ਬਠਿੰਡਾ, 2 ਅਪ੍ਰੈਲ (ਜਸਵਿੰਦਰ ਸਿੰਘ ਜੱਸੀ)- ਅੱਪੂ ਸੁਸਾਇਟੀ ‘ਇੱਕ ਕਦਮ ਬਚਪਨ ਦੇ ਵੱਲ’ ਦੇ ਵੱਲੋਂ ਆਪਣੇ ਸਕੂਲ ਦੇ ਬੱਚਿਆਂ ਦੀ ਰੈਲੀ ਕੱਢੀ ਗਈ। ਇਹ ਰੈਲੀ ਸ. ਭਗਤ ਸਿੰਘ ਚੌਂਕ ਤੋਂ ਸ਼ੁਰੂ ਹੋਈ।ਇਹ ਬੱਚੇ ਜੋ ਸਮਾਜ ਦੁਆਰਾ ਬੇਇੱਜਤ ਕੂੜਾ, ਸੁੱਟਣ ਵਾਲੇ ਭੀਖ ਮੰਗਣ ਵਾਲੇ ਜਾਂ ਫਿਰ ਢਾਬਿਆਂ ਵਿੱਚ ਕੰਮ ਕਰਨ ਵਾਲੇ ਬੱਚਿਆਂ ਨੇ ਅੱਜ ਆਪਣੀਆਂ ਨਮ ਅੱਖਾਂ ਦੇ ਨਾਲ ਆਪਣੇ ਨੰਨੇ-ਨੰਨੇ ਹੱਥਾਂ ਵਿੱਚ ਤਖਤੀਆਂ ਚੁੱਕ ਕੇ ਅੱਪੂ ਸੁਸਾਇਟੀ ਦੀ ਅਗਵਾਈ ਵਿੱਚ ਇੱਕ ਰੋਸ ਰੈਲੀ ਕੱਢੀ। ਜਿਸ ਵਿੱਚ ਇਨਾਂ ਬੱਚਿਆਂ ਨੇ ਦੇਸ਼ ਦੇ ਸਾਰੇ ਰਾਜਨੀਤਿਕ ਦਲਾਂ ਦੇ ਨੇਤਾਵਾਂ ਨੂੰ ਵੀ ਸਵਾਲ ਕੀਤੇ ਕਿ ਚੋਣ ਜਿੱਤਣ ਦੇ ਬਾਅਦ ਤੁਸੀਂ ਸਾਡਾ ਭਵਿੱਖ ਬਚਾਉਣ ਲਈ ਕੀ ਕਰੋਗੇ। ਅਸੀਂ ਬੱਚੇ ਹਾਂ ਵੋਟਰ ਨਹੀਂ ਹਾਂ ਵੋਟ ਕੀ ਹੁੰਦੀ ਹੈ ਅਸੀ ਨਹੀਂ ਜਾਣਦੇ ਤੇ ਤੁਸੀ ਸਾਰੇ ਤਾਂ ਵੱਡੀਆਂ-ਵੱਡੀਆਂ ਗੱਲਾਂ ਕਰਦੇ ਹੋ। ਫਿਰ ਸਾਡਾ ਬਚਪਨ ਕਿਉਂ ਨਹੀਂ ਬਚਾਉਦੇ? ਉਨਾਂ ਕਿਹਾ ਕਿ ਅਸੀਂ ਇਹ ਪੁੱਛਣਾ ਚਾਹੁੰਦੇ ਹਾਂ ਕਿ ਜੇਕਰ ਸਾਡੀ ਨੀਂਹ ਹੀ ਮਜਬੂਤ ਨਹੀਂ ਹੋਈ ਤਾਂ ਦੇਸ਼ ਕਿਵੇਂ ਮਜਬੂਤ ਹੋਵੇਗਾ?
ਅੱਪੂ ਸੁਸਾਇਟੀ ਦੇ ਆਗੂ ਕੇਵਲ ਕ੍ਰਿਸ਼ਣ ਨੇ ਕਿਹਾ ਕਿ 2 ਸਾਲਾਂ ਤੋਂ ਸੁਸਾਇਟੀ ਇਨਾਂ ਬੱਚਿਆਂ ਦਾ ਭਵਿੱਖ ਬਚਾਉਣ ਵਿੱਚ ਲੱਗੇ ਹੋਏ ਹਨ ਤੇ ਬਹੁਤ ਹੀ ਅਫਸੋਸ ਦੀ ਗੱਲ ਹੈ ਕਿ ਸਾਡੀਆਂ ਸਰਕਾਰਾਂ ਦੇ ਕੋਲ ਇਨਾਂ ਬੱਚਿਆਂ ਦਾ ਬਚਪਨ ਬਚਾਉਣ ਲਈ ਕੋਈ ਸਕੀਮ ਨਹੀਂ ਹੈ ਸਗੋਂ ਉਨਾਂ ਦਾ ਬੇਅੰਤ ਨਗਰ ਵਾਲਾ ਸਕੂਲ ਜੋ ਕਿ ਉਹ ਖੁੱਲੇ ਵਿੱਚ ਚਲਾ ਰਹੇ ਹਨ ਉਸ ਸਕੂਲ ਨੂੰ ਕੋਈ ਜਗਾ ਦੇਣ ਦੀ ਬਜਾਏ ਬੰਦ ਕਰਨ ਨੂੰ ਕਿਹਾ ਗਿਆ।
ਸਰਕਾਰ ਦੇ ਕਾਗਜਾਂ ਵਿੱਚ ਇਹ ਬੱਚੇ ਕਿਤੇ ਨਹੀਂ ਹਨ ਅਖੀਰ ਕਦੋਂ ਇਨਾਂ ਮਾਸੂਮ ਜਿੰਦਗੀਆਂ ਨੂੰ ਬਚਾਉਣ ਲਈ ਕੋਈ ਪਹਿਲ ਕਰੇਗਾ। ਅੱਪੂ ਸੁਸਾਇਟੀ ਤਾਂ ਇਨਾਂ ਬੱਚਿਆਂ ਦਾ ਬਚਪਨ ਬਚਾਉਣ ਲਈ ਆਪਣੇ ਆਪ ਨੂੰ ਕੁਰਬਾਨ ਕਰ ਦਿੱਤਾ ਹੈ ਉਹ ਸਾਰੇ ਰਾਜਨੀਤਿਕ ਦਲਾਂ, ਸਰਕਾਰੀ ਅਧਿਕਾਰੀਆਂ ਨੂੰ ਸਮਾਜ ਨੂੰ ਲੋਕਾਂ ਨੂੰ ਹੱਥ ਜੋੜਕੇ ਇਹ ਅਪੀਲ ਕਰਦੇ ਹੈ ਕਿ ਹਰ ਤਰਾਂ ਦੇ ਸਵਾਰਥ ਤੋਂ ਉਪਰ ਉੱਠ ਕੇ ਮਾਸੂਮਾਂ ਦਾ ਬਚਪਨ ਇਨਾਂ ਨੂੰ ਵਾਪਸ ਦਿਓ। ਇਸ ਮੌਕੇ ਅੱਪੂ ਸੁਸਾਇਟੀ ਦੇ ਪ੍ਰਧਾਨ ਜਤਿੰਦਰ ਸਿੰਘ , ਮਨਜੀਤ ਸਿੰਘ, ਨੀਰਜ ਕੁਮਾਰ, ਗੁਰਸੇਵਕ ਸਿੰਘ , ਨਿਸ਼ਾ, ਅਨੂ ਅਤੇ ਹੋਰ ਬਹੁਤ ਮੈਂਬਰ ਸ਼ਾਮਿਲ ਹੋਏ ਸਨ।