ਕੇਜਰੀਵਾਲ ਦਾ ਸਹੁੰ ਚੁੱਕ ਸਮਾਗਮ ਰਾਮ ਲੀਲਾ ਮੈਦਾਨ ‘ਚ 14 ਫਰਵਰੀ ਨੂੰ
ਨਵੀਂ ਦਿੱਲੀ, 10 ਫਰਵਰੀ ( ਅੰਮ੍ਰਿਤ ਲਾਲਮੰਨਣ) – ਦਿੱਲੀ ਵਿੱਚ ਵੱਖ-ਵੱਖ ਐਗਜ਼ਿਟ ਪੋਲਾਂ ਨੂੰ ਦਰਕਿਨਾਰ ਕਰਦਿਆਂ ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ਦੀਆਂ 70 ਸੀਟਾਂ ਵਿਚੋਂ 67 ‘ਤੇ ਲੀਡ ਲੈ ਲਈ ਹੈ ਜਦਕਿ ਦੇਸ਼ ਵਿੱਚ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ‘ਚ ਸਰਕਾਰ ਚਲਾ ਰਹੀ ਭਾਜਪਾ ਨੂੰ ਕੇਵਲ 3 ਸੀਟਾਂ ‘ਤੇ ਹੀ ਸਬਰ ਕਰਨਾ ਪੈ ਰਿਹਾ ਹੈ ਅਤੇ ਕਾਂਗਰਸ ਦਾ ਤਾਂ ਸੂਪੜਾ ਸਾਫ ਹੋ ਗਿਆ ਹੈ। ਆ ਰਹੇ ਨਤੀਜਿਆਂ ਮੁਤਾਬਿਕ ਅਰਵਿੰਦ ਕੇਜਰੀਵਾਲ ਨੇ ਨਵੀਂ ਦਿੱਲੀ ਸੀਟ ਤੋਂ ਭਾਜਪਾ ਦੀ ਨੂਪੁਰ ਸ਼ਰਮਾ ਨੂੰ 26000 ਵੋਟਾਂ ਨਾਲ ਹਰਾ ਕੇ ਆਪਣੀ ਸੀਟ ਜਿੱਤ ਚੁੱਕੇ ਹਨ। ਲੇਕਿਨ ਭਾਜਪਾ ਦੀ ਮੁੱਖ ਮੰਤਰੀ ਦੀ ਦਾਅਵੇਦਾਰ ਕਿਰਨ ਬੇਦੀ ਨੂੰ 2100 ਵੋਟਾਂ ਨਾਲ ਹਾਰ ਦੇ ਕੇ ਆਮ ਅਦਮੀ ਮਪਾਰਟੀ ਦੇ ਉਮੀਦਵਾਰ ਸੰਜੇ ਬੱਗਾ ਕਾਮਯਾਬ ਹੋਏ ਹਨ। ਕਾਂਗਰਸ ਅਤੇ ਭਾਜਪਾ ਦੀ ਇਸ ਨਮੋਸ਼ੀਜਨਕ ਹਾਰ ਲਈ ਇਨਾਂ ਪਾਰਟੀਆਂ ਦੇ ਨੇਤਾ ਪ੍ਰੇਸ਼ਾਨੀ ਵਿੱਚ ਹਨ, ਜਦਕਿ ਆਮ ਆਦਮੀ ਪਾਰਟੀ ਦੇ ਵਰਕਰ ਅਤੇ ਆਗੂ ਜਿੱਤ ਦੇ ਜਸ਼ਨ ਮਨਾ ਰਹੇ ਹਨ। ਅਕਾਲੀ ਦਲ ਦੇ ਰਜੌਰੀ ਗਾਰਡਨ ਤੋਂ ਉਮੌਦਵਾਰ ਮਨਜਿੰਦਰ ਸਿੰਘ ਸਿਰਸਾ ਵੀੂ ਆਪਣੀ ਸੀਟ ਬਚਾਉਣ ਵਿਬੱਚ ਅਸਫਲ ਰਹੇ ਹਨ ਅਤੇ ਇਸ ਸੀਟ ਤੋਂ ਪੱਤਰਕਾਰ ਜਰਨੈਲ ਸਿੰਘ ਕਾਮਯਾਬ ਹੋਏ ਹਨ, ਜਿੰਨਾਂ ਨੇ 1984 ਦੇ ਸਿੱਖ ਕਤਲੇਆਮ ਵਿਰੁੱਧ ਤੱਤਕਾਲੀ ਗ੍ਰਹਿ ਮੰਤਰੀ ਪੀ ਚਿਦਾਂਬਰਮ ਦੀ ਪ੍ਰੈਸ ਕਾਨਫਰੰਸ ਮੌਕੇ ਆਪਣੀ ਜੁੱਤੀ ਸੁੱਟ ਕੇ ਵਿਰੋਧ ਪ੍ਰਗਟਾਇਆ ਸੀ ।ਕੁੱਲ ਮਿਲਾ ਕੇ ਕੇਜਰੀਵਾਲ ਦੀ ਇਸ ਜਿੱਤ ‘ਤੇ ਦਿਲੀ ਸਮੇਤ ਪੂਰੇ ਦੇਸ਼ ਵਿੱਚ ਖੁਸ਼ੀ ਦੀ ਲਹਿਰ ਹੈ, ਕਿਉਂਕਿ ਲੋਕਾਂ ਦਾ ਮੰਨਣਾ ਹੈ ਕਿ ਦਿੱਲੀ ਦੀ ਜਿੱਤ ਆਮ ਆਦਮੀ ਦੀ ਜਿੱਤ ਹੈ । ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਰਵਿੰਦ ਕੇਜਰੀਵਲ ਨੇ ਕਿਹਾ ਹੈ ਕਿ ਇੰਨੀ ਵੱਡੀ ਸਫਲਤਾ ਲਈ ਉਹ ਦਿੱਲੀ ਦੇ ਵੋਟਰਾਂ ਦੇ ਧੰਨਵਾਦੀ ਹਨ, ਜੋ ਪ੍ਰਮਾਤਮਾ ਦੀ ਕਿਰਪਾ ਨਾਲ ਮਿਲੀ ਹੈ ਅਤੇ ਉਹ ਚਾਹੁੰਦੇ ਹਨ ਹੰਕਾਰੀ ਨਾ ਹੋ ਕੇ ਉਹ ਦਿੱਲੀ ਵਾਸੀਆਂ ਦੀਆਂ ਆਸਾਂ ‘ਤੇ ਉਮੀਦਾਂ ‘ਤੇ ਪੂਰੇ ਉਤਰਨ। ਇਹ ਵੀ ਖਬਰ ਆਈ ਹੈ ਕਿ ਕੇਜਰੀਵਾਲ 14 ਫਰਵਰੀ ਨੂੰ ਦਿੱਲੀ ਦੇ ਰਾਮ ਲੀਲਾ ਮੈਦਾਨ ਵਿੱਚ ਮੁੱਖ ਮੰਤਰੀ ਵਜੌ ਸਹੁੰ ਚੁੱਕ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਬਨਾਉਣਗੇ।