ਅੰਮ੍ਰਿਤਸਰ, 26 ਅਪ੍ਰੈਲ (ਪੰਜਾਬ ਪੋਸਟ ਬਿਊਰੋ)- ਗੁਰੂ ਨਗਰੀ ਅੰਮ੍ਰਿਤਸਰ ਵਿੱਚ ਭਾਜਪਾ ਵਲੋਂ ਪ੍ਰਧਾਨ ਮੰਤਰੀ ਅਹੁੱਦੇ ਦੇ ਉਮੀਦਵਾਰ ਵਲੋਂ ਸ੍ਰੀ ਅਰੁਣ ਜੇਤਲੀ ਦੇ ਹੱਕ ਵਿੱਚ ਚੋਣ ਰੈਲੀ ਕੀਤੀ ਗਈ। ਜਿਸ ਦੌਰਾਨ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦੇ ਮਤਰਏ ਭਰਾ ਦਲਜੀਤ ਸਿੰਘ ਕੋਹਲੀ ਨੇ ਭਾਜਪਾ ਵਿੱਚ ਸ਼ਾਮਲ ਹੋਣ ਦਾ ਐਲਾਨ ਕਰਕੇ ਕਾਂਗਰਸ ਖਾਸਕਰ ਪੀ.ਐਮ ਡਾ. ਮਨਮੋਹਨ ਸਿੰਘ ਨੂੰ ਵੱਡਾ ਝਟਕਾ ਦਿਤਾ। ਡਾ. ਮਨਮੋਹਨ ਸਿੰਘ ਦੇ ਮਾਤਾ ਤੋਂ ਮਤਰੇਏ ਭਰਾ ਦਲਜੀਤ ਸਿੰਘ ਦੇ ਭਾਜਪਾ ਵਿੱਚ ਸ਼ਾਮਲ ਹੋਣ ਨਾਲ ਪ੍ਰਧਾਨ ਮੰਤਰੀ ਕਾਫੀ ਮਯੂਸ ਦਿਖਾਈ ਦੇ ਰਹੇ ਹਨ।ਭਰਾ ਵਲੋਂ ਮਾਰੀ ਗਈ ਇਸ ਪਲਟੀ ਦੇ ਜਵਾਬ ਵਿੱਚ ਪ੍ਰਧਾਨ ਮੰਤਰੀ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਉਹ ਕੀ ਕਰ ਸਕਦੇ ਹਨ, ਪਰਿਵਾਰਕ ਮੈਬਰਾਂ ਦੀ ਆਪੋ ਆਪਣੀ ਮਰਜ਼ੀ ਹੈ। ਡਾ. ਮਨਮੋਹਨ ਸਿੰਘ ਦੇ ਦੂਜੇ ਭਰਾ ਸੁਰਜੀਤ ਸਿੰਘ ਕੋਹਲੀ ਦਾ ਕਹਿਣਾ ਹੈ ਕਿ ਸਿਆਸਤ ਨੇ ਉਨਾਂ ਦੇ ਪਰਿਵਾਰ ਨੂੰ ਵੰਡ ਦਿਤਾ ਹੈ, ਲੇਕਿਨ ਇਹ ਵੀ ਜਰੂਰੀ ਨਹੀ ਕਿ ਜੇਕਰ ਇਕ ਮੈਂਬਰ ਕਾਂਗਰਸ ਵਿੱਚ ਹੈ ਤਾਂ ਦੂਸਰੇ ਪਰਿਵਾਰਿਕ ਮੈਂਬਰ ਵੀ ਜਾਂਗਰਸ ਵਿੱਚ ਹੀ ਹੋਣ। ਇਸੇ ਦੌਰਾਨ ਭਾਜਪਾ ਵਿੱਚ ਸ਼ਾਮਲ ਹੋਏ ਦਲਜੀਤ ਸਿੰਘ ਕੋਹਲੀ ਦਾ ਕਹਿਣਾ ਹੈ ਕਿ ਕਾਂਗਰਸ ਨੇ ਉਨਾਂ ਪ੍ਰਧਾਨ ਮੰਤਰੀ ਹੋਣ ਦੇ ਬਾਵਜੂਦ ਉਨਾਂ ਦੇ ਭਰਾ ਮਨਮੋਹਨ ਸਿੰਘ ਨੂੰ ਖੁੱਲੇ ਹੱਥੀਂ ਕੰਮ ਨਹੀ ਕਰਨ ਦਿਤਾ, ਜਿਸ ਨਾਲ ਉਨਾਂ ਦਾ ਅਕਸ ਖਰਾਬ ਹੋਇਆ ਹੈ ਅਤੇ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਉਨਾਂ ਦੀ ਵਿਕਾਸ ਸਬੰਧੀ ਡੀਲ ਹੋਈ ਹੈ। ਉਧਰ ਪ੍ਰਧਾਨ ਮੰਤਰੀ ਦੇ ਭਰਾਵਾਂ ਤੇ ਹੋਰ ਰਿਸ਼ਤੇਦਾਰਾਂ ਨੇ ਦਲਜੀਤ ਸਿੰਘ ਦੇ ਭਾਜਪਾ ਵਿੱਚ ਜਾਣ ‘ਤੇ ਨਰਾਜ਼ਗੀ ਜਾਹਿਰ ਕਰਦਿਆਂ ਕਿਹਾ ਹੈ ਕਿ ਉਨਾਂ ਨੂੰ ਖਰੀਦਆ ਗਿਆ ਹੈ, ਜਿਸ ਵਿੱਚ ਦਿਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਦਾ ਹੱਥ ਹੈ।