ਬਠਿੰਡਾ, 18 ਅਕਤੂਬਰ (ਜਸਵਿੰਦਰ ਜੱਸੀ, ਅਵਤਾਰ ਸਿੰਘ ਕੈਂਥ) – ਬਠਿੰਡਾ ਜਿਲ੍ਹਾ ਕਚਿਹਰੀਆਂ ਵਿੱਚ ਬੀਤੇ ਦਿਨੀਂ ਆਮ ਆਦਮੀ ਪਾਰਟੀ ਨਾਲ ਸਬੰਧਿਤ ਵਕੀਲਾਂ ਦੀ ਭਰਵੀਂ ਮੀਟਿੰਗ ਪਾਰਟੀ ਦੇ ਲੀਗਲ ਸੈਲ ਜੋਨਲ ਇੰਚਾਰਜ ਐਡਵੋਕੇਟ ਗੁਰਲਾਭ ਸਿੰਘ ਦੀ ਅਗਵਾਈ ਹੇਠ ਹੋਈ। ਇਸ ਮੀਟਿੰਗ ਵਿੱਚ ਪਾਰਟੀ ਦੇ ਕੇਂਦਰੀ ਅਬਜਰਵਰ ਸ੍ਰੀ ਰੋਮੀ ਭਾਟੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਪਾਰਟੀ ਦੇ ਲੀਗਲ ਸੈਲ ਦੀ ਬਠਿੰਡਾ ਯੂਨਿਟ ਦਾ ਗਠਨ ਕੀਤਾ ਗਿਆ। ਇਸ ਮੌਕੇ ਬੋਲਦਿਆਂ ਸ੍ਰੀ ਰੋਮੀ ਭਾਟੀ ਨੇ ਕਿਹਾ ਕਿ ਵਕੀਲ ਭਾਈਚਾਰੇ ਹਮੇਸ਼ਾਂ ਹੀ ਦੇਸ਼ ਦੇ ਰਾਜਨੀਤਿਕ ਖੇਤਰ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ ਅਤੇ ਇਸ ਦੂਜੀ ਕ੍ਰਾਂਤੀ ਦੀ ਲੜਾਈ ਜੋ ਕਿ ਦੇਸ਼ ਵਿੱਚੋਂ ਭ੍ਰਿਸ਼ਟਾਚਾਰ ਖਤਮ ਕਰਨ ਲਈ ਆਮ ਆਦਮੀ ਪਾਰਟੀ ਵੱਲੋਂ ਲੜੀ ਜਾ ਰਹੀ ਹੈ, ਵਿੱਚ ਵਕੀਲ ਭਾਈਚਾਰੇ ਦਾ ਯੋਗਦਾਨ ਵੀ ਜਰੂਰੀ ਹੈ। ਐਡਵੋਕੇਟ ਗੁਰਲਾਭ ਸਿੰਘ ਨੇ ਇਸ ਮੌਕੇ ਦੱਸਿਆ ਕਿ ਪੂਰੇ ਜੋਨ ਦੀਆਂ ਬਾਰਾਂ ਵਿੱਚ ਵਕੀਲ ਭਾਈਚਾਰਾ ਆਮ ਆਦਮੀ ਪਾਰਟੀ ਨਾਲ ਜੁੜ ਰਿਹਾ ਹੈ ਜੋ ਕਿ ਪਾਰਟੀ ਦੀਆਂ ਯਿਰਫ ਲੀਗਲ ਮੱਸਲਿਆਂ ਵਿੱਚ ਹੀ ਨਹੀਂ ਬਲਕਿ ਪਾਰਟੀ ਦੀਆਂ ਬਾਕੀ ਗਤੀਵਿਧੀਆਂ ਵਿੱਚ ਵੀ ਵੱਧ ਚੜ੍ਹ ਕੇ ਹਿੱਸਾ ਲੈ ਰਿਹਾ ਹੈ। ਲੀਗਲ ਸੈਲ ਦਾ ਗਠਨ ਕਰਨ ਮੌਕੇ ਉਨ੍ਹਾਂ ਅੱਗੇ ਕਿਹਾ ਕਿ ਫਿਲਹਾਲ 34 ਮੈਂਬਰਾਂ ਦੀ ਕਮੇਟੀ ਬਣਾਈ ਗਈ ਹੈ ਅਤੇ ਬਾਕੀ ਵਕੀਲ ਸਾਥੀਆਂ ਨੂੰ ਲੀਗਲ ਸੈਲ ਵਿੱਚ ਸ਼ਾਮਿਲ ਕਰਨ ਤੋਂ ਬਾਅਦ ਬਕਾਇਦਾ ਲੀਗਲ ਸੈਲ ਦੀ ਚੋਣ ਹੋਵੇਗੀ ਅਤੇ ਅਹੁਦੇਦਾਰਾਂ ਦਾ ਐਲਾਨ ਕੀਤਾ ਜਾਵੇਗਾ। ਜੋਨਲ ਮੀਡੀਆ ਇੰਚਾਰਜ ਨੀਲ ਗਰਗ ਨੇ ਕਿਹਾ ਕਿ ਪਾਰਟੀ ਦੀਆਂ ਪਿਛਨੇ ਦਿਨੀਂ ਹੋਈਆਂ ਭਰਵੀਆਂ ਰੈਲੀਆਂ ਤੋਂ ਹਾਕਮਧਿਰ ਬੁਖਲਾ ਗਈ ਹੈ ਅਤੇ ਪਾਰਟੀ ਦੇ ਵਲੰਟੀਅਰਜ਼ ਤੇ ਧੱਕੇਸ਼ਾਹੀ ਦੀਆਂ ਵਾਰਦਾਤਾਂ ਵਿੱਚ ਵਾਧਾ ਹੋਇਆ ਹੈ। ਇਸ ਕਰਕੇ ਪਾਰਟੀ ਦੇ ਲੀਗਲ ਸੈਲ ਦੀ ਮਹੱਤਤਾ ਹੋਰ ਵੀ ਵੱਧ ਗਈ ਹੈ। ਲੀਗਲ ਸੈਲ ਪਾਰਟੀ ਦੇ ਵਲੰਟੀਅਰਜ਼ ਨੂੰ ਮੁਫਤ ਕਾਨੂੰਨੀ ਸਹਾਇਤਾ ਮੁਹੱਈਆ ਕਰਵਾਏਗੀ। ਪਾਰਟੀ ਨੇ ਪੂਰੇ ਜੋਸ਼ ਵਿੱਚ ਲੀਗਲ ਸੈਲ ਦਾ ਗਠਨ ਕਰ ਦਿੱਤਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਐਡਵੋਕੇਟ ਗੁਰਪ੍ਰੀਤ ਸਿੱਧੂ, ਐਡਵੋਕੇਟ ਹਰਜਿੰਦਰ ਸਿੰਘ, ਐਡਵੋਕੇਟ ਬੰਸੀ ਸੱਚਦੇਵਾ, ਐਡਵੋਕੇਟ ਅਰਵਿੰਦ ਸ਼ਰਮਾ, ਐਡਵੋਕੇਟ ਬਲਜਿੰਦਰ ਸਿੰਘ, ਐਡਵੋਕੇਟ ਗੁਰਲਾਲ ਸਿੰਘ, ਐਡਵੋਕੇਟ ਅਮਨਦੀਪ ਮਾਹਲ, ਦੀਪਕ ਬਾਂਸਲ ਅਤੇ ਜਸਬੀਰ ਸਿੰਘ ਅਕਲੀਆਂ ਆਦਿ ਹਾਜ਼ਰ ਸਨ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਦਾ ਇੰਟਰ ਖਾਲਸਾ ਸਕੂਲ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ
ਅੰਮ੍ਰਿਤਸਰ, 23 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ …