Thursday, July 3, 2025
Breaking News

ਟੈਂਪੂ ਉਲਟਣ ਕਾਰਨ ਦੋ ਦਰਜ਼ਨ ਦੇ ਕਰੀਬ ਜ਼ਖ਼ਮੀ-ਰਾਹਤ ਕਾਰਜ ਵਿੱਚ ਸਮਾਜ ਸੇਵੀਆਂ ਸੰਸਥਾਵਾਂ ਅੱਗੇ

PPN0102201503
ਬਠਿੰਡਾ, 1 ਫਰਵਰੀ  (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ਕੈਂਥ)- ਬਠਿੰਡਾ -ਡਬਵਾਲੀ ਸੜਕ ਤੇ ਨਿੱਤ ਵਾਪਰਦੇ ਹਾਦਸੀਆਂ ਕਾਰਨ ਕਈ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਪਿਛਲੇ ਇੱਕ ਮਹੀਨੇ ਵਿੱਚ ਦੋ ਭਿਆਨਕ ਸੜ੍ਹਕ ਹਾਦਸਿਆਂ ਵਿੱਚ 8 ਨੌਜਵਾਨਾਂ ਦੀ ਮੌਤ ਹੋ ਗਈ। ਅੱਜ ਸਵੇਰੇ ਪਿੰਡ ਗੁਰੂਸਰ ਸੈਂਣਾ ਦੇ ਨਜਦੀਕ ਤੇਜ ਰਫਤਾਰ ਟਰਾਲੇ ਵੱਲੋ ਮਾਰੀ ਫੇਟ ਕਾਰਨ ਟਾਟਾ 407 ਕੈਂਟਰ ਪਲਟ ਗਿਆ ਫੇਟ ਵੱਜਣ ਕਾਰਨ ਕੈਟਰ ਵਿੱਚ ਸਵਾਰ ਲਗਭਗ ਦੋ ਦਰਜਨ ਤੋਂ ਵੱਧ ਵਿਆਕਤੀ ਜੋ ਪਿੰਡ ਮਛਾਣਾ ਤੋਂ ਰੁਮਾਣਾ ਅਜੀਤ ਸਿੰਘ ਜਿਲਾ ਫਰੀਦਕੋਟ ਵਿਖੇ ਜਾ ਰਹੇ ਸਨ ਗੰਭੀਰ ਰੂਪ ਵਿੱਚ ਜਖ਼ਮੀ ਹੋ ਗਏ ਜਿਸ ਵਿੱਚ ਕਰੀਬ ਅੱਧੀ ਦਰਜਨ ਤੋਂ ਵੱਧ ਬੱਚੇ ਅਤੇ ਇੱਕ ਦਰਜਨ ਦੇ ਕਰੀਬ ਔਰਤਾਂ ਹਨ।ਇਹਨਾਂ ਜਖ਼ਮੀਆਂ ਵਿੱਚੋਂ ਕੁੱਝ ਦੀ ਹਾਲਤ ਗੰਭੀਰ ਹੋਣ ਕਾਰਨ  ਫਰੀਦਕੋਟ ਰੈਫਰ ਕਰ ਦਿੱਤਾ। ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਉਣ ਲਈ ਸਹਾਰਾ ਜਨ ਸੇਵਾ ਬਠਿੰਡਾ, ਸੰਗਤ ਅਤੇ ਹੋਰ ਸਮਾਜ ਸੇਵੀ ਸੁਸਾਇਟੀਆਂ ਨੇ ਅਹਿਮ ਭੂਮਿਕਾ ਨਿਭਾਈ। ਸਹਾਰਾ ਵਰਕਰ ਟੇਕ ਸਿੰਘ ਨੇ ਦੱਸਿਆ ਕਿ ਟੈਪੂ ਵਿੱਚ ਕਰੀਬ 35-40 ਵਿਅਕਤੀ ਸਵਾਰ ਸਨ ਜਿਹਨਾਂ ਵਿੱਚੋਂ 28 ਵਿਆਕਤੀ ਜਖਮੀ ਹੋਏ। ਜਿਹਨਾਂ ਵਿੱਚ ਹਰਦਮ ਸਿੰਘ, ਜਗਦੇਵ ਸਿੰਘ, ਸਖਮਨਦੀਪ ਕੌਰ, ਏਕਮ ਸਿੰਘ , ਲਵਪ੍ਰੀਤ, ਸ਼ਗਨਦੀਪ, ਰਮਨਦੀਪ ਕੌਰ,  ਜਗਸੀਰ ਸਿੰਘ, ਜਰਨੈਲ ਸਿੰਘ, ਨੱਥਾ ਸਿੰਘ, ਮਨਜੀਤ ਕੌਰ, ਹਰਦੀਪ ਕੌਰ, ਯਾਦਵਿੰਦਰ ਸਿੰਘ, ਰਾਜਪਾਲ ਕੌਰ, ਬਿੰਦਰ ਸਿੰਘ, ਕੁਲਵਿੰਦਰ ਕੌਰ, ਜਗਸੀਰ ਕੌਰ, ਚਰਨਜੀਤ ਕੌਰ, ਜਸਮੇਰ ਸਿੰਘ, ਰਮੇਸ਼ ਕੁਮਾਰ ਅਤੇ ਗੁਰਜੀਤ ਕੌਰ ਆਦਿ ਸ਼ਾਮਲ ਸਨ।

Check Also

ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ

200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …

Leave a Reply