ਅੰਮ੍ਰਿਤਸਰ, 9 ਫਰਵਰੀ (ਰੋਮਿਤ ਸ਼ਰਮਾ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬਾਇਓਟੈਕਨੋਲੋਜੀ ਵਿਭਾਗ ਦੇ ਡਿਸਟ੍ਰੀਬਿਊਟਡ ਇਨਫਾਰਮੈਟਿਕਸ ਸਬ-ਸੈਂਟਰ (ਡਿਸਕ) ਨੂੰ ਬੀ.ਟੀ.ਆਈ.ਐਸ.ਐਨ.ਈ.ਟੀ., ਬਾਇਓਟੈਕਨਾਲੋਜੀ ਵਿਭਾਗ, ਭਾਰਤ ਸਰਕਾਰ ਵਲੋਂ 26ਵੀਂ ਸਾਲਾਨਾ ਕੋਆਰਡੀਨੇਟਰਜ਼ ਮੀਟਿੰਗਜ਼ ਜੋ ਕਿ ਐਸ.ਵੀ. ਯੂਨੀਵਰਸਿਟੀ, ਤਿਰੂਪਤੀ ਵਿਖੇ ਮਿਤੀ 3 ਤੇ 4 ਫਰਵਰੀ, 2015 ਤੱਕ ਆਯੋਜਿਤ ਕੀਤੀ ਗਈ ਸੀ, ਵਿਚ ਪਬਲਿਕੇਸ਼ਨ ਦੇ ਖੇਤਰ ਵਿਚ ਦੋ ਅਵਾਰਡ ਦਿੱਤੇ ਗਏ ਹਨ। ਇਸ ਮੀਟਿੰਗ ਵਿਚ ਸ੍ਰੀ ਪੀ.ਕੇ.ਵਰਮਾ, ਮੁਖੀ ਬਾਇਓਟੈਕਨੋਲੋਜੀ ਵਿਭਾਗ ਅਤੇ ਕੋਆਰਡੀਨੇਟਰ ਡਿਸਕ ਵਲੋਂ ਸਾਲਾਨਾ ਪ੍ਰੋਗਰੈਸ ਰਿਪੋਰਟ ਪੇਸ਼ ਕੀਤੀ ਗਈ ਸੀ। ਸੈਂਟਰ ਨੂੰ ਇਹ ਦੋਨੋਂ ਅਵਾਰਡ ਹਾਈ ਇੰਪੈਕ ਜਰਨਲ ਵਿਚ ਪੇਪਰ ਪਬਲਿਸ਼ ਕਰਨ ਲਈ ਅਤੇ ਪੀਰ ਰਿਵਿਊ ਜਨਰਲ ਵਿਚ ਪੇਪਰ ਪਬਲਿਸ਼ ਕਰਨ ਵਾਸਤੇ ਦਿੱਤੇ ਗਏ ਹਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …