Wednesday, July 16, 2025
Breaking News

ਸੁਸਾਇਟੀ ਵਲੋਂ ਹਫ਼ਤਾਵਾਰੀ ਸਮਾਗਮ ਕਰਵਾਇਆ ਗਿਆ

PPN0102201502
ਬਠਿੰਡਾ, 1 ਫਰਵਰੀ  (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ਕੈਂਥ)- ਸ਼ਹਿਰ ਧਾਰਮਿਕ ਸੰਸਥਾ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵਲੋਂ ਘਰ ਘਰ ਜੋ ਸ਼ੁੱਧ ਪਾਠ ਕਰਨ ਅਤੇ ਜੋ ਗੁਰਬਾਣੀ ਦੇ ਨਾਲ ਸੰਗਤਾਂ ਨੂੰ ਜੋੜਣ ਦਾ ਉਪਰਾਲਾ ਕੀਤਾ ਜਾਂਦਾ ਹੈ ਉਸ ਤਹਿਤ ਸ਼ਾਹਿਬਜ਼ਾਦਾ ਜੁਝਾਰ ਸਿੰਘ ਨਗਰ ਵਿਖੇ  ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਨਿਤਨੇਮ ਅਤੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਸੰਪੂਰਨ ਪਾਠ ਸੰਗਤੀ ਰੂਪ ਵਿੱਚ ਕੀਤੇ ਗਏ। ਇਸ ਮੌਕੇ ਸਬਦ ਕੀਰਤਨ ਵੀ ਕੀਤਾ ਗਿਆ। ਗ੍ਰਹਿ ਨਿਵਾਸੀ ਵਲੋਂ ਆਪਣੀ ਬੇਟੀ ਮੰਨਤ ਵਿਰਕ ਦਾ ਜਨਮ ਦਿਨ ਮਨਾਇਆ ਗਿਆ, ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵਲੋਂ ਲੜਕੀ ਮੰਨਤ ਵਿਰਕ ਅਤੇ ਉਸ ਦੇ ਪਿਤਾ ਬਲਜਿੰਦਰ ਸਿੰਘ ਅਤੇ ਮਾਤਾ ਦਾ ਸਨਮਾਨ ਚਿੰਨ੍ਹ ‘ਕੇਸ ਗੁਰੂ ਦੀ ਮੋਹਰ’ ਦੇ ਕੇ ਸਨਮਾਨਤ ਕੀਤਾ ਗਿਆ।ਇਸ ਮੌਕੇ ਗ੍ਰਹਿ ਨਿਵਾਸੀਆਂ ਵਲੋਂ ਗੁਰੂ ਕਾ ਲੰਗਰ ਅਤੁੱਅ ਵਰਤਾਇਆ ਗਿਆ।ਇਸ ਦੇ ਨਾਲ ਹੀ ਦੂਜਾ ਸਮਾਗਮ ਮਿਸਤਰੀ ਮਨਪ੍ਰੀਤ  ਸਿੰਘ ਦੇ ਗ੍ਰਹਿ ਵਿਖੇ ਕੀਤਾ ਗਿਆ, ਉਥੇ ਵੀ ਗੁਰਬਾਣੀ ਦਾ ਪ੍ਰਵਾਹ ਚੱਲਿਆ ਅਤੇ ਗੁਰੂ ਕਾ ਅਤੁੱਟ ਵਰਤਾਇਆ ਗਿਆ। ਇਸ ਮੌਕੇ ਸੁਸਾਇਟੀ ਦੇ ਮੈਂਬਰਾਂ ਵਿੱਚ ਦਿਲਬਾਗ ਸਿੰਘ ਸੁਖਵਿੰਦਰ ਸਿੰਘ ਸਾਹਨੀ,ਗੁਰਿੰਦਰਪਾਲ ਸਿੰਘ ਬੱਬੂ, ਗੁਰਿੰਦਰ ਸਿੰਘ ਡਿੰਪੀ, ਚਰਨਜੀਤ ਸਿੰਘ, ਰਾਜੂ, ਅਮਰਜੀਤ ਸਿੰਘ, ਅਤੇ ਦਿਲਜੀਤ ਸਿੰਘ ਤੋਂ ਇਲਾਵਾ ਅਬਨਾਸ਼ ਸਿੰਘ ਸੋਢੀ ਅਤੇ ਗੁਰਦਰਸ਼ਨ ਸਿੰਘ ਵਲੋਂ ਸਬਦ ਕੀਰਤਨ ਦੀ ਸੇਵਾ ਕੀਤੀ ਗਈ।

Check Also

ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ

ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …

Leave a Reply