Wednesday, July 3, 2024

ਦੁਸਹਿਰੇ ਦੇ ਦਿਨ ਦੁਨੀਆਂ ਭਰ ਵਿੱਚ ਰਿਲੀਜ਼ ਹੋਵੇਗੀ ‘ਸ਼ਰੀਕ’

PPN1810201503
ਬਠਿੰਡਾ, 18 ਅਕਤੂਬਰ (ਜਸਵਿੰਦਰ ਜੱਸੀ, ਅਵਤਾਰ ਸਿੰਘ ਕੈਂਥ)- ਵੀਰਵਾਰ ਪੰਜਾਬੀ ਬਾਕਸ ਆਫਿਸ ਤਿਆਰ ਹੋਵੇਗਾ ਇਸ ਇੰਡਸਟਰੀ ਨੂੰ ਇੱਕ ਨਵੀਂ ਪਰਿਭਾਸ਼ਾ ਦੇਣ ਦੇ ਲਈ ਕਿਉਂਕਿ ਇਸ ਸਾਲ ਦੀ ਸਭ ਤੋਂ ਬੇਹਤਰੀਨ ਪੰਜਾਬੀ ਫਿਲਮਾਂ ਦੀ ਗਿਣਤੀ ਵਿੱਚ ਸ਼ਾਮਿਲ ਕੀਤੀ ਜਾ ਰਹੀ ‘ਸ਼ਰੀਕ’ ਇਸ ਦਿਨ ਰਿਲੀਜ਼ ਹੋਣ ਜਾ ਰਹੀ ਹੈ।ਇਸ ਦਿਨ ਦੁਸਹਿਰੇ ਦਾ ਪਵਿੱਤਰ ਤਿਉਹਾਰ ਵੀ ਹੈ ਜਿਹੜਾ ਕਿ ਬੁਰਾਈ ਉੱਤੇ ਚੰਗਿਆਈ ਦਾ ਉਦਾਹਰਣ ਹੈ। ਫਿਲਮ ਵਿੱਚ ਵੀ ਕੁੱਝ ਅਜਿਹੀ ਹੀ ਕਹਾਣੀ ਹੈ ਜਿੱਥੇ ਇੱਕ ਪਰਿਵਾਰ ਜ਼ਮੀਨ ਦੀ ਲੜਾਈ ਵਿੱਚ ਵੰਡ ਜਾਂਦਾ ਹੈ ਅਤੇ ਕਈ ਅਜਿਹੇ ਮੌਕੇ ਆਉਂਦੇ ਹਨ ਜਦੋਂ ਇਹ ਆਪਸੀ ਨਫਰਤ ਵੱਧਦੀ ਜਾਂਦੀ ਹੈ। ਫਿਲਮ ਦੀ ਪ੍ਰੋਮੋਸ਼ਨ ਜਾਰੀ ਹੈ ਅਤੇ ਇਸੇ ਸਿਲਸਿਲੇ ਵਿੱਚ ਫਿਲਮ ਦੀ ਟੀਮ ਅੱਜ ਮੀਡੀਆ ਅਤੇ ਫੈਨਸ ਨਾਲ ਮਿਲਣ ਲਈ ਸ਼ਹਿਰ ਵਿੱਚ ਸੀ।
ਇਹ ਫਿਲਮ ਔਹਰੀ ਪ੍ਰੋਡਕਸ਼ਨਸ ਪ੍ਰਾ. ਲਿ. ਅਤੇ ਗਿਲਕੋ ਐਂਡ ਗ੍ਰੀਨ ਪਲੈਨੇਟ ਪ੍ਰੋਡਕਸ਼ਨ ਦੀ ਪੇਸ਼ਕਸ਼ ਹੈ। ਫਿਲਮ ਵਿੱਚ ਮੁੱਖ ਭੁਮਿਕਾਂਵਾਂ ਵਿੱਚ ਨਜ਼ਰ ਆਉਣਗੇ ਜਿਮੀ ਸ਼ੇਰਗਿੱਲ, ਮਾਹੀ ਗਿੱਲ, ਗੁੱਗੂ ਗਿੱਲ, ਮੁਕੁਲ ਦੇਵ, ਕੁਲਜਿੰਦਰ ਸਿੰਘ ਸਿੱਧੂ, ਪ੍ਰਿੰਸ ਕੇਜੇ ਸਿੰਘ, ਗੁਲਚੂ ਜੌਲੀ ਅਤੇ ਹੋਬੀ ਧਾਲੀਵਾਲ। ਇਸ ਫਿਲਮ ਨਾਲ ਐਕਟਿੰਗ ਦੀ ਦੁਨੀਆਂ ਵਿੱਚ ਕਦਮ ਰੱਖ ਰਹੇ ਹਨ ਸਿਮਰ ਗਿੱਲ ਅਤੇ ਓਸ਼ਿਨ ਬਰਾੜ । ਸਫਲ ਨਿਰਦੇਸ਼ਕ ਨਵਨੀਅਤ ਸਿੰਘ ਵਲੋਂ ਨਿਰਦੇਸ਼ਿਤ ਇਸ ਫਿਲਮ ਦੇ ਨਿਰਮਾਤਾ ਹਨ ਵਿਵੇਕ ਔਹਰੀ, ਆਰ. ਐਸ. ਗਿੱਲ, ਪੀ. ਪੀ. ਸੈਣੀ ਅਤੇ ਕੇ. ਐਸ. ਸੈਣੀ। ਕਰਨ ਪਰਮਾਰ ਫਿਲਮ ਦੇ ਸਹਿ-ਨਿਰਮਾਤਾ ਹਨ। ਧੀਰਜ ਰਤਨ ਫਿਲਮ ਦੇ ਕਹਾਣੀਕਾਰ ਹਨ ਅਤੇ ਭਾਰਤ ਭਰ ਵਿੱਚ ਫਿਲਮ ਦੀ ਡਿਸਟ੍ਰਿਬਿਉਸ਼ਨ ਸਕਾਈਸ਼ੋਅ ਬਿਜ਼ ਵਲੋਂ ਕੀਤੀ ਜਾ ਰਹੀ ਹੈ।
ਇਸ ਮੌਕੇ ਉੱਤੇ ਨਿਰਦੇਸ਼ਕ ਨਵਨੀਅਤ ਸਿੰਘ ਨੇ ਕਿਹਾ, ‘ਫਿਲਮ ਦੀ ਸਕ੍ਰਿਪਟ ਇਸਦੀ ਯੂਐਸਪੀ ਹੈ ਅਤੇ ਇਹ ਪੰਜਾਬ ਦੀ ਜ਼ਮੀਨੀ ਹਕੀਕਤ ਨੂੰ ਹਰ ਪਲ ਛੁੰਹਦੀ ਹੈ। ਸਭ ਘਟਨਾਵਾਂ ਸੱਚਾਈ ਦੇ ਕਰੀਬ ਹਨ ਅਤੇ ਯਕੀਨੀ ਤੌਰ ਤੇ ਦਰਸ਼ਕ ਇਸ ਨਾਲ ਜੁੜਿਆ ਹੋਇਆ ਮਹਿਸੂਸ ਕਰਨਗੇ।’ਫਿਲਮ ਦੇ ਨਿਰਮਾਤਾ ਨੇ ਕਿਹਾ ਕਿ ਤਿਉਹਾਰਾਂ ਦਾ ਮੌਸਮ ਸ਼ੁਰੂ ਹੋਣ ਨੂੰ ਹੈ ਅਤੇ ਵਪਾਰ ਦੀ ਨਜ਼ਰ ਨਾਲ ਫਿਲਮ ਰਿਲੀਜ਼ ਕਰਨ ਦਾ ਇਹ ਸਹੀ ਮੌਕਾ ਹੈ। ਅਗਰ ਰਚਨਾਤਮਕ ਤੌਰ ਤੇ ਦੇਖੀਏ ਤਾਂ ਫਿਲਮ ਨੂੰ ਸਾਦਗੀ ਅਤੇ ਲਾਜਵਾਬ ਤਰੀਕੇ ਨਾਲ ਬਣਾਇਆ ਗਿਆ ਹੈ ਅਤੇ ਇਹ ਪੰਜਾਬੀ ਸਿਨੇਮਾ ਦੇ ਇਤਿਹਾਸ ਵਿੱਚ ਆਪਣੀ ਛਾਪ ਛਡੇਗੀ।
ਜਿਮੀ ਸ਼ੇਰਗਿਲ ਅਤੇ ਗੁੱਗੂ ਗਿੱਲ ਦੋਨੋਂ ਚੰਗਿਆਈ ਦੇ ਵੱਲ ਹਨ ਅਤੇ ਮੁਕੁਲ ਦੇਵ ਅਤੇ ਕੁਲਜਿੰਦਰ ਸਿੱਧੂ ਦੀ ਜੋੜੀ ਉਨ੍ਹਾਂ ਦੇ ਸਾਹਮਣੇ ਖੜੀ ਹੈ। ਜਿਮੀ ਨੇ ਕਿਹਾ, ‘ਇਹ ਪਰਿਵਾਰਿਕ ਡ੍ਰਾਮਾ ਹੈ ਜਿਸ ਵਿੱਚ ਸਮਾਜਿਕ ਤੱਤਾਂ ਦਾ ਬਹੁਤ ਪ੍ਰਭਾਵ ਹੈ। ਅਜਿਹੀ ਫਿਲਮ ਬਣਾਉਣਾ ਇੱਕ ਵੱਡੀ ਚੁਣੌਤੀ ਹੈ ਪਰ ਟੀਮ ਨੇ ਖੂਬਸੂਰਤੀ ਨਾਲ ਇਸ ਉੱਤੇ ਕੰਮ ਕੀਤਾ ਹੈ।’ ਮੁਕੁਲ ਦੇਵ ਜੋ ਕਿ ਪਿਛਲੇ ਕੁਝ ਦਿਨਾਂ ਤੋਂ ਫਿਲਮ ਦੀ ਪ੍ਰੋਮੋਸ਼ਨ ਵਿੱਚ ਜੁਟੇ ਹਨ, ਨੇ ਕਿਹਾ, ‘ਲੋਕ ਬੇਸਬ੍ਰੀ ਨਾਲ ਇੰਤਜ਼ਾਰ ਕਰ ਰਹੇ ਹਨ ਫਿਲਮ ਦਾ। ਅਸੀਂ ਕਾਲਜ, ਮਾਲ, ਰੇਡੀਓ ਸਟੇਸ਼ਨ, ਨਿਊਜ਼ ਚੈਨਲ ਵਿੱਚ ਗਏ ਅਤੇ ਦੇਖਿਆ ਕਿ ਫਿਲਮ ਦੇ ਬਾਰੇ ਸ਼ੋਰ ਬਹੁਤ ਜਿਆਦਾ ਹੈ। ਫਿਲਮ ਦਾ ਕੈਨਵਸ ਬਹੁਤ ਵੱਡਾ ਹੈ ਅਤੇ ਦਰਸ਼ੱਕਾਂ ਦਾ ਇੰਤਜ਼ਾਰ ਵੀ।’
ਗੁੱਗੂ ਗਿੱਲ ਅਤੇ ਕੁਲਜਿੰਦਰ ਸਿੱਧੂ ਨੇ ਕਿਹਾ, ‘ਫਿਲਮ ਦਾ ਇੰਤਜ਼ਾਰ ਕਰਨ ਯੋਗ ਹੈ। ਇਹ ਇਕ ਮਾਸਟਰ ਪੀਸ ਹੈ ਜਿਸਨੂੰ ਖੂਬਸੂਰਤੀ ਨਾਲ ਲਿਖਿਆ ਅਤੇ ਨਿਰਦੇਸ਼ਿਤ ਕੀਤਾ ਗਿਆ ਹੈ। ਅਜਿਹੀ ਫਿਲਮ ਵਿੱਚ ਐਕਟਿੰਗ ਕਰਨਾ ਇੰਨਾ ਆਸਾਨ ਨਹੀਂ ਹੈ ਪਰ ਸਾਡੇ ਕ੍ਰਿਊ ਨੇ ਇਸਨੂੰ ਸਾਡੇ ਲਈ ਬੇਹੱਦ ਆਸਾਨ ਬਣਾ ਦਿੱਤਾ। ਹਰ ਲੋਕੇਸ਼ਨ ਤੇ ਮਿਲਣ ਵਾਲਾ ਪਿਆਰ ਸਾਡੇ ਬਹੁਤ ਕੰਮ ਆਇਆ।’ ਕੁਝ ਦਿਨ ਪਹਿਲਾਂ ਈਰੋਸ ਮਿਊਜ਼ਿਕ ਤੇ ਰਿਲੀਜ਼ ਕੀਤਾ ਗਿਆ ਫਿਲਮ ਦਾ ਸੰਗੀਤ ਹਰ ਤਰਫ਼ ਪਸੰਦ ਕੀਤਾ ਜਾ ਰਿਹਾ ਹੈ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply