ਅੰਮ੍ਰਿਤਸਰ, 19 ਫਰਵਰੀ (ਹਰਿੰਦਰਪਾਲ ਸਿੰਘ) – ਨਗਰ ਕੌਂਸਲ ਚੋਣਾਂ ਜੋ 25-2-2015 ਨੂੰ ਮਜੀਠਾ ਅਤੇ ਜੰਡਿਆਲਾ ਗੁਰੂ ਦੀ ਚੋਣ ਹੋ ਰਹੀ ਹੈ। ਨਗਰ ਕੌਂਸਲ ਮਜੀਠਾ ਵਿੱਚ ਕੁਲ 13 ਵਾਰਡ ਹਨ ਜਿੰਨ੍ਹਾਂ ਦੇ 13 ਮੈਂਬਰ ਚੁਣੇ ਜਾਣੇ ਤਜ਼ ਜਿੰਨ੍ਹਾਂ ਵਿਚੋਂ ਵਾਰਡ ਨੰਬਰ 1 ਮੈਂਬਰ ਨਿਰਵਿਰੋਧ ਚੁਣਿਆ ਗਿਆ ਹੈ ਹੁਣ ਬਾਕੀ ਬਚਦੀਆਂ 12 ਵਾਰਡਾਂ ਦੇ 12 ਮੈਂਬਰ ਚੁਣਨ ਲਈ ਚੋਣਾਂ ਕਰਵਾਈਆਂ ਜਾ ਰਹੀਆਂ ਹਨ ਅਤੇ ਨਗਰ ਕੌਂਸਲ ਜੰਡਿਆਲਾ ਗੁਰੂ ਦੇ 15 ਵਾਰਡਾਂ ਦੇ 15 ਮੈਂਬਰ ਚੁਣਨ ਲਈ ਚੋਣਾਂ ਕਰਵਾਈਆਂ ਜਾ ਰਹੀਆਂ ਹਨ। ਨਗਰ ਕੌਂਸਲ ਚੋਣਾਂ ਮਜੀਠਾ ਲਈ ਪੋਲਿੰਗ ਪਾਰਟੀਆਂ ਨੂੰ ਸਮਾਨ ਸਹੀਦ ਕੈਪਟਨ ਅਮਰਦੀਪ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਜੀਠਾ ਤੋਂ ਦਿੱਤਾ ਜਾਣਾ ਹੈ ਅਤੇ ਇਸੇ ਹੀ ਸਥਾਨ ਤੇ ਵਾਪਸ ਲਿਆ ਜਾਣਾ ਹੈ।ਇਸੇ ਤਰ੍ਹਾਂ ਨਗਰ ਕੌਂਸਲ ਜੰਡਿਆਲਾ ਗੁਰੂ ਲਈ ਪੋਲਿੰਗ ਪਾਰਟੀਆਂ ਨੂੰ ਸੇਂਟ ਸੋਲਜਰ ਡੇਅ ਬੋਰਡਿੰਗ ਸਕੂਲ ਜੋਤੀਸਰ ਜੰਡਿਆਲਾ ਗੁਰੂ ਤੋਂ ਦਿੱਤਾ ਜਾਣਾ ਹੈ ਅਤੇ ਇਸੇ ਸਥਾਨ ਤੇ ਹੀ ਵਾਪਸ ਲਿਆ ਜਾਣਾ ਹੈ।ਨਗਰ ਕੌਂਸਲ ਮਜੀਠਾ ਦੀਆਂ 12 ਵਾਰਡਾਂ ਲਈ 12 ਪੋਲਿੰਗ ਸਟੇਸ਼ਨ ਸਥਾਪਿਤ ਕੀਤੇ ਗਏ ਹਨ ਅਤੇ ਨਗਰ ਕੌਂਸਲ ਜੰਡਿਆਲਾ ਦੀਆਂ 15 ਵਾਰਡਾਂ ਲਈ 23 ਪੋਲਿੰਗ ਸਟੇਸ਼ਨ ਸਥਾਪਿਤ ਕੀਤੇ ਗਏ ਹਨ।
Check Also
ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ
ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …