Sunday, December 22, 2024

PPN160408
ਫ਼ਾਜ਼ਿਲਕਾ, 16 ਅਪ੍ਰੈਲ (ਵਿਨੀਤ ਅਰੋੜਾ)-  ਬੀਤੇ ਦਿਨੀਂ ਸਰਵ ਸਿਖਿਆ ਅਭਿਆਨ ਤਹਿਤ ਸਕੂਲਾਂ ਵਿਚ ਪੜਨ ਵਾਲੇ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਨੂੰ ਅਪਾਹਿਜ ਸਰਟੀਫਿਕੇਟ ਜਾਰੀ ਕਰਨ ਲਈ ਕੈਂਪ ਲਗਾਇਆ ਸੀ। ਜਿਸ ਸੰਬੰਧ ਵਿਚ 118 ਵਿਦਿਆਰਥੀਆਂ ਨੂੰ ਅਪਾਹਿਜ ਸਰਟੀਫਿਕੇਟ ਜਾਰੀ ਕੀਤੇ ਗਏ ਹਨ। ਦਫਤਰ ਸਿਵਲ ਸਰਜ਼ਨ ਵੱਲੋਂ  ਬੱਚਿਆਂ ਦੇ ਸਰਟੀਫਿਕੇਟ ਜਿਲਾ ਸਿਖਿਆ ਅਫਸਰ ਦੇ ਦਫਤਰ ਵਿਚ ਸੰਬੰਧਤ ਵਿਭਾਗ ਨੂੰ ਇਹ ਸਰਟੀਫਿਕੇਟ ਸੌਂਪੇ ਗਏ।ਇਸ ਸੰਬੰਧੀ ਜਾਣਕਾਰੀ ਦਿੰਦਿਆ ਆਈਈਡੀ ਕੋਆਰਡੀਨੇਟਰ ਨਿਸ਼ਾਂਤ ਅਗਰਵਾਲ ਨੇ ਦੱਸਿਆ ਕਿ ਬੀਤੇ ਦਿਨੀਂ ਜਿਲਾ ਸਿਖਿਆ ਅਫਸਰ ਸੰਦੀਪ ਧੂੜੀਆ ਦੇ ਯੋਗ ਦਿਸ਼ਾ ਨਿਰਦੇਸ਼ਾਂ ਤਹਿਤ ਸਰਵ ਸਿਖਿਆ ਅਭਿਆਨ ਵੱਲੋਂ ਸਿਹਤ ਵਿਭਾਗ ਦੀ ਮੱਦਦ ਨਾਲ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੇ ਸਰਟੀਫਿਕੇਟ ਬਣਾਉਣ ਕੈਂਪ ਲਗਾਇਆ ਗਿਆ ਸੀ। ਜਿਸ ਵਿਚ ਸਿਵਲ ਹਸਪਤਾਲ ਵੱਲੋਂ ਕਰੀਬ 200 ਬੱਚਿਆਂ ਦੀ ਰਜਿਸਟਰੇਸ਼ਨ ਕਰਵਾ ਕੇ 118 ਬੱਚਿਆਂ ਨੂੰ ਸਰਟੀਫਿਕੇਟ ਜਾਰੀ ਕੀਤੇ ਗਏ ਹਨ। ਬਾਕੀ ਦੇ ਵਿਦਿਆਰਥੀਆਂ ਨੂੰ ਫਰੀਦਕੋਟ ਰੈਫਰ ਕਰ ਦਿਤਾ ਗਿਆ ਹੈ। ਜਿਨਾਂ ਦੇ ਸਰਟੀਫਿਕੇਟ ਉਥੋਂ ਜਾਂਚ ਉਪਰੰਤ ਜਾਰੀ ਹੋਣਗੇ। ਉਨਾਂ ਦੱਸਿਆ ਕਿ ਬੁੱਧਵਾਰ ਬੀਪੀਈਓ ਸ਼ਾਮ ਸੁੰਦਰ ਦੀ ਅਗਵਾਈ ਵਿਚ ਪ੍ਰਾਇਮਰੀ ਬਲਾਕ ਇਕ ਤੇ ਦੋ ਨਾਲ ਸੰਬੰਧਤ ਆਈਈਆਰਟੀ ਤੇ ਆਈਈਵੀ ਨੂੰ ਬੁਲਾ ਕੇ ਸਰਟੀਫਿਕੇਟ ਸਪੁਰਦ ਕੀਤੇ ਗਏ। ਜੋਕਿ ਉਨਾਂ ਵੱਲੋਂ ਅੱਗੇ ਵਿਦਿਆਰਥੀਆਂ ਤੇ ਉਨਾਂ ਦੇ ਮਾਪਿਆਂ ਨੂੰ ਦੇ ਦਿਤੇ ਜਾਣਗੇ। ਉਨਾਂ ਦੱਸਿਆ ਕਿ ਸਰਵ ਸਿਖਿਆ ਅਭਿਆਨ ਤਹਿਤ ਸਮੇਂ ਸਮੇਂ ਤੇ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਦੀ ਲੋੜਾਂ ਅਨੁਸਾਰ ਕੈਂਪ ਆਦਿ ਲਗਾਏ ਜਾਂਦੇ ਰਹਿੰਦੇ ਹਨ। ਇਸ ਸਰਟੀਫਿਕੇਟ ਵੰਡ ਸਮਾਰੋਹ ਮੌਕੇ ਡੀਆਰਪੀ ਰਾਜੀਵ ਚਗਤੀ, ਅਮਨ ਗੁੰਬਰ, ਬੀਆਰਪੀ ਸਤੀਸ਼ ਰਾਣੀ, ਆਈਈਆਰਟੀ ਗੁਰਮੀਤ ਸਿੰਘ, ਰੂਪ ਸਿੰਘ, ਗਨਸ਼ਾਮ ਕੌਸ਼ਿਕ, ਹਰੀਸ਼ ਕੁਮਾਰ, ਸੁਮਨ ਬਾਲਾ, ਹਰਪਾਲ ਚੰਦ, ਰਾਜ ਕੁਮਾਰ ਤੇ ਹੋਰ ਵਾਲੰਟੀਅਰ ਆਦਿ ਹਾਜ਼ਰ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply