Saturday, July 5, 2025
Breaking News

ਵੇਰਕਾ ਪੱਤੀ ਭਾਰਾ ਦੀਆਂ ਮੁਸ਼ਕਲਾਂ ਹੱਲ ਕਰਵਾਉਣ ‘ਤੇ ਉਪਕਾਰ ਸੰਧੂ ਦਾ ਕੀਤਾ ਧੰਨਵਾਦ

Upkar S Sandhu
ਅੰਮ੍ਰਿਤਸਰ, 31 ਜਨਵਰੀ (ਸੁਖਬੀਰ ਸਿੰਘ) – ਵਿਧਾਨ ਸਭਾ ਦੇ ਹਲਕਾ ਪੂਰਬੀ ਵਾਰਡ ਨੰ. 16 ਦੇ ਅਧੀਨ ਆਉਦੀ ਪੱਤੀ ਭਾਰਾ ਵੇਰਕਾ ਵਿਖੇ ਪੁੱਲੀ ਟੁੱਟਣ ਦੇ ਕਾਰਨ ਇਲਾਕਾਨਿਵਾਸੀਆ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਸ ਮੁਹੱਲੇ ਦੇ ਨਿਵਾਸੀ ਭੁਪਿੰਦਰ ਸਿੰਘ, ਜਸਪਾਲ ਸਿੰਘ, ਸਿਮਰਪ੍ਰੀਤ ਚੌਹਾਨ, ਹਰਜੀਤ ਸਿੰਘ, ਕੰਵਲਜੀਤ ਸਿੰਘ, ਹਰਮਨਪ੍ਰੀਤ ਸਿੰਘ, ਹਰਬੰਸ ਸਿੰਘ ਅਤੇ ਮਨਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਇਲਾਕੇ ਦੇ ਮੇਨ ਬਾਜਾਰ ਵਿੱਚ ਬਣੀ ਪੁੱਲੀ ਇਕ ਮਹੀਨੇ ਪਹਿਲਾਂ ਟੁੱਟੀ ਸੀ ਜਿਸ ਕਾਰਨ ਮੁਹੱੱਲੇ ਵਾਲਿਆਂ ਨੂੰ ਕਾਫੀ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਅਤੇ ਇਸ ਦੇ ਕਾਰਨ ਮੁਹਲੇ ਵਿਚ ਥਾਂ-ਥਾਂ ਗੰਦਾ ਪਾਣੀ ਖੜਾ ਰਹਿੰਦਾ ਸੀ ਅਤੇ ਗੰਦਗੀ ਦੇ ਢੇਰ ਲੱਗੇ ਰਹਿੰਦੇ ਸਨ। ਇਸ ਸੰਬੰਧੀ ਉਹਨਾਂ ਨੇ ਇਲਾਕੇ ਦੀ ਐਮ.ਐਲ.ਏ ਅਤੇ ਸੀ.ਪੀ.ਐਸ. ਨਵਜੋਤ ਕੌਰ ਸਿੱਧੂ ਕੋਲ ਲਗਭਗ ਇੱਕ ਮਹੀਨੇ ਤੋ ਗੁਹਾਰ ਲਗਾਈ ਪਰ ਮੈਡਮ ਨੇ ਮੁਹੱਲਾਨਿਵਾਸੀਆਂ ਦੀ ਗੱਲ ਅਣਸੁਣੀ ਕਰ ਦਿੱਤੀ ਅਤੇ ਮੁਹੱਲਾਨਿਵਾਸੀਆਂ ਦੀ ਇਸ ਮੁਸ਼ਕਲ ਵੱਲ ਕੋਈ ਧਿਆਨ ਨਹੀਂ ਦਿੱਤਾ ਤਾਂ ਉਪਰੰਤ ਇਲਾਕਾਨਿਵਾਸੀਆਂ ਨੇ ਸ੍ਰੋਮਣੀ ਅਕਾਲੀ ਦਲ ਦੇ ਜਿਲਾਂ ਪ੍ਰਧਾਨ ਉਪਕਾਰ ਸਿੰਘ ਸੰਧੂ ਨੂੰ ਇਸ ਸੱਮਸਿਆਂ ਦੇ ਲਈ ਪਹੁੰਚ ਕੀਤੀ। ਸੰਧੂ ਜਿਹੜੇ ਕਿ ਇਸ ਸਮੇਂ ਦਿੱਲੀ ਵਿੱਚ ਹੋ ਰਹੀਆ ਵਿਧਾਨ ਸਭਾ ਚੋਣਾਂ ਵਿਚ ਰੁਝੇ ਹੋਏ ਸਨ ਨੇ ਇਸ ਦੇ ਬਾਵਜੂਦ ਫੋਨ ਉਤੇ ਉੱਚ ਅਧਿਕਾਰੀਆਂ ਨਾਲ ਇਸ ਸਮੱਸਿਆਂ ਨੂੰ ਹੱਲ ਕਰਨ ਦੀ ਗੱਲ ਕੀਤੀ ਅਤੇ ਸਿਰਫ ਦੌ ਦਿਨ ਵਿਚ ਹੀ ਪੁਲੀ ਦਾ ਕੰਮ ਸ਼ੁਰੂ ਕਰਵਾਇਆ। ਜਿਸ ਨਾਲ ਇਲਾਕਾਨਿਵਾਸੀਆਂ ਵਿਚ ਭਾਰੀ ਖੁਸ਼ੀ ਪਾਈ ਜਾ ਰਹੀ ਹੈ। ਸੰਧੂ ਜੋ ਕਿ ਇਸ ਸਮੇ ਕਿਸੇ ਵੀ ਸੰਵਿਧਾਨਿਕ ਪੱਦ ਤੇ ਨਹੀ ਹਨ ਇਸ ਦੇ ਬਾਵਜੂਦ ਉਹਨਾਂ ਇਸ ਕੰਮ ਨੂੰ ਦੌ ਦਿਨ ਵਿੱਚ ਹੱਲ ਕਰਵਾ ਦਿੱਤਾ। ਇਲਾਕਾਨਿਵਾਸਿਆ ਨੇ ਉਪਕਾਰ ਸਿੰਘ ਸੰਧੂ, ਕੌਸਲਰ ਅਜੀਤ ਲਾਲ ਅਤੇ ਜਿਲਾਂ੍ਹ ਅਕਾਲੀ ਜਥੇ ਦੇ ਸੀਨੀਅਰ ਮੀਤ ਪ੍ਰਧਾਨ ਲਖਬੀਰ ਸਿੰਘ ਮੋਨੀ ਅਤੇ ਵਾਰਡ ਪ੍ਰਧਾਨ ਮੁੱਖਜੀਤ ਸਿੰਘ ਦਾ ਧੰਨਵਾਦ ਕੀਤਾ।

Check Also

ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ‘ਤੇ 10ਵੀਂ ਜਨਰਲ ਬਾਡੀ ਮੀਟਿੰਗ ਦਾ ਆਯੋਜਨ

ਸੰਗਰੂਰ, 4 ਜੁਲਾਈ (ਜਗਸੀਰ ਲੌਂਗੋਵਾਲ) – ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ਅਤੇ 10ਵੀਂ …

Leave a Reply