ਫਾਜ਼ਿਲਕਾ 8 ਫਰਵਰੀ (ਵਿਨੀਤ ਅਰੋੜਾ) – ਲੋਟਸ ਕਿਡਸ ਕੇਅਰ ਹੋਮ ਵਿੱਚ ਵਾਰਸ਼ਿਕ ਉਤਸਵ ਲਿਟਲ ਚੈਂਪ ਸ਼ੋਅ ਦਾ ਆਯੋਜਨ ਕੀਤਾ ਗਿਆ।ਜਾਣਕਾਰੀ ਦਿੰਦੇ ਹੋਏ ਡਾਇਰੇਕਟਰ ਰਜਿੰਦਰ ਪ੍ਰਸਾਦ ਗੁਪਤਾ ਨੇ ਦੱਸਿਆ ਕਿ ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਸਿੱਖਿਆ ਸ਼ਾਸਤਰੀ ਰਾਜ ਕਿਸ਼ੋਰ ਕਾਲੜਾ, ਪ੍ਰਿੰਸੀਪਲ ਰਾਜ ਕੁਮਾਰ ਕਟਾਰੀਆ, ਰਮੇਸ਼ ਚੁਚਰਾ ਅਤੇ ਜੀ.ਐਲ ਅੱਗਰਵਾਲ ਸਨ।ਇਸ ਮੌਕੇ ਨੌਨਿਹਾਲਾਂ ਦੇ ਫੈਂਸੀ, ਡਰੈਸ, ਜਾਦੂ ਆਦਿ ਦੀ ਤਾਲ ਤੇ ਸਾਰਿਆਂ ਨੂੰ ਥਿਰਕਣ ਨੂੰ ਮਜਬੂਰ ਕਰ ਦਿੱਤਾ।ਨਾਲ ਹੀ ਐਸ.ਡੀ.ਜੀ.ਸੀ ਮਾਡਲ ਸਕੂਲ ਦੇ ਬੱਚਿਆਂ ਦੇ ਪ੍ਰੋਗਰਾਮ ਨੇ ਪ੍ਰੋਗਰਾਮ ਨੂੰ ਚਾਰ ਚੰਨ ਲਗਾ ਦਿੱਤੇ। ਅੰਤ ਵਿੱਚ ਸਕੂਲ ਦੇ ਡਾਇਰੇਕਟਰ ਰਾਜੇਂਦਰ ਪ੍ਰਸਾਦ ਗੁਪਤਾ ਨੇ ਬੱਚਿਆਂ ਨੂੰ ਇਨਾਮ ਵੰਡੇ ।
Check Also
ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ
200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …