ਅੰਮ੍ਰਿਤਸਰ, 25 ਫਰਵਰੀ (ਸੁਖਬੀਰ ਸਿੰਘ) – ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਵੱਲੋਂ ਜਿਲ੍ਹਾ ਰੈਡ ਕਰਾਸ ਸੁਸਾਇਟੀ ਵਿਖੇ ਜਨਵਰੀ 2008 ਤੋਂ ਪੰਘੂੜਾ ਸਕੀਮ ਸ਼ੁਰੂ ਕੀਤੀ ਗਈ ਸੀ।ਇਸ ਸਕੀਮ ਅਧੀਨ ਰੈਡ ਕਰਾਸ ਦਫਤਰ ਦੇ ਬਾਹਰ ਇਕ ਪੰਘੂੜਾ ਸਥਾਪਤ ਕੀਤਾ ਗਿਆ ਹੈ, ਕੋਈ ਵੀ ਲਵਾਰਸ ਅਤੇ ਪਾਲਣ ਪੋਸ਼ਣ ਤੋਂ ਅਸਮਰੱਥ ਰਹਿਣ ਵਾਲੇ ਮਾਪੇ ਅਣਚਾਹੇ ਬੱਚੇ ਨੂੰ ਇਸ ਪੰਘੂੜੇ ਵਿੱਚ ਰੱਖ ਸਕਦੇ ਹਨ।ਬੱਚਾ ਪੰਘੂੜੇ ਵਿੱਚ ਪ੍ਰਾਪਤ ਹੋਣ ਉਪਰੰਤ ਇਸ ਬੱਚੇ ਨੂੰ ਰੈਡ ਕਰਾਸ ਵੱਲੋਂ ਮੈਡੀਕਲ ਕਰਵਾਉਣ ਲਈ ਪਾਰਵਤੀ ਦੇਵੀ ਹਸਪਾਤਲ ਰਣਜੀਤ ਐਵੀਨਿਊ ਤੋਂ ਮੈਡੀਕਲ ਸਹਾਇਤਾ ਦਿਵਾ ਕੇ ਤੰਦਰੁਸਤ ਹਾਲਤ ਵਿੱਚ ਬੱਚੇ ਦੀ ਸੁਰੱਖਿਆ, ਪਾਲਣ ਪੋਸ਼ਣ ਅਤੇ ਚੰਗੇ ਭਵਿੱਖ ਲਈ ਸਰਕਾਰ ਵੱਲੋਂ ਘੋਸ਼ਿਤ ਕੀਤੀਆਂ ਸੰਸਥਾਵਾਂ (ਲੀਡਲ ਅਡਾਪਸ਼ਨ ਐਂਡ ਪਲੇਸਮੈਂਟ ਏਜੰਸੀ) ਵਿੱਚ ਬੱਚੇ ਦੇ ਪਾਲਣ ਪੋਸ਼ਣ ਲਈ ਤਬਦੀਲ ਕਰ ਦਿੱਤਾ ਜਾਂਦਾ ਹੈ।
ਇਹ ਜਾਣਕਾਰੀ ਦਿੰਦਿਆਂ ਡਾ: ਤਰੁਨਦੀਪ ਕੌਰ ਆਈ.ਆਰ.ਐਸ ਨੇ ਦੱਸਿਆ ਕਿ 23 ਫਰਵਰੀ ਸ਼ਾਮ 6:30 ਵਜੇ ਦੇ ਕਰੀਬ ਕਿਸੇ ਅਣਜਾਨ ਵਿਅਕਤੀ ਵੱਲੋਂ ਇਕ ਬੱਚੀ ਜਿਸਦੀ ਉਮਰ ਲੱਗਭੱਗ 2-3 ਦਿਨ ਦੀ ਹੈ ਨੂੰ ਪੰਘੂੜੇ ਵਿੱਚ ਪਾਇਆ ਗਿਆ ਹੈ।ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਇਸ ਬੱਚੀ ਦੇ ਆਉਣ ਨਾਲ ਪੰਘੂੜੇ ਵਿੱਚ ਬੱਚਿਆਂ ਦੀ ਗਿਣਤੀ 92 ਹੋ ਗਈ ਹੈ।ਇਸ ਬੱਚੀ ਦਾ ਮੈਡੀਕਲ ਪਾਰਵਤੀ ਦੇਵੀ ਹਸਪਤਾਲ ਰਣਜੀਤ ਐਵੀਨਿਊ ਤੋਂ ਕਰਵਾਇਆ ਗਿਆ, ਬੱਚੀ ਬਿਲਕੁਲ ਤੰਦਰੁਸਤ ਹੈ। ਉਨ੍ਹਾਂ ਦੱਸਿਆ ਕਿ ਬੱਚੀ ਨੂੰ ਲਾਪਾ ਸਕੀਮ ਅਧੀਨ ਸਿਸ਼ੂ ਗ੍ਰਹਿ ਟਰੱਸਟ ਨਾਰੀ ਨਿਕੇਤਨ ਰੋਡ, ਜਲੰਧਰ ਨੂੰ ਭੇਜਣ ਦੀ ਪ੍ਰਕਿਰਿਆ ਪੂਰੀ ਕੀਤੀ ਜਿਥੇ ਪਾਲਣ ਪੋਸ਼ਣ ਅਤੇ ਕਾਨੂੰਨੀ ਅਡਾਪਸ਼ਨ ਹਿੱਤ ਲੋੜਵੰਦ ਪਰਿਵਾਰ ਵੱਲੋਂ ਲੋੜੀਂਦੀ ਪ੍ਰਕਿਰਿਆ ਪੂਰੀ ਕਰਨ ਉੁਪਰੰਤ ਅਡਾਪਸ਼ਨ ਕਰਵਾ ਦਿੱਤੀ ਜਾਵੇਗੀ।
Check Also
ਖ਼ਾਲਸਾ ਗਲੋਬਲ ਰੀਚ ਫ਼ਾਊਂਡੇਸ਼ਨ ਵਲੋਂ ਖ਼ਾਲਸਾ ਕਾਲਜ ਵੂਮੈਨ ਅਤੇ ਗਰਲਜ਼ ਸੀ: ਸੈਕੰ: ਸਕੂਲ ਨੂੰ ਸਹਾਇਤਾ ਦਾ ਚੈਕ ਭੇਟ
ਫ਼ਾਊਂਡੇਸ਼ਨ ਦਾ ਹੋਣਹਾਰ ਤੇ ਜ਼ਰੂਰਤਮੰਦ ਬੱਚੀਆਂ ਦੀ ਭਲਾਈ ਲਈ ਕਾਰਜ਼ ਸ਼ਲਾਘਾਯੋਗ – ਛੀਨਾ ਅੰਮ੍ਰਿਤਸਰ, 9 …