ਹੁਸ਼ਿਆਰਪੁਰ, 27 ਜਨਵਰੀ (ਸਤਵਿੰਦਰ ਸਿੰਘ) – ਦੇਸ਼ ਦੇ 66ਵੇ ਗਣਤੰਤਰ ਦਿਵਸ ਮੌਕੇ ਤੇ ਮੁੱਖ ਮੰਤਰੀ ਪੰਜਾਬ ਦੇ ਰਾਜਨੀਤਕ ਸਲਾਹਕਾਰ ਸ੍ਰੀ ਤੀਕਸ਼ਨ ਸੂਦ ਨੇ ਭਾਜਪਾ ਦੇ ਜਿਲ੍ਹਾ ਦਫ਼ਤਰ ਸ਼ਾਸ਼ਤਰੀ ਮਾਰਕੀਟ ਵਿਚ ਝੰਡਾ ਲਹਿਰਾਇਆ।ਝੰਡਾ ਲਹਿਰਾਉਣ ਉਪਰੰਤ ਸਮਾਰੋਹ ਨੂੰ ਸਬੋਧਨ ਕਰਦਿਆਂ ਸ੍ਰੀ ਸੂਦ ਨੇ ਦੇਸ਼ ਵਾਸੀਆ ਨੂੰ ਗਣਤੰਤਰ ਦਿਵਸ ਦੀ ਵਧਾਈ ਦਿੱਦਿਆ ਕਿਹਾ ਕਿ ਅਮਰਿਕਾ ਦੇ ਰਾਸ਼ਟਰਪਤੀ ਬਰਾਕ ਉਬਾਮਾ ਦੀ ਭਾਰਤ ਫੇਰੀ ਇਸ ਗੱਲ ਦਾ ਸਬੂਤ ਹੈ ਕਿ ਦੇਸ਼ ਵਿਚ ਚੰਗੇ ਦਿਨਾ ਦੀ ਸੁਰੂਆਤ ਹੋ ਗਈ ਹੈ ਤੇ ਭਾਰਤ ਤੇ ਅਮਰਿਕਾ ਵਿੱਚ ਨਵੇ ਵਪਾਰ ਤੇ ਸਮਝੋਤਿਆ ਵਿਚ ਦੁਵੱਲੇ ਵਾਧਾ ਹੋਵੇਗਾ। ਉਨਾ ਦੇਸ਼ ਵਾਸੀਆ ਨੂੰ ਗਣਤੰਤਰ ਦਿਵਸ ਦੀ ਵਧਾਈ ਦਿੱਤੀ।ਇਸ ਮੌਕੇ ਤੇ ਪ੍ਰਧਾਨ ਜ਼ਿਲ੍ਹਾ ਭਾਜਪਾ ਸ਼ਿਵ ਸੂਦ, ਜਨਰਲ ਸਕੱਤਰ ਪੰਜਾਬ ਭਾਜਪਾ ਜਗਤਾਰ ਸਿੰਘ ਸੈਣੀ, ਵਾਈਸ ਚੇਅਰਮੈਨ ਮਾਰਕੀਟ ਕਮੇਟੀ ਵਿਜੇ ਪਠਾਨੀਆ, ਵਾਈਸ ਚੇਅਰਪਰਸਨ ਜ਼ਿਲ੍ਹਾ ਪ੍ਰੀਸ਼ਦ ਚੰਦਰ ਕਾਂਤਾ ਦੱਤਾ,ਅਮਰਨਾਥ ਐਸ ਐਚ ੳ ਥਾਂਣਾ ਸਿਟੀ,ਸ਼ਾਮ ਸੁੰਦਰ ਦੱਤਾ, ਰਮੇਸ਼ ਜ਼ਾਲਮ, ਰਾਜ ਕੁਮਾਰ, ਯਸ਼ਪਾਲ, ਹੈਪੀ ਸੂਦ, ਕ੍ਰਿਸ਼ਨ ਅਰੋੜਾ ਤੇ ਸੰਤੋਖ ਸਿੰਘ ਆਦਿ ਹਾਜ਼ਰ ਸਨ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਦਾ ਇੰਟਰ ਖਾਲਸਾ ਸਕੂਲ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ
ਅੰਮ੍ਰਿਤਸਰ, 23 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ …