Tuesday, July 15, 2025
Breaking News

 ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਨੇ ਨੈਤਿਕ ਸਿਖਿਆ ਇਮਤਿਹਾਨਾਂ ਦੇ ਨਤੀਜੇ ਐਲਾਨੇ

PPN1002201510

ਅੰਮ੍ਰਿਤਸਰ, 9 ਫਰਵਰੀ (ਹਰਦਿਆਲ ਸਿੰਘ ਭੈਣੀ) – ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋ ਨੈਤਿਕ ਸਿਖਿਆ ਇਮਤਿਹਾਨਾਂ ਦੇ ਨਤੀਜੇ ਐਲਾਨਦੇ ਹੋਏ ਅੱਜ ਤਰਨ ਤਾਰਨ ਜੋਨ ਦੇ ਖੇਤਰ ਅਮਰਕੋਟ ਵਲੋ ਸ੍ਰੀ ਗੁਰੂ ਅਰਜਨ ਦੇਵ ਪਬਲਿਕ ਸਕੂਲ ਭੰਗਾਲਾ, ਸਪਰਿੰਗ ਡੇਲ ਪਬਲਿਕ ਸਕੂਲ ਮੱਦਰ ਮਥਰਾਭਾਗੀ, ਹਰੀ ਸਿੰਘ ਨਲੂਆ ਪਬਲਿਕ ਸਕੂਲ ਵਲਟੋਹਾ, ਸੰਤ ਕਰਤਾਰ ਸਿੰਘ ਖਾਲਸਾ ਪਬਲਿਕ ਸਕੂਲ ਭੂਰਾ ਕੋਹਨਾ ਅਤੇ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਆਸਲ ਉਤਾੜ ਵਿਖੇ ਬੱਚਿਆਂ ਨੂੰ ਮੈਡਲ, ਸ਼ੀਲਡਾਂ ਅਤੇ ਸਰਟੀਫਿਕੇਟ ਤਕਸੀਮ ਕੀਤੇ ਗਏ।ਪ੍ਰਚਾਰਕ ਭਾਈ ਦਿਲਬਾਗ ਸਿੰਘ ਧਾਰੀਵਾਲ ਨੇ ਬੱਚਿਆਂ ਨੂੰ ਨੈਤਿਕ ਗੁਣਾਂ ਦੇ ਧਾਰਨੀ ਹੋ ਕੇ ਸਾਫ ਸੁਥਰਾ ਜੀਵਨ ਜੀਣ ਲਈ ਕਿਹਾ।ਗੁਰਦੇਵ ਸਿੰਘ ਨੇ ਬੱਚਿਆਂ ਨਾਲ ਸਵਾਲ ਜਵਾਬ ਕਰਦੇ ਹੋਏ ਪਜੀਸ਼ਨਾਂ ਹਾਸਲ ਕਰਨ ਵਾਲੇ ਬੱਚਿਆਂ ਨੂੰ ਉਹਨਾਂ ਦੀਆਂ ਪ੍ਰਾਪਤੀਆਂ ਤੇ ਵਧਾਈ ਦਿਤੀ।ਜਸਵਿੰਦਰ ਸਿੰਘ ਰਾਜੋਕੇ ਨੇ ਸਟੇਜ ਦੀ ਜਿਮੇਵਾਰੀ ਨਿਭਾਈ ਅਤੇ ਬੱਚਿਆਂ ਦੇ ਨਾਮ ਅਤੇ ਸਕੂਲਾਂ ਦੇ ਟੀਚਰ ਸਾਹਿਬਾਨ ਅਤੇ ਪ੍ਰਿ. ਸਾਹਿਬਾਨ ਵਲੋਂ ਦਿੱਤੇ ਗਏ ਸਹਿਯੋਗ ਲਈ ਵਿਸ਼ੇਸ਼ ਸਨਮਾਨ ਚਿੰਨ ਭੇਟ ਕੀਤੇ ਗਏ।ਇਹ ਸਨਮਾਨ ਚਿਨ ਸ੍ਰ. ਗੁਰਸੇਵਕ ਸਿੰਘ ਭੰਗਾਲਾ ਮੈਡਮ ਸਵਰਨਜੀਤ ਕੌਰ ਮੱਦਰ, ਭੁਪਿੰਦਰ ਸਿੰਘ ਵਲਟੋਹਾ, ਮੈਡਮ ਸੁਖਬੀਰ ਕੌਰ ਭੂਰਾ ਅਤੇ ਮੈਡਮ ਰਵਿੰਦਰ ਪਾਲ ਕੌਰ ਪਿੰਸੀਪਲ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਕਿ ਸਕੂਲ ਆਸਲ ਉਤਾੜ ਨੂੰ ਭੇਟ ਕੀਤੇ ਗਏ।
ਪ੍ਰਿ. ਸ੍ਰੀ ਸ਼ਤੀਸ਼ ਕੁਮਾਰ ਭੂਰਾ ਕੋਹਨਾ ਅਤੇ ਪ੍ਰਿ. ਵਰਿੰਦਰਪਾਲ ਕੌਰ ਵਲੋਂ ਸਟੱਡੀ ਸਰਕਲ ਦੇ ਵੀਰਾਂ ਨੂੰ ਆਇਆਂ ਕਿਹਾ ਅਤੇ ਸਟੱਡੀ ਸਰਕਲ ਵਲੋਂ ਕੀਤੇ ਜਾ ਰਹੇ ਨਿਸ਼ਕਾਮ ਸੇਵਾ ਕਾਰਜਾਂ ਲਈ ਧੰਨਵਾਦ ਕੀਤਾ।ਪਲਵਿੰਦਰ ਸਿੰਘ ਅਮਰਕੋਟ ਡਾ. ਦਲਜੀਤ ਸਿੰਘ ਮੱਦਰ, ਇੰਦਰਜੀਤ ਸਿੰਘ ਅਮਰਕੋਟ ਅਤੇ ਸਮੂਹ ਸਟਾਫ ਦੇ ਸਹਿਯੋਗ ਨਾਲ ਇਹ ਇਨਾਮ ਵੰਡ ਸਮਾਗਮ ਚੰਗੇ ਨਤੀਜੇ ਛੱਡਦੇ ਹੋਏ ਆਪਣੇ ਮੁਕਾਮ ‘ਤੇ ਪਹੁੰਚੇ।

Check Also

ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ

ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …

Leave a Reply