ਬਠਿੰਡਾ, 27 ਜਨਵਰੀ (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ਕੈਂਥ) – ਸ਼ੀਸ਼ ਮਹਿਲ ਦੀ ਕਲੋਨੀ ਦੇ ਪਿੱਛੇ ਸਰਸਵਤੀ ਮਾਤਾ ਦਾ ਭੰਡਾਰਾ ਸਮੁਹ ਮੁਹੱਲਾ ਵਾਸੀਆ ਵੱਲੋ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਰਵਾਇਆ ਗਿਆ ।ਭੰਡਾਰੇ ਵਿੱਚ ਮੁੱਖ ਸੰਸਦੀ ਸਕੱਤਰ ਸਰੂਪ ਚੰਦ ਸਿੰਗਲਾ ਦੇ ਆਫਿਸ ਇੰਚਾਰਜ ਪ੍ਰੇਮ ਕੁਮਾਰ ਗਰਗ, ਜ਼ਿਲ੍ਹਾ ਜਰਨਲ ਸਕੱਤਰ ਐਸ ਸੀ ਵਿੰਗ ਅਰਜੂਨ ਦਾਸ ਐਸ ਸੀ ਬੀ ਸੀ ਸਲਾਹਕਾਰ ਕਮੇਟੀ ਮੈਂਬਰ, ਬੁਢਾ ਦਲ ਦੇ ਡੀ ਐਸ ਪੀ ਬਾਬਾ ਬਹਾਦਰ ਸਿੰਘ ਦੇ ਸਹਿਯੋਗ ਨਾਲ ਕਰਵਾਇਆ ਗਿਆ।ਇਸ ਮੌਕੇ ਡੀ ਐਸ ਪੀ ਬਾਬਾ ਬਹਾਦਰ ਸਿੰਘ ਅਤੇ ਅਰਜੁਨ ਦਾਸ ਨੇ ਮੁੱਹਲੇ ਦੇ ਰਹਿੰਦੇ ਕੰਮਾਂ ਬਾਰੇ ਜਿਵੇਂ ਸਟਰੀਟ ਲਾਈਟਾਂ, ਸੜਕਾਂ ਤੇ ਖੜਵੰਜਾ ਲਾਉਣਾ ਅਤੇ ਹੋਰ ਸਮੱਸਿਆ ਬਾਰੇ ਆਫਿਸ ਇੰਚਾਰਜ ਪ੍ਰੇਮ ਕੁਮਾਰ ਗਰਗ ਨੂੰ ਜਾਣੂ ਕਰਵਾਇਆ ਗਿਆ।ਮੌਕੇ ‘ਤੇ ਪੁੱਜੇ ਆਫਿਸ ਇੰਚਾਰਜ ਪ੍ਰੇਮ ਗਰਗ ਨੇ ਮੁੱਹਲਾ ਨਿਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਇਹਨਾਂ ਸਾਰੀਆ ਸਮੱਸਿਆਵਾਂ ਨੂੰ ਮੁੱਖ ਸੰਸਦੀ ਸਕੱਤਰ ਸਰੂਪ ਚੰਦ ਸਿੰਗਲਾ ਦੇ ਧਿਆਨ ਵਿੱਚ ਲਿਆ ਕੇ ਜਲਦ ਹੱਲ ਕਰਵਾਇਆ ਜਾਵੇਗਾ।ਇਸ ਮੌਕੇ ਇੱਕ ਟੀਮ ਬਣਾਈ ਜਿਸ ਦਾ ਇੰਚਾਰਜ ਦਿਆਲ ਬਾਬਾ ਸ਼੍ਰੀ ਰਾਮ ਵਿਲਾਸ, ਪੰਕਜ, ਸ਼ੰਭੂ ਅਤੇ ਤਿੰਨ ਹੋਰ ਮੈਂਬਰਾਂ ਨੂੰ ਬਣਾਇਆ ਗਿਆ ਹੈ।
Check Also
ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ
ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …