ਤਰਨ ਤਾਰਨ, 10 ਫਰਵਰੀ (ਪੰਜਾਬ ਪੋਸਟ ਬਿਉਰੋ)- ਤਰਨ ਤਾਰਨ ਵਿਖੇ ਅਕਾਲੀ ਅਤੇ ਭਾਜਪਾ ਵਰਕਰਾਂ ਦਰਮਿਆਨ ਹੋਏ ਝਗੜੇ ਦੌਰਾਨ ਗੋਲੀਬਾਰੀ ਦੀ ਖਬਰ ਹੈ। ਤਰਨ ਤਾਰਨ ਕੌਂਸਲ ਦੀ ਨਗਰ ਵਾਰਡ ਬੰਦੀ ਨੂੰ ਲੈ ਕੇ ਤਕਰਾਰ ਉਪਰੰਤ ਹੋਈ ਝੜਪ ਸਮੇਂ ਇੱਕ ਭਾਜਪਾ ਆਗੂ ਗੰਭੀਰ ਜਖਮੀ ਹੋ ਗਿਆ। ਕੈਬਨਿਟ ਮੰਤਰੀ ਸ੍ਰੀ ਅਨਿਲ ਜੋਸ਼ੀ ਦੇ ਭਰਾ ਰਾਜਾ ਜੋਸ਼ੀ ਨੇ ਕਿਹਾ ਕਿ ਪੁਲਿਸ ਦੇ ਸਾਹਮਣੇ ਵਾਪਰੀ ਘਟਨਾ ਵਿੱਚ ਉਨ੍ਹਾਂ ‘ਤੇ ਵੀ ਗੋਲੀਆਂ ਚਲਾਈਆਂ ਗਈਆਂ ਪਰ ਉਹ ਬਾਲ-ਬਾਲ ਬਚ ਗਏ। ਸੂਚਨਾ ਹੈ ਕਿ ਰਾਜਾ ਜੋਸ਼ੀ ਦੇ ਬਿਆਨਾਂ ‘ਤੇ ਪੁਲਿਸ ਨੇ ਮਾਮਲਾ ਦਰਜ਼ ਕਰ ਲਿਆ ਹੈ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …