ਅੰਮ੍ਰਿਤਸਰ, 5 ਫਰਵਰੀ (ਸੁਖਬੀਰ ਸਿੰਘ) – ਸ੍ਰੀ ਜਤਿੰਦਰ ਸਿੰਘ ਔਲਖ, ਆਈ.ਪੀ.ਐਸ, ਕਮਿਸ਼ਨਰ ਪੁਲਿਸ ਦੀਆਂ ਹਦਾਇਤਾਂ ਅਨੁਸਾਰ ਸ੍ਰੀ ਕੇਤਨ ਬਾਲੀਰਾਮ ਪਾਟਿਲ, ਆਈ.ਪੀ.ਐਸ, ਏ.ਡੀ.ਸੀ.ਪੀ/ਸਿਟੀ-2, ਅੰਮ੍ਰਿਤਸਰ, ਸ੍ਰੀ ਦੀਪਕ ਹਿਲੋਰੀ, ਆਈ.ਪੀ.ਐਸ, ਏ.ਸੀ.ਪੀ/ਪੱਛਮੀ, ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਤੇ ਕੰਮ ਕਰਦਿਆ ਏ.ਐਸ.ਆਈ ਵਰਿੰਦਰ ਕੁਮਾਰ, ਇੰਚਾਰਜ ਚੋਕੀ ਗੁਮਟਾਲਾ ਬਾਈਪਾਸ ਸਮੇਤ ਟੀਮ ਨੂੰ ਸਫਲਤਾ ਹਾਸਲ ਹੋਈ।ਜਦੋ ਉੰਨਾਂ ਵੱਲੋ ਇਕ ਗੈਂਗ ਜੋ ਭੋਲੇ ਭਾਲੇ ਲੋਕਾਂ ਨੂੰ ਇਨਾਮ ਨਿਕਲਣ, ਏ.ਟੀ.ਐਮ, ਟਾਵਰ ਲਗਵਾਉਣ ਅਤੇ ਕਰਜ਼ਾ ਦਵਾਉਣ ਦੇ ਬਹਾਨੇ ਆਪਣੇ ਵੱਲੋ ਤਿਆਰ ਜਾਅਲੀ ਦਸਤਾਵੇਜਾਂ, ਜਿਵੇ ਕਿ ਪੈਨ ਕਾਰਡ, ਆਈ.ਡੀ ਕਾਰਡਾਂ ਦੀ ਮਦਦ ਨਾਲ ਵੱਖ-ਵੱਖ ਬੈਕਾਂ ਵਿੱਚ ਖੋਹਲੇ ਹੋਏ ਫਰਜੀ ਬੈਂਕ ਖਾਤਿਆਂ ਵਿੱਚ ਧੋਖੇ ਨਾਲ ਝਾਂਸਾ ਦੇ ਕੇ ਪੈਸੇ ਪਵਾਉਂਦੇ ਸਨ ਅਤੇ ਇਹ ਪੈਸੇ ਏ.ਟੀ.ਐਮ ਕਾਰਡ ਰਾਹੀਂ ਕੱਢਵਾ ਕੇ ਹੜੱਪ ਕਰ ਲੈਂਦੇ ਸਨ, ਦਾ ਪਰਦਾ ਫਾਸ਼ ਕੀਤਾ ਗਿਆ ਹੈ। ਇਸ ਗੈਂਗ ਦੇ ਮੈਬਰ 1. ਗਗਨਦੀਪ ਸਿੰਘ ਪੁੱਤਰ ਜਤਿੰਦਰ ਸਿੰਘ ਕੌਮ ਸੁਨਿਆਰਾ ਵਾਸੀ ਗਲੀ ਨੰ: 20 ਮੰਦਰ ਵਾਲਾ ਬਜਾਰ, ਸੁਲਤਾਨਵਿੰਡ ਰੋਡ, ਅੰਮ੍ਰਿਤਸਰ, 2. ਪਰਮਜੀਤ ਸਿੰਘ ਉਰਫ ਪੰਮਾ ਪੁੱਤਰ ਗੁਰਜੀਤ ਸਿੰਘ ਵਾਸੀ ਗਲੀ ਵਾਜਿਆਂ ਵਾਲੀ ਹਰਗੋਬਿੰਦਪੁਰਾ, ਅੰਮ੍ਰਿਤਸਰ, 3. ਮੁਨੀਦਾ ਉਰਫ ਸੰਨੀ ਪੁੱਤਰ ਪਵਨ ਕੁਮਾਰ ਵਾਸੀ 341, ਅਜ਼ਾਦ ਨਗਰ, ਸੁਲਤਾਨਵਿੰਡ ਰੋਡ,ਅੰਮ੍ਰਿਤਸਰ, 4. ਗੁਰਪ੍ਰੀਤ ਸਿੰਘ ਉਰਫ ਜੱਜ ਪੁੱਤਰ ਪ੍ਰਿਤਪਾਲ ਸਿੰਘ ਵਾਸੀ 22 ਮੁਹੱਲਾ ਨਿਊ ਅਜ਼ਾਦ ਨਗਰ, ਅੰਮ੍ਰਿਤਸਰ ਗ੍ਰਿਫ਼ਤਾਰ ਕੀਤਾ ਗਿਆ ਅਤੇ ਮੋਨੂੰ ਪੁੱਤਰ ਗੋਪਾਲ ਦਾਸ ਵਾਸੀ 272, ਡੀ-ਬਲਾਕ ਪੰਜਾਬੀ ਕੈਂਪ, ਪੀਰਾਂ ਗਲੀ, ਪੱਛਮ ਵਿਹਾਰ ਦਿੱਲੀ ਫਰਾਰ ਹੈ।ਇਹਨਾਂ ਉਕਤ ਦੋਸ਼ੀਆਂ ਦੇ ਖਿਲਾਫ ਮੁਕੱਦਮਾ ਨੰਬਰ 23 ਮਿਤੀ 05-02-2015 ਜੁਰਮ 420,467,468,471,120-ਬੀ ਭ:ਦ: ਥਾਣਾ ਕੰਨਟੋਨਮੈਂਟ, ਅੰਮ੍ਰਿਤਸਰ ਦਰਜ ਕੀਤਾ ਗਿਆ ਹੈ ਅਤੇ ਇਹਨਾਂ ਪਾਸੋ ਜਾਅਲੀ ਪੈਨ ਕਾਰਡ, ਵੋਟਰ ਕਾਰਡ ਅਤੇ ਬੈਂਕ ਵਿੱਚ ਖੋਲੇ ਗਏ ਜਾਅਲੀ ਖਾਤਿਆਂ ਦੇ ਚੈਕ ਅਤੇ ਏ.ਟੀ.ਐਮ ਕਾਰਡ ਬਰਾਮਦ ਕੀਤੇ ਗਏ ਹਨ।ਇਹਨਾਂ ਗ੍ਰਿਫ਼ਤਾਰ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਪੁੱਛਗਿੱਛ ਕੀਤੀ ਜਾਵੇਗੀ ਅਤੇ ਫਰਾਰ ਦੋਸ਼ੀ ਨੂੰ ਗ੍ਰਿਫ਼ਤਾਰ ਕਰਨ ਲਈ ਵੱਖ-ਵੱਖ ਟੀਮਾਂ ਭੇਜੀਆਂ ਗਈਆਂ ਹਨ।
Check Also
ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ
ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …