Wednesday, July 16, 2025
Breaking News

ਡੀ.ਏ.ਵੀ. ਪਬਲਿਕ ਦੇ ਵਿਹੜੇ ਵਿਚ ਬਸੰਤ ਪੰਚਮੀ ਮਨਾਈ ਗਈ

PPN2301201504
ਅੰਮ੍ਰਿਤਸਰ, 23 ਜਨਵਰੀ (ਜਗਦੀਪ ਸਿੰਘ ਸੱਗੂ) – ਡੀ.ਏ.ਵੀ ਪਬਲਿਕ ਸਕੂਲ, ਲਾਰੰਸ ਰੋਡ ਨੇ ਬੜੇ ਉਤਸ਼ਾਹ ਨਾਲ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ ਗਿਆ । ਇਸ ਮੌਕੇ ਤੇ ਦੇਵੀ ਸਰਸਵਤੀ ਦੀ ਪ੍ਰਾਰਥਨਾ ਕਰਕੇ ਇਸ ਉਤਸਵ ਦੀ ਸ਼ਰੂਆਤ ਕੀਤੀ ਗਈ । ਵਿਦਿਆਰਥੀਆਂ ਨੇ ਪੀਲੇ ਕੱਪੜੇ ਪਾ ਕੇ ਬਹਾਰ ਰੁੱਤ ਦੇ ਆਉਣ ਦੀ ਖਸ਼ੁੳੀ ਵਿਚ ਕਵਿਤਾ, ਨਾਚ ਤੇ ਬਸੰਤ ਰੁੱਤ ਨਾਲ ਸੰਬੰਧਿਤ ਗੀਤ ਗਾਏ । ਢੋਲ ਦੀ ਤਾਲ ਤੇ ਸਾਰੇ ਵਿਦਿਆਰਥੀਆਂ ਦੇ ਪੈਰ ਥਿਰਕਣ ਲਈ ਮਜਬੂਰ ਹੋ ਗਏ । ਬਸੰਤ ਰੁੱਤ ਦੇ ਆਉਣ ਦੀ ਖੁਸ਼ੀ ਵਿਚ ਵਿਦਿਆਰਥੀਆਂ ਨੇ ਪੀਲੇ ਫੁੱਲਾਂ ਦੇ ਨਾਲ ਇਸ ਰੁੱਤ ਦਾ ਸਵਾਗਤ ਕੀਤਾ ਅਤੇ ਸਾਰਿਆਂ ਦੀ ਖਸ਼ੁਹਾਲੀ ਦੀ ਕਾਮਨਾ ਕੀਤੀ । ਬਸੰਤ ਰੁੱਤ ਦੀ ਮਹੱਤਤਾ ਨੂੰ ਧਿਆਨ ਵਿਚ ਰੱਖਦੇ ਹੋਏ ਪੂਰੇ ਰਸਮੋਂ ਰਿਵਾਜੳਾਂ ਨਾਲ ਇਸ ਰੁੱਤ ਦਾ ਸਵਾਗਤ  ਕੀਤਾ ।
ਜੀ ਪਿ੍ਰੰਸੀਪਲ ਬੀ.ਬੀ.ਕੇ.ਡੀ.ਏ.ਵੀ. ਕਾਲਜ ਫੳਾਰ ਵੂਮੈਨ ਅਤੇ ਸਕੂਲ ਦੇ ਪ੍ਰਬੰਧਕ ਡਾ. ਰਾਜੇਸ਼ ਕੁਮਾਰ ਜੀ ਪਿ੍ਰੰਸੀਪਲ ਡੀ.ਏ.ਵੀ. ਕਾਲਜ ਨੇ ਵੀ ਸਕੂਲ ਦੇ ਵਿਦਿਆਰਥੀਆਂ ਤੇ ਸਮੂਹ ਸਟਾਫ ਮੈਂਬਰਾਂ ਨੂੰ ਬਸੰਤ ਪੰਚਮੀ ਦੇ ਤਿਉਹਾਰ ਤੇ ਸ਼ੱਭ ਸ਼ਕਾਮਨਾਵਾਂ ਦਿੰਦੇ ਹੋਏ ਸਭ ਦੀ ਜਿੰਦਗੀ ਵਿਚ ਖੁਸ਼ੀ, ਰੋਸ਼ਨੀ ਤੇ ਸਿਹਤ ਪ੍ਰਤੀ ਦੁਆ ਕੀਤੀ ।
ਸਕੂਲ ਦੇ ਪਿ੍ਰੰਸੀਪਲ ਡਾ. ਨੀਰਾ ਸ਼ਰਮਾ ਨੇ ਬਸੰਤ ਪੰਚਮੀ ਦੇ ਮੌਕੇ ਤੇ ਵਿਦਿਆਰਥੀਆਂ ਤੇ ਸਟਾਫ ਨੂੰ ਸ਼ੁੱਭ ਸ਼ਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਸਾਨੂੰ ਬਸੰਤ ਰੁੱਤ ਦਾ ਸਵਾਗਤ ਪੂਰੇ ਉਤਸ਼ਾਹ ਤੇ ਖੁਸ਼ੀ ਨਾਲ ਕਰਨਾ ਚਾਹੀਦਾ ਹੈ । ਉਨ੍ਹਾਂ ਨੇ ਇਹ ਵੀ ਕਿਹਾ ਕਿ ਪ੍ਰਮਾਤਮਾ ਸਭ ਨੂੰ ਜਿੰੰਦਗੀ ਵਿਚ ਖੁਸ਼ਹਾਲੀ, ਖੇੜਾ ਤੇ ਸੁਮੱਤ ਬਖਸ਼ਣ ।

Check Also

ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ

ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …

Leave a Reply