ਵਿਕਾਸ ਸੋਨੀ ਨੇ ਰਾਜੀਵ ਸਾਤਵ, ਸੰਗਰਾਮ ਪੁੰਦੀਰ, ਅਨੰਤ ਦਹੀਆ ‘ਤੇ ਵਿਕਰਮ ਚੌਧਰੀ ਦਾ ਕੀਤਾ ਧੰਨਵਾਦ
ਅੀਮ੍ਰਤਸਰ, ੧ ਫਰਵਾਰੀ ( ਪੰਜਾਬ ਪੋਸਟ ਬਿਊਰੋ)-ਅੰਮ੍ਰਿਤਸਰ। ਆਲ ਇੰਡੀਆ ਯੂਥ ਕਾਂਗਰਸ (ਏ.ਆਈ.ਵਾਈ.ਸੀ) ਨੇ ਪ੍ਰਦੇਸ਼ਾਂ ‘ਚ ਵਧੀਆ ਕੰਮ ਕਰਨ ਵਾਲੇ ਯੂਥ ਕਾਂਗਰਸੀਆਂ ਸਹਿਤ ਲੋਕ ਸਭਾ ਹਲਕਾ ਯੂਥ ਕਾਂਗਰਸੀਆ ਦੇ ਉਹਦੇਦਾਰਾਂ ਦੀ ਸੂਚੀ ਜਾਰੀ ਕੀਤੀ ਹੈ। ਇਸ ਸੂਚੀ ‘ਚ ਅੰਮ੍ਰਿਤਸਰ ਲੋਕਸਭਾ ਹਲਕਾ ਯੂਥ ਕਾਂਗਰਸ ਦੇ ਸ਼ਾਨਦਾਰ ਪ੍ਰਦਸ਼ਨ ਨਾਲ ਪਹਿਲੇ ਸਥਾਨ ‘ਤੇ ਰਿਹਾ। ਲੋਕਸਭਾ ਹਲਕਾ ਅੰਮ੍ਰਿਤਸਰ ਯੂਥ ਕਾਂਗਰਸ ਦੇ ਪ੍ਰਧਾਨ ਵਿਕਾਸ ਸੋਨੀ ਅਤੇ ਉਨਾਂ ਦੀ ਟੀਮ ਵਲੋਂ ਪਿਛਲੇ ਕੁਝ ਸਮੇਂ ‘ਚ ਕੀਤੇ ਗਏ ਕੰਮਾ ਦੇ ਚਲਦਿਆ ਉਨਾਂ ਨੂੰ ਇਹ ਸਨਮਾਨ ਹਾਸਿਲ ਹੋਇਆ ਹੈ।
ਦਸਦੇ ਚਲਿਏ ਕਿ ਯੂਥ ਕਾਂਗਰਸ ਅੰਮ੍ਰਿਤਸਰ ਲੋਕ ਸਭਾ ਹਲਕੇ ਵਲੋਂ ਕੁਝ ਸਮੇਂ ਤੋਂ ਅਨਥਕ ਅਤੇ ਪ੍ਰਸ਼ਸਾਯੋਗ ਕੰਮ ਕੀਤੇ ਹਨ। ਜਿਸ ‘ਚ ਕਾਂਗਰਸ ਵਲੋਂ ਨਿਕਾਲੀ ਗਈ ਪੈਦਲ ਯਾਤਰਾ ‘ਚ ਵਿਕਾਸ ਸੋਨੀ ਦੀ ਅਗਵਾਈ ‘ਚ ਹਿੱਸਾ ਲਿਆ ਗਿਆ, ਉਥੇ ਪਾਕਿਸਤਾਨ ਦੇ ਫੌਜੀਆ ਵੱਲੋਂ ਭਾਰਤੀ ਸੈਨਿਕਾਂ ਦੇ ਸਿਰ ਕੱਟ ਕੇ ਲੈ ਜਾਣ ਵਾਲੀ ਘਟਨਾ ਦੇ ਵਿਰੋਧ ‘ਚ ਉਨਾਂ ਅਟਾਰੀ ਸੀਮਾ ‘ਤੇ ਪਾਕਿਸਤਾਨ ਜਾਣ ਵਾਲੀ ਬੱਸ ਨੂੰ ਰੋਕਦਿਆ ਹੋਏ ਆਪਣੀਆ ਗ੍ਰਿਫਤਾਰੀਆਂ ਦਿੱਤੀਆ। ਆਲ ਇੰਡੀਆ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਦੇ ਯੂਧ ਕਾਂਗਰਸ ਅੰਮ੍ਰਿਤਸਰ ਦੇ ਪ੍ਰੋਗਰਾਮ ਦੀ ਅਗਵਾਈ ਉਨਾਂ ਵੱਲੋਂ ਕੀਤੀ ਗਈ। ਐਬੂੰਲੈਂਸ ਸੇਵਾ ੧੦੮ ‘ਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਫੋਟੋ ਦੇ ਨਾਲ ਦੇਸ਼ ਦੇ ਪ੍ਰਧਾਨਮੰਤਰੀ ਡਾ. ਮਨਮੋਹਨ ਸਿੰਘ ਦੀ ਫੋਟੋ ਲਾਉਣ ‘ਤੇ ਉਨਾਂ ਦੇ ਸਹਿਤ ਲਗਭਗ ੧੫ ਯੂਥ ਕਾਂਗਰਸੀਆਂ ‘ਤੇ ਪਰਚਾ ਰਜਿਸਰ ਹੋਇਆ। ਇਹੀ ਨਹੀਂ ਪ੍ਰਾਪਟੀ ਟੈਕਸ ਦੇ ਮੁੱਦੇ ‘ਤੇ ਵਿਕਾਸ ਸੋਨੀ ਦੀ ਅਗਵਾਈ ‘ਤ ਪੰਜਾਬ ਸਰਕਾਰ ਦੇ ਖਿਲਾਫ ਪ੍ਰਦਸ਼ਨ ਕੀਤਾ ਗਿਆ ਅਤੇ ਬਿਜਲੀ ਦੀ ਦਰਾਂ ‘ਚ ਹੋ ਰਿਹੇ ਵਾਰ-ਵਾਰ ਵਾਧੇ ਦੇ ਕਾਰਣ ਪੰਜਾਬ ਸਰਕਾਰ ਨੂੰ ਘੇਰਿਆ ਗਿਆ। ਸਮੇ-ਸਮੇ ‘ਤੇ ਅਕਾਲੀ-ਭਾਜਪਾ ਗਠਜੋੜ ਦੇ ਖਿਲਾਫ ਯੂਥ ਨੂੰ ਲਾਮਬੰਦ ਕਰਦਿਆ ਹੋਏ ਵਿਭਿੰਨ ਮੁਦਿੱਆ ‘ਤੇ ਸਿਰਫ ਉਨਾਂ ਨੂੰ ਘੇਰਿਆ ਹੀ ਨਹੀਂ ਗਿਆ ਬਲਕਿ ਰੋਸ਼ ਪ੍ਰਦਸ਼ਨਾਂ ਦੇ ਜਰਿਏ ਵਿਰੋਧ ਵੀ ਕੀਤਾ ਗਿਆ। ਉਨਾਂ ਵਲੋਂ ਜਨਤਾ ਨੂੰ ਵੱਖ-ਵੱਖ ਮੁੱਦਿਆ ਤੇ ਜਾਗਰੂਕ ਕੀਤਾ ਗਿਆ ਅਤੇ ਅਕਾਲੀ-ਭਾਜਪਾ ਦੀ ਲੋਕਮਾਰੂ ਨੀਤੀਆਂ ਤੋਂ ਵੀ ਜਾਣੂ ਕਰਵਾਇਆ ਗਿਆ।
ਪੱਤਰਕਾਰਾਂ ਨਾਲ ਗਲਬਾਤ ਕਰਦਿਆ ਹੋਇਆ ਲੋਕਸਭਾ ਹਲਕਾ ਅੰਮ੍ਰਿਤਸਰ ਯੂਥ ਕਾਂਗਰਸ ਦੇ ਪ੍ਰਧਾਨ ਰਾਜੀਵ ਸਾਤਵ, ਸਕਤਰ ਇੰਚਾਰਜ ਸੰਗਰਾਮ ਸਿੰਘ ਪੁੰਦੀਰ, ਪੰਜਾਬ ਇੰਚਾਰਜ ਅਨੰਤ ਦਹੀਆ ਅਤੇ ਯੂਥ ਕਾਂਗਰਸ ਪੰਜਾਬ ਦੇ ਪ੍ਰਧਾਨ ਵਿਕਰਮ ਚੌਧਰੀ ਦਾ ਧੰਨਵਾਦ ਕਰਦਿਆ ਕਿਹਾ ਕਿ ਉਨਾਂ ਦੀ ਟੀਮ ਇਸੇ ਤਰਾਂ ਕੰਮ ਕਰਦੀ ਰਹੇਗੀ। ਉਨਾਂ ਕਿਹਾ ਕਿ ਲੋਕਸਭਾ ਚੋਣਾ ਦਾ ਬਿਗੁਲ ਵੱਜ ਚੁਕਿਆ ਹੈ। ਯੂਧ ਕਾਂਗਰਸ ਇਨਾਂ ‘ਚ ਬੇਹਤਰ ਭੂਮਿਕਾ ਨਿਭਾਵੇਗੀ। ਅੱਜ ਦੀ ਯੁਵਾ ਪੀੜੀ ਰਾਹੁਲ ਗਾਂਧੀ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਵੇਖਣਾ ਚਾਹੁਦੀ ਹੈ, ਜਿਸਦੇ ਲਈ ਯੁਵਾਵਾਂ ‘ਚ ਵੀ ਉਤਸਾਹ ਪਾਇਆ ਜਾ ਰਿਹਾ ਹੈ। ਉਨਾਂ ਕਿਹਾ ਕਿ ਯੂਧ ਕਾਂਗਰਸ ਕਾਂਗਰਸ ਦੀ ਨੀਤੀਆਂ ਨੂੰ ਘਰ-ਘਰ ਤਕ ਪਹੁੰਚਾਏਗੀ ਅਤੇ ਰਾਹੁਲ ਗਾਂਧੀ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਾਏਗੀ।