਨਬੱਧ-ਗੋਸਾਂਈ

PPN2301201503
ਅੰਮ੍ਰਿਤਸਰ, 23 ਜਨਵਰੀ (ਰੋਮਿਤ ਸ਼ਰਮਾ) – ਬੀਐਸਐਫ ਸਿਰਫ ਦੇਸ਼ ਦੀ ਰਾਖੀ ਵਾਸਤੇ ਹੀ ਨਹੀ ਬਲਕਿ ਸਮਾਜ ਦੇ ਹਰ ਦੁੱਖ ਸੁੱਖ ਦੇ ਵਿੱਚ ਸ਼ਰੀਕ ਹੋਣ ਲਈ ਵਚਨਬੱਧ ਹੈ ਤੇ ਪੰਜਾਬ ਦੀ ਕੁਰਾਹੇ ਪਈ ਨੋਜ਼ਵਾਨੀ ਨੂੰ ਨਸ਼ਿਆਂ ਦੀ ਦਲਦਲ ਵਿੱਚੋਂ ਕੱਢਣ ਲਈ ਠੋਸ ਰਣਨੀਤੀ ਤਹਿਤ ਕਾਰਜ਼ਸ਼ੀਲ ਰਹੇਗੀ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਬੀ.ਐਸ.ਐਫ ਸੈਕਟਰ ਹੈੱਡ ਕੁਆਟਰ ਅੰਮ੍ਰਿਤਸਰ ਦੇ ਏਡੀ ਕਮਾਂਡੈਂਟ ਬੀ.ਬੀ ਗੋਸਾਂਈ ਨੇ ਅੰਤਰਰਾਸ਼ਟਰੀ ਭਾਰਤ ਪਾਕਿ ਸਰਹੱਦ ਤੇ ਬੀ.ਐਸ.ਐਫ ਦੀ ਬੀ.ੳ.ਪੀ ਫਤਹਿਪੁਰ ਵਿਖੇ ਬੀ.ਐਸ.ਐਫ ਦੀ 67 ਬਟਾਲੀਅਨ ਰਾਮਤੀਰਥ ਵੱਲੋਂ ਕਰਵਾਏ ਗਏ ਅੰਡਰ 14-17 ਸਾਲ ਉਮਰ ਵਰਗ ਦੇ ਲੜਕਿਆਂ ਦੇ ਖੋ-ਖੋ ਮੁਕਾਬਲਿਆਂ ਦੇ ਜੇਤੂਆਂ ਨੂੰ ਇਨਾਮ ਤਕਸੀਮ ਕਰਦਿਆਂ ਕੀਤਾ।ਉਨ੍ਹਾਂ ਕਿਹਾ ਕਿ ਬੀ.ਐਸ.ਐਫ ਸਮਾਜ਼ ਦੇ ਹਰੇਕ ਵਰਗ ਦੀਆਂ ਕਲਿਆਣਕਾਰੀ ਯੋਜ਼ਨਾਵਾਂ ਦੇ ਵਿੱਚ ਆਪਣਾ ਬਣਦਾ ਯੋਗਦਾਨ ਪਾਉਦੀ ਆਈ ਅਤੇ ਅਗਾਂਹ ਵੀ ਪਾਉਦੀ ਰਹੇਗੀ।ਜਿਕਰਯੋਗ ਹੈ ਕਿ ਬੀ.ਐਸ.ਐਫ ਸੈਕਟਰ ਹੈੱਡ ਕੁਆਟਰ ਅੰਮ੍ਰਿਤਸਰ ਦੇ ਡੀਆਈਜੀ ਐਮ.ਐਫ ਫਾਰੂਕੀ ਦੇ ਦਿਸ਼ਾ ਨਿਰਦੇਸ਼ਾਂ ਤੇ ਬੀ.ਐਸ.ਐਫ ਦੀ 67 ਬਟਾਲੀਅਨ ਰਾਮਤੀਰਥ ਦੇ ਵੱਲੋਂ ਸ਼ੁਰੂ ਕੀਤੇ ਗਏ ਵੱਖ ਵੱਖ ਪ੍ਰਕਾਰ ਦੇ ਖੇਡ ਮੁਕਾਬਲਿਆਂ ਦੇ ਸਿਲਸਿਲੇ ਤਹਿਤ ਬੀ.ੳ.ਪੀ ਫਤਹਿਪੁਰ ਵਿਖੇ ਲੜਕਿਆਂ ਦੇ ਜਿਲਾ ਪੱਧਰੀ ਖੋ-ਖੋ ਮੁਕਾਬਲਿਆਂ ਦਾ ਆਯੋਜ਼ਨ ਕੀਤਾ ਗਿਆ,ਜਿਸ ਦੋਰਾਂਨ ਜਿਲੇ ਭਰ ਦੇ ਸਰਕਾਰੀ ਅਤੇ ਗੈਰ ਸਰਕਾਰੀ ਸਕੂਲਾਂ ਦੇ 500 ਦੇ ਕਰੀਬ ਪੁਰਸ਼ ਖਿਡਾਰੀਆਂ ਨੇ ਉਚੇਚੇ ਤੋਰ ਤੇ ਭਾਗ ਲਿਆ ਤੇ ਆਪਣੇ ਬੇਮਿਸਾਲ ਫੰਨ ਦਾ ਮੁਜ਼ਾਹਰਾ ਕਰਦੇ ਹੋਏ ਆਪਣੀ ਕਲਾ ਦਾ ਲੋਹਾ ਮਨਵਾਇਆ।ਇਨ੍ਹਾਂ ਖੇਡ ਮੁਕਾਬਲਿਆਂ ਦੋਰਾਂਨ ਅੰਡਰ 17 ਸਾਲ ਉਮਰ ਵਰਗ ਦੇ ਵਿੱਚ ਹਰਸਾਛੀਨਾ ਅਜਨਾਲਾ ਦੀ ਟੀਮ ਮੋਹਰੀ ਰਹਿ ਕੇ ਚੈਂਪੀਅਨ ਬਣੀ ਜਦੋਂਕਿ ਚੈਂਪੀਅਨ ਸਪੋਰਟਸ ਕਲੱਬ ਅੰਮ੍ਰਿਤਸਰ ਦੀ ਟੀਮ ਦੂਸਰੇ ਸਥਾਨ ਤੇ ਰਹਿ ਕੇ ਉਪਜੈਤੂ ਬਣੀ ਅਤੇ ਸਰਕਾਰੀ ਹਾਈ ਸਕੂਲ ਭੀਲੋਵਾਲ ਦੀ ਟੀਮ ਤੀਸਰਾ ਸਥਾਨ ਮਿਲਿਆ।ਇਸੇ ਤਰਾਂ ਅੰਡਰ 14 ਸਾਲ ਉਮਰ ਵਰਗ ਵਿੱਚ ਹਰਸਾਛੀਨਾ ਅਜਨਾਲਾ ਦੀ ਟੀਮ ਮੋਹਰੀ ਰਹਿ ਕੇ ਚੈਂਪੀਅਨ ਬਣੀ।ਇਸ ਦੋਰਾਂਨ ਕੈਬਰੈਜ ਇੰਟਰਨੈਸ਼ਨਲ ਸਕੂਲ ਤੇ ਡੀਏਵੀ ਸਕੂਲ ਝਬਾਲ ਦੀਆਂ ਟੀਮਾਂ ਦੀ ਕਾਰਗੁਜਾਰੀ ਵੀ ਬੇਮਿਸਾਲ ਰਹੀ।ਇਸ ਦੋਰਾਂਨ ਸਰਕਾਰੀ ਐਲੀਮੈਂਟਰੀ ਸਕੂਲ ਭਿੰਡੀਆਂ ਨੂੰ ਬੀਐਸਐਫ ਵੱਲੋਂ ਵਿਦਆਰਥੀਆਂ ਲਈ ਅਧੂਨਿੱਕ ਤਕਨੀਕ ਦੇ ਡੇਕਸ, ਕਾਪੀਆਂ ਕਿਤਾਬਾਂ ਤੇ ਇਲਾਕੇ ਦੇ ਸਰਕਾਰੀ ਸਕੂਵਿੱਚ ਪੜਨ ਵਾਲੇ ਵਿਦਆਰਥੀ ਖਿਡਾਰੀਆਂ ਨੂੰ ਵੱਖ ਵੱਖ ਪ੍ਰਕਾਰ ਦੀ ਖੇਡ ਸਮੱਗਰੀ ਵੀ ਮੁਹੱਈਆ ਕੀਤੀ ਗਈ।ਇਸ ਮੋਕੇ ਐਜੂਟੈਂਟ ਰਾਜਕੁਮਾਰ, ਡਿਪਟੀ ਕਮਾਂਡੈਂਟ ਪਵਨ ਲੱਡਵਾਲ, ਪੋਸਟ ਕਮਾਂਡਰ ਅਜੈਬ ਸਿੰਘ, ਕੋਚ ਰਾਜਨ ਕੁਮਾਰ, ਕੋਚ ਸੰਤੋਸ਼ ਕੁਮਾਰ, ਕੋਚ ਮਨੀਸ਼ ਕੁਮਾਰ, ਕੋਚ ਪ੍ਰਦੀਪ ਕੋਰ, ਕੋਚ ਬਲਕਾਰ ਸਿੰਘ, ਕੋਚ ਗੁਰਿੰਦਰ ਸਿੰਘ ਮੱਟੂ, ਕੋਚ ਸੰਜੂ ਪਾਸੀ, ਜਿਲਾ ਪ੍ਰੀਸਦ ਮੈਂਬਰ ਗੁਰਮੀਤ ਸਿੰਘ ਭਿੰਡੀ ਅੋਲਖ, ਸਰਪੰਚ ਗੁਰਮੀਤ ਸਿੰਘ ਡੱਗ, ਸਰਪੰਚ ਸੂਬਾ ਸਿੰਘ ਤੂਤ, ਸਰਪੰਚ ਮਨਦੀਪ ਸਿੰਘ ਵੇਹਰਾ, ਸਰਪੰਚ ਕਸ਼ਮੀਰ ਸਿੰਘ ਛੰਨ ਕਲਾਂ, ਰਣਜੀਤ ਸਿੰਘ ਰਾਜੂ ਤੂਤ, ਬਲਬੀਰ ਸਿੰਘ ਵੇਹਰਾ, ਦਲਜੀਤ ਸਿੰਘ ਵੇਹਰਾ, ਰਤਨ ਸਿੰਘ ਵੇਹਰਾ ਆਦਿ ਹਾਜ਼ਰ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply