Sunday, December 22, 2024

ਦੁੱਧ ਉਤਪਾਦਕਾਂ ਲਈ ਡੇਅਰੀ ਉੱਦਮ ਸਿਖਲਾਈ ਪ੍ਰਾਪਤ ਕਰਨ ਦਾ ਸੁਨਹਿਰੀ ਮੌਕਾ-ਬਰਾੜ

6 ਹਫਤਿਆਂ ਦੇ ਡੇਅਰੀ ਸਿਖਲਾਈ ਲਈ 30 ਜਨਵਰੀ ਨੂੰ ਹੋਵੇਗੀ ਇੰਟਰਵਿਊ

DC Manjit Singh Brar
ਫਾਜਿਲਕਾ, 23 ਜਨਵਰੀ ( ਵਿਨੀਤ ਅਰੋੜਾ) – ਕਿਸਾਨਾਂ ਨੂੰ ਖੇਤੀ ਸਹਾਇਕ ਧੰਦਿਆਂ ਲਈ ਪ੍ਰੇਰਿਤ ਕਰਨ ਅਤੇ ਇੰਨ੍ਹਾਂ ਧੰਦਿਆਂ ਸਬੰਧੀ ਸਿਖਲਾਈ ਦੇਣ ਤੇ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ । ਇਸੇ ਤਹਿਤ ਫਾਜ਼ਿਲਕਾ ਜਿਲ੍ਹੇ ਦੇ  ਪਸ਼ੂ ਪਾਲਕਾਂ ਲਈ ਡੇਅਰੀ ਫਾਰਮਿੰਗ ਸਬੰਧੀ 6 ਹਫਤਿਆਂ ਦਾ ਸਿਖਲਾਈ ਕੋਰਸ ਏਕੀਕ੍ਰਿਤ ਡੇਅਰੀ ਸਿਖਲਾਈ ਤੇ ਵਿਸਥਾਰ ਕੇਂਦਰ ਅਬੁਲ ਖੁਰਾਣਾ(ਸ੍ਰੀ ਮੁਕਤਸਰ ਸਾਹਿਬ) ਵਿਖੇ 9 ਫਰਵਰੀ 2015 ਤੋਂ ਸ਼ੁਰੂ ਕੀਤਾ ਜਾ ਰਿਹਾ ਹੈ ਜਿਸ ਲਈ ਇੰਟਰਵਿਊ ਵਿਭਾਗੀ ਚੋਣ ਕਮੇਟੀ ਵਲੋਂ 30 ਜਨਵਰੀ ਨੂੰ ਕੇਂਦਰ ਵਿਖੇ ਹੋਵੇਗੀ। ਇਹ ਜਾਣਕਾਰੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ: ਮਨਜੀਤ ਸਿੰਘ ਬਰਾੜ ਆਈ.ਏ.ਐਸ. ਨੇ  ਦਿੱਤੀ। ਇਸ ਮੌਕੇ ਸ੍ਰੀ ਬਲਵਿੰਦਰਜੀਤ ਡਿਪਟੀ ਡਾਇਰੈਕਟਰ ਡੇਅਰੀ ਫਾਜ਼ਿਲਕਾ ਉਨ੍ਹਾਂ ਦੇ ਨਾਲ ਹਾਜਰ ਸਨ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਕਿਸਾਨਾਂ ਦੀ ਆਮਦਨ ਵਿਚ ਹੋਰ ਵਾਧਾ ਕਰਨ ਦੇ ਮਨੋਰਥ ਨਾਲ ਸਹਾਇਕ ਧੰਦਿਆਂ ਨੂੰ ਪ੍ਰਫੁੱਲਿਤ ਕਰ ਰਹੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਛੇ ਹਫ਼ਤਿਆਂ ਦੀ ਸਿਖਲਾਈ ਦੌਰਾਨ ਦੁੱਧ ਉਤਪਾਦਕਾਂ ਨੂੰ ਪਸ਼ੂਆਂ ਦੀ ਨਸਲ ਸੁਧਾਰ ਅਤੇ ਦੁੱਧ ਪ੍ਰੋਸੈਸਿੰਗ ਦੇ ਤਕਨੀਕੀ ਵਿਸ਼ਿਆਂ ਸਬੰਧੀ ਜਾਣਕਾਰੀ ਪ੍ਰਦਾਨ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ 18 ਤੋਂ 45 ਸਾਲ ਉਮਰ ਦਾ 10ਵੀਂ ਪਾਸ ਘੱਟੋ-ਘੱਟ ਪੰਜ ਦੁਧਾਰੂ ਪਸ਼ੂਆਂ ਵਾਲਾ ਡੇਅਰੀ ਫਾਰਮਰ ਦਾਖਲਾ ਲੈ ਸਕਦਾ ਹੈ। ਦਾਖਲਾ ‘ਪਹਿਲਾਂ ਆਓ ਪਹਿਲਾ ਪਾਓ’ ਦੇ ਆਧਾਰ ਤੇ ਕੀਤਾ ਜਾਵੇਗਾ। ਪ੍ਰਾਸਪੈਕਟਸ ਪ੍ਰਤੀ 100 ਰੁਪਏ ਦੇ ਭੁਗਤਾਨ ਨਾਲ ਉਕਤ ਸਿਖਲਾਈ ਕੇਂਦਰ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਪ੍ਰਾਸਪੈਕਟਸ ਵਿਚ ਨੱਥੀ ਬਿਨੈ ਪੱਤਰ ਮੁਕੰਮਲ ਭਰਕੇ ਅਤੇ ਜ਼ਿਲ੍ਹਾ ਡਿਪਟੀ ਡਾਇਰੈਕਟਰ ਡੇਅਰੀ ਤੋਂ ਤਸਦੀਕ ਕਰਵਾਕੇ ਸਿਖਲਾਈ ਕੇਂਦਰ ਵਿਚ ਜਮ੍ਹਾ ਕਰਵਾਇਆ ਜਾ ਸਕਦਾ ਹੈ ਜਾਂ ਇੰਟਰਵਿਊ ਸਮੇਂ ਦਸਤਾਂਵੇਜਾਂ ਸਮੇਤ ਨਾਲ ਲਿਆਂਦਾ ਜਾ ਸਕਦਾ ਹੈ। ਚੁਣੇ ਗਏ ਉਮੀਦਵਾਰ ਨੂੰ ਇੰਟਰਵਿਊ ਵਾਲੇ ਦਿਨ ਮੌਕੇ ਤੇ ਫੀਸ ਜਮ੍ਹਾ ਕਰਵਾਉਣੀ ਹੋਵੇਗੀ। ਜਨਰਲ ਕੈਟਾਗਿਰੀ ਦੇ ਉਮੀਦਵਾਰ ਲਈ 5 ਹਜ਼ਾਰ ਰੁਪਏ ਫੀਸ ਤੇ ਐਸ.ਸੀ ਕੈਟਗਿਰੀ ਦੇ ਉਮੀਦਵਾਰ  ਲਈ ਫੀਸ 4 ਹਜ਼ਾਰ ਰੁਪਏ ਹੈ। ਵਧੇਰੇ ਜਾਣਕਾਰੀ ਲੈਣ ਲਈ ਟੈਲੀਫੋਨ ਨੰਬਰ 9814171300 ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਤੋ ਇਲਾਵਾ ਵੈਬਸਾਈਟwww.pddb.in ਤੋਂ ਜਾਣਕਾਰੀ ਹਾਸਿਲ ਕੀਤੀ ਜਾ ਸਕਦੀ ਹੈ। ਉਨ੍ਹਾਂ ਨੇ ਦੁੱਧ ਉਤਪਾਦਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਸੁਨਹਿਰੀ ਮੌਕੇ ਦਾ ਲਾਭ ਉਠਾਉਣ ਤੇ ਵੱਧ ਤੋਂ ਵੱਧ ਡੇਅਰੀ ਉੱਦਮ ਦੀ ਸਿਖਲਾਈ ਹਾਸਿਲ ਕਰਨ। ਉਨ੍ਹਾਂ ਕਿਹਾ ਕਿ ਇੱਥੋਂ ਸਿਖਲਾਈ ਪ੍ਰਾਪਤ ਕਰਨ ਵਾਲੇ ਕਿਸਾਨ ਆਪਣੇ ਡੇਅਰੀ ਫਾਰਮ ਦੇ ਵਿਸਥਾਰ ਲਈ ਬੈਂਕ ਤੋਂ ਕਰਜਾ ਵੀ ਲੈ ਸਕਣਗੇ ਅਤੇ ਸਰਕਾਰ ਤੋਂ ਸਬਸਿਡੀ ਪ੍ਰਾਪਤ ਵੀ ਕਰ ਸਕਣਗੇ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply