Friday, January 10, 2025

ਸਰਨਾ ਭਰਾ ਨੈਤਿਕਤਾ ਦੀ ਦੁਹਾਈ ਦੇਣ ਤੋਂ ਪਹਿਲਾਂ ਆਪਣਾ ਪਿਛੋਕੜ ਖੰਗਾਲਣ – ਕਾਲਕਾ

Harmit Singh Kalkaਨਵੀਂ ਦਿੱਲੀ, 25 ਫਰਵਰੀ (ਅੰਮ੍ਰਿਤ ਲਾਲ ਮੰਨਣ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਵੱਲੋਂ ਅੱਜ ਦਿੱਲੀ ਕਮੇਟੀ ਦੇ ਇਕ ਮੁਲਾਜ਼ਿਮ ਵੱਲੋਂ ਅਨੈਤਿਕ ਵਿਵਹਾਰ ਦਾ ਹਵਾਲਾ ਦਿੰਦੇ ਹੋਏ ਕੀਤੀ ਗਈ ਪ੍ਰੈਸ ਕੰਨਫਰੈਂਸ ਤੇ ਆਪਣਾ ਪ੍ਰਤੀਕ੍ਰਮ ਦਿੰਦੇ ਹੋਏ ਕਮੇਟੀ ਦੇ ਜੁਆਇੰਟ ਸਕੱਤਰ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਕਮੇਟੀ ਕੋਲ ਇਸ ਮਸਲੇ ਤੇ ਕਿਸੇ ਵੀ ਮੁਲਾਜ਼ਿਮ ਪਾਸੋਂ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ ਹੈ ਅਤੇ ਨਾ ਹੀ ਪੁਲਿਸ ਕੋਲ ਕੋਈ ਪਹੁੰਚ ਕੀਤੀ ਗਈ ਹੈ ਪਰ ਇਸ ਘਟਨਾਕ੍ਰਮ ਦੇ ਬਾਰੇ ਚਰਚਾ ਹੋਣ ਉਪਰੰਤ ਕਮੇਟੀ ਵੱਲੋਂ ਆਪ ਪਹਿਲਕਦਮੀ ਕਰਦੇ ਹੋਏ ਤਿੰਨ ਮੈਂਬਰੀ ਪੜਤਾਲੀਆ ਕਮੇਟੀ ਕਾਇਮ ਕਰ ਦਿੱਤੀ ਗਈ ਹੈ। ਜਿਸ ਵਿਚ ਦਿੱਲੀ ਕਮੇਟੀ ਦੇ ਤਿੰਨ ਮੈਂਬਰ ਗੁਰਦੇਵ ਸਿੰਘ ਭੋਲਾ, ਹਰਵਿੰਦਰ ਸਿੰਘ ਕੇ.ਪੀ. ਅਤੇ ਐਮ.ਪੀ.ਐਸ. ਚੱਡਾ ਸ਼ਾਮਿਲ ਹਨ।ਕਾਲਕਾ ਨੇ ਦਾਅਵਾ ਕੀਤਾ ਕਿ ਕਮੇਟੀ ਕੋਲ ਲਗਭਗ 4,000 ਮੁਲਾਜ਼ਿਮ ਹੈ ਤੇ ਹਰ ਮੁਲਾਜ਼ਿਮ ਦੇ ਕਿਰਦਾਰ ਅਤੇ ਵਿਵਹਾਰ ਤੇ ਰੋਜ਼ਾਨਾ ਨਿਗ੍ਹੇਬਾਣੀ ਕਰਨਾ ਕਮੇਟੀ ਵੱਲੋਂ ਸੰਭਵ ਨਹੀਂ ਹੈ, ਅਗਰ ਇਸ ਮਾਮਲੇ ‘ਚ ਪੜਤਾਲੀਆ ਕਮੇਟੀ ਵੱਲੋਂ ਕਿਸੇ ਨੂੰ ਦੋਸ਼ੀ ਕਰਾਰ ਦਿੱਤਾ ਜਾਂਦਾ ਹੈ ਤੇ ਉਸ ਮੁਲਾਜ਼ਿਮ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ। ਕਾਲਕਾ ਨੇ ਇਸ ਮਸਲੇ ਤੇ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੇ ਅਸਤੀਫੇ ਦੀ ਸਰਨਾ ਭਰਾਵਾਂ ਵੱਲੋਂ ਨੈਤਿਕਤਾ ਦੇ ਆਧਾਰ ਤੇ ਕੀਤੀ ਗਈ ਮੰਗ ਨੂੰ ਖਾਰਿਜ ਕਰਦੇ ਹੋਏ ਸਰਨਾ ਭਰਾਵਾਂ ਨੂੰ ਤਿਖੇ ਸਵਾਲ ਵੀ ਪੁੱਛੇ। ਕਾਲਕਾ ਨੇ ਕਿਹਾ ਕਿ ਇਹ ਨੈਤਿਕਤਾ ਸਰਨਾ ਭਰਾਵਾਂ ਦੀ ਉਸ ਵੇਲ੍ਹੇ ਕਿਥੇ ਗਈ ਸੀ ਜਦੋਂ ਇਨ੍ਹਾਂ ਦੀ ਪਾਰਟੀ ਦੇ ਦਿੱਲੀ ਕਮੇਟੀ ਮੈਂਬਰ ਸਕੂਲ ਦੀ ਇਕ ਅਧਿਆਪਿਕਾ ਨਾਲ ਗੈਰਨੈਤਿਕ ਕਾਰਜ ਕਰਦੇ ਸੀ.ਡੀ. ਦੇ ਵਿਚ ਕੈਦ ਹੋ ਗਏ ਸਨ ਤੇ ਉਸ ਵੇਲ੍ਹੇ ਆਪਣੇ ਮੈਂਬਰ ਦੇ ਖਿਲਾਫ ਕਾਰਵਾਈ ਕਰਨ ਦੀ ਬਜਾਏ ਕੜਕੜਡੁਮਾ ਕੋਰਟ ਵਿਚ ਉਸ ਦੇ ਖਿਲਾਫ ਚਲ ਰਹੇ ਬਲਾਤਕਾਰ ਦੇ ਮੁਕਦਮੇ ਦੇ ਬਾਵਜੂਦ ਉਸਨੂੰ ਗੁਰੂ ਰਾਮਦਾਸ ਕਾਲਜ ਆਫ ਐਜੁਕੇਸ਼ਨ ਲੋਨੀ ਰੋਡ ਦਾ ਚੇਅਰਮੈਨ ਥਾਪਣ ਉਪਰੰਤ 2013 ਦੀਆਂ ਕਮੇਟੀ ਚੋਣਾਂ ਦੌਰਾਨ ਟਿਕਟ ਵੀ ਦਿੱਤੀ ਗਈ ਸੀ। ਚੋਣ ਪ੍ਰਕ੍ਰਿਆ ‘ਚ ਕਿਸੇ ਗਲਤੀ ਕਰਕੇ ਪਾਰਟੀ ਸਿੰਬਲ ਅਲਾਟ ਨਾ ਹੋਣ ਦੇ ਬਾਵਜੂਦ ਆਜ਼ਾਦ ਉਮੀਦਵਾਰ ਦੇ ਵਜੋਂ ਵੀ ਸਰਨਾ ਭਰਾਵਾਂ ਵੱਲੋਂ ਉਸ ਦੀ ਹਿਮਾਇਤ ਕੀਤੀ ਗਈ ਸੀ। ਕਾਲਕਾ ਨੇ ਸਰਨਾ ਭਰਾਵਾਂ ਨੂੰ ਨਾਪੱਖੀ ਗੱਲਾਂ ਦਾ ਪ੍ਰਚਾਰ ਕਰਕੇ ਪੰਥਕ ਕਾਰਜਾਂ ‘ਚ ਰੋੜੇ ਅਟਕਾਉਣ ਦੀ ਬਜਾਏ ਕੌਮ ਦੀ ਚੜ੍ਹਦੀਕਲਾ ਲਈ ਉਸਾਰੂ ਵਿਰੋਧੀ ਧਿਰ ਦੀ ਭੁੂਮਿਕਾ ਨਿਭਾਉਣ ਦੀ ਵੀ ਸਲਾਹ ਦਿੱਤੀ।

Check Also

ਨਿਊ ਜਰਸੀ-ਇੰਡੀਆ ਕਮਿਸ਼ਨ ਦਾ ਵਫ਼ਦ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਇਆ ਨਤਮਸਤਕ

ਅੰਮ੍ਰਿਤਸਰ, 15 ਦਸੰਬਰ (ਪੰਜਾਬ ਪੋਸਟ ਬਿਊਰੋ) – ਸੰਯੁਕਤ ਰਾਜ ਅਮਰੀਕਾ ਤੋਂ ਨਿਊ ਜਰਸੀ-ਇੰਡੀਆ ਕਮਿਸ਼ਨ ਦੇ …

Leave a Reply