ਅੰਮ੍ਰਿਤਸਰ, 24 ਨਵੰਬਰ (ਜਗਦੀਪ ਸਿੰਘ ਸੱਗੂ) – ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਸਰਪ੍ਰਸਤੀ ਅਧੀਨ ਚਲਾਏ ਜਾ ਰਹੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ. ਟੀ. ਰੋਡ ਵਿਖੇ ਸਕੂਲ ਦੇ ਸੀਨੀਅਰ ਵਿੰਗ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਪੁਰਬ ਨੂੰ ਸਮਰਪਿਤ ਅੰਤਰ ਜਮਾਤ ਭਾਸ਼ਣ, ਕਾਵਿ ਉਚਾਰਣ ਅਤੇ ਚਿਤਰਕਲਾ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਸਤਵੀਂ ਜਮਾਤ ਦੇ ਵਿਦਿਆਰਥੀਆਂ ਨੇ ਕਾਵਿ ਉਚਾਰਨ, ਅ’ਠਵੀਂ ਜਮਾਤ ਦੇ ਵਿਦਿਆਰਥੀਆਂ ਨੇ ਭਾਸ਼ਣ ਅਤੇ ਨੌਵੀ, ਦਸਵੀਂ ਜਮਾਤ ਦੇ ਵਿਦਿਆਰਥੀਆਂ ਨੇ ਚਿਤਰਕਲਾ ਮੁਕਾਬਲਿਆਂ ਵਿੱਚ ਭਾਗ ਲਿਆ। ਸਕੂਲ ਦੇ ਪਿ੍ਰੰਸੀਪਲ ਤੇ ਡਾਇਰੈਕਟਰ ਡਾ: ਧਰਮਵੀਰ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਗੁਰੂ ਜੀ ਦੇ ਜੀਵਨ, ਸਿਖਿਆਵਾਂ ਅਤੇ ਬਾਣੀ ਬਾਰੇ ਜਾਣਕਾਰੀ ਦਿਤੀ ਤੇ ਗੁਰੂ ਜੀ ਦੀਆਂ ਸਿਖਿਆਵਾਂ ਅਨੁਸਾਰ ਚਲਣ ਦੀ ਪ੍ਰੇਰਨਾ ਦਿੱਤੀ ਅਤੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ।
ਇਸ ਮੌਕੇ ਭਾਸ਼ਣ ਮੁਕਾਬਲੇ ਵਿੱਚ ਜਜ ਦੀ ਭੁਮਿਕਾ ਸ਼੍ਰੀਮਤੀ ਸੁਖਜੀਤ ਕੌਰ ਅਤੇ ਸ. ਜਸਪਾਲ ਸਿੰਘ ਨੇ, ਕਾਵਿ ਉਚਾਰਨ ਵਿੱਚ ਸ਼੍ਰੀਮਤੀ ਗੁਰਮੀਤ ਕੌਰ ਅਤੇ ਸ਼੍ਰੀਮਤੀ ਸਰਬਜੀਤ ਕੌਰ ਅਤੇ ਚਿਤਰਕਲਾ ਵਿੱਚ ਸ਼੍ਰੀਮਤੀ ਮਨਜੀਤ ਕੌਰ ਓਬਰਾਏ ਨੇ ਨਿਭਾਈ ।ਕਾਵਿ ਉਚਾਰਨ ਵਿੱਚ ਮੁਕਾਬਲੇ ਵਿੱਚ ਬੀਰਕਮਲ ਸਿੰਘ ਸੱਤਵੀਂ ਬੀ ਨੇ ਪਹਿਲਾ, ਸਿਮਰਨ ਕੌਰ ਸੱਤਵੀਂ ਜੀ ਦੇ ਦੂਜਾ, ਪ੍ਰਭਪ੍ਰੀਤ ਸਿੰਘ ਸ’ਤਵੀਂ ਸੀ ਨੇ ਤੀਜਾ ਅਤੇ ਰੋਬਿਨਦੀਪ ਕੌਰ ਸੱਤਵੀਂ ਐੱਚ ਨੇ ਹੌਸਲਾ ਅਫਜਾਈ ਇਨਾਮ ਹਾਸਲ ਕੀਤਾ ।ਭਾਸ਼ਣ ਮੁਕਾਬਲੇ ਵਿਵਿੱਚ ਜਪਨੀਤ ਕੌਰ ਅੱਠਵੀਂੁਐਫ ਅਤੇ ਸੁਖਮਨਦੀਪ ਕੌਰ ਅਠਵੀਂ ਏ ਨੇ ਪਹਿਲਾ, ਸਨੇਹਦੀਪ ਕੌਰ ਅੱਠਵੀੁਆਈ ਨੇ ਦੂਜਾ ਅਤੇ ਹਰਮਨਪ੍ਰੀਤ ਕੌਰ ਅੱਠਵੀਂ ਜੀ ਨੇ ਤੀਜਾ ਸਥਾਨ ਹਾਸਲ ਕੀਤਾ । ਚਿਤਰਕਲਾ ਮੁਕਾਬਲੇ ਵਿੱਚ ਲਵਪ੍ਰੀਤ ਸਿੰਘ ਨੌਵੀਂੁਈ ਨੇ ਪਹਿਲਾ, ਹਰਮਨਦੀਪ ਕੌਰ ਦ’ਸਵੀਂ ਈ ਅਤੇ ਨਵਰੀਨ ਕੌਰ ਨੌਵੀਂ ਈ ਨੇ ਦੂਜਾ ਅਤੇ ਕੋਨਾਰਦੀਪ ਸਿੰਘ ਨੌਵੀਂ ਡੀ ਨੇ ਤੀਜਾ ਸਥਾਨ ਹਾਸਲ ਕੀਤਾ।ਇਸ ਮੌਕੇ ਸੀਨੀਅਰ ਵਿੰਗ ਦੇ ਮੁੱਖ ਅਧਿਆਪਕ ਸ਼੍ਰੀਮਤੀ ਕਵਲਪ੍ਰੀਤ ਕੌਰ, ਸੁਪਰਵਾਈਜ਼ਰ ਸ਼੍ਰੀਮਤੀ ਰਵਿੰਦਰ ਕੌਰ, ਅਧਿਆਪਕ ਸਾਹਿਬਾਨ ਅਤੇ ਵਿਦਿਆਰਥੀ ਹਾਜ਼ਰ ਸਨ ।
Check Also
ਉਦਯੋਗਪਤੀਆਂ ਦੇ ਬਕਾਇਆ ਕੇਸਾਂ ਨੂੰ ਸਮਬੱਧ ਤਰੀਕੇ ਨਾਲ ਕੀਤਾ ਜਾਵੇਗਾ ਹੱਲ – ਖਰਬੰਦਾ
ਅੰਮ੍ਰਿਤਸਰ, 20 ਨਵੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ …