Monday, December 23, 2024

ਪ੍ਰਧਾਨ ਮੰਤਰੀ ਨੇ ‘ਸਟਾਰਟ-ਅੱਪ ਇੰਡੀਆ’ ਲਹਿਰ ਅਰੰਭ ਕੀਤੀ

Modiਨਵੀਂ ਦਿੱਲੀ 17 ਜਨਵਰੀ (ਪੰਜਾਬ ਪੋਸਟ ਬਿਊਰੋ) – ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿਖੇ ‘ਸਟਾਰਟ-ਅੱਪ ਇੰਡੀਆ’ ਪਹਿਲਕਦਮੀ ਦੀ ਰਸਮੀ ਸ਼ੁਰੂਆਤ ਕੀਤੀ। ਅੱਜ ਸ਼ਾਮੀਂ ਇਸ ਸ਼ੁਰੂਆਤ ਤੋਂ ਪਹਿਲਾਂ ਸਾਰਾ ਦਿਨ ਉੱਦਮਤਾ ਵਿਸ਼ੇ ਦੇ ਵੱਖੋ-ਵੱਖਰੇ ਪੱਖਾਂ ਉੱਤੇ ਇੱਕ ਵਰਕਸ਼ਾਪ ਦਾ ਆਯੋਜਨ ਵੀ ਕੀਤਾ ਗਿਆ। ਪ੍ਰਧਾਨ ਮੰਤਰੀ ਨੇ ਉਸ ਪ੍ਰਦਰਸ਼ਨੀ ਨੂੰ ਵੇਖਿਆ ਅਤੇ ਸਟਾਰਟ-ਅੱਪਸ (ਨਵੀਆਂ ਨਿੱਕੀਆਂ ਕੰਪਨੀਆਂ) ਦੇ ਉੱਦਮੀਆਂ ਨਾਲ ਗੱਲਬਾਤ ਵੀ ਕੀਤੀ। ਸ੍ਰੀ ਨਰੇਂਦਰ ਮੋਦੀ ਦੇ ਭਾਸ਼ਣ ਤੋਂ ਪਹਿਲਾਂ 10 ਵਿਲੱਖਣ ਸਟਾਰਟ-ਅੱਪ ਖੋਜਕਾਰਾਂ ਨੇ ਆਪਣੇ ਵਿਚਾਰ ਤੇ ਤਜਰਬੇ ਸਾਂਝੇ ਕੀਤੇ। ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਪਿਛਲੇ ਸਾਲ 15 ਅਗਸਤ ਨੂੰ ਜਦੋਂ ਉਨ੍ਹਾਂ ‘ਸਟਾਰਟ-ਅੱਪ ਇੰਡੀਆ’ ਪਹਿਲਕਦਮੀ ਅਰੰਭ ਕੀਤੀ ਸੀ, ਤਦ ਕਿਸੇ ਨੇ ਉਸ ਵੱਲ ਕੋਈ ਧਿਆਨ ਨਹੀਂ ਦਿੱਤਾ ਸੀ ਪਰ ਅੱਜ ਬਹੁਤ ਸਾਰੇ ਲੋਕ ਇਸ ਨਾਲ ਰਜਿਸਟਰਡ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸਫ਼ਲ ਸਟਾਰਟ-ਅੱਪਸ ਆਮ ਤੌਰ ਉੱਤੇ ਉਨ੍ਹਾਂ ਵੱਲੋਂ ਅਰੰਭ ਕੀਤੀਆਂ ਜਾਂਦੀਆਂ ਹਨ, ਜਿਨ੍ਹਾਂ ਕੋਲ਼ ਆਪਣਾ ਕੋਈ ਨਾ ਕੋਈ ਵਿਚਾਰ ਹੁੰਦਾ ਹੈ ਜਾਂ ਜੋ ਆਮ ਲੋਕਾਂ ਵੱਲੋਂ ਝੱਲੀਆਂ ਜਾਣ ਵਾਲੀਆਂ ਕਿਸੇ ਵੀ ਸਮੱਸਿਆਵਾਂ ਵਿੱਚੋਂ ਕਿਸੇ ਨੂੰ ਵੀ ਹੱਲ ਕਰਨੀ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਧਨ ਬਣਾਉਣਾ ਇਨ੍ਹਾਂ ਉੱਦਮੀਆਂ ਦਾ ਕੋਈ ਬੁਨਿਆਦੀ ਮੰਤਵ ਨਹੀਂ ਹੁੰਦਾ, ਸਗੋਂ ਇਹ ਤਾਂ ਇੱਕ ਸਹਿ-ਉਤਪਾਦ ਹੁੰਦਾ ਹੈ। ਉਨ੍ਹਾਂ ਕਿਹਾ ਕਿ ਸਟਾਰਟ-ਅੱਪਸ ਦੇ ਖੋਜੀ ਤਾਂ ਜ਼ਿਆਦਾਤਰ ਹੋਰਨਾਂ ਦੀ ਭਲਾਈ ਦੀ ਭਾਵਨਾ ਨਾਲ ਆਪਣਾ ਉੱਦਮ ਅਰੰਭ ਕਰਦੇ ਹਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਭਾਰਤ ਦੇ ਨੌਜਵਾਨਾਂ ਨੂੰ ‘ਨੌਕਰੀਆਂ ਲੱਭਣ ਵਾਲਿਆਂ’ ਤੋਂ ਤਬਦੀਲ ਕਰ ਕੇ ਉਨ੍ਹਾਂ ਨੂੰ ‘ਰੋਜ਼ਗਾਰ-ਸਿਰਜਕ’ ਬਣਾਉਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਜੇ ਇੱਕ ਸਟਾਰਟ-ਅੱਪ ਪੰਜ ਵਿਅਕਤੀਆਂ ਨੂੰ ਰੋਜ਼ਗਾਰ ਦਿੰਦਾ ਹੈ, ਤਦ ਵੀ ਉਹ ਰਾਸ਼ਟਰ ਦੀ ਮਹਾਨ ਸੇਵਾ ਕਰ ਰਿਹਾ ਹੁੰਦਾ ਹੈ। ਉਨ੍ਹਾਂ ਫ਼ਸਲਾਂ ਦੀ ਬਰਬਾਦੀ ਤੇ ਸਾਈਬਰ ਸੁਰੱਖਿਆ ਜਿਹੇ ਕੁੱਝ ਖੇਤਰਾਂ ਦਾ ਵਰਣਨ ਕੀਤਾ, ਜਿਨ੍ਹਾਂ ਉੱਤੇ ਨੌਜਵਾਨ ਖੋਜਕਾਰਾਂ ਨੂੰ ਆਪਣਾ ਧਿਆਨ ਕੇਂਦ੍ਰਿਤ ਕਰਨਾ ਚਾਹੀਦਾ ਹੈ।
ਪ੍ਰਧਾਨ ਮੰਤਰੀ ਨੇ ਸਟਾਰਟ-ਅੱਪ ਕਾਰਜ-ਯੋਜਨਾ ਦੀਆਂ ਝਲਕੀਆਂ ਸਭ ਨਾਲ ਸਾਂਝੀਆਂ ਕੀਤੀਆਂ। ਉਨ੍ਹਾਂ ਕਿਹਾ ਕਿ 10 ਹਜ਼ਾਰ ਕਰੋੜ ਰੁਪਏ ਦਾ ਇੱਕ ਸਟਾਰਟ-ਅੱਪ ਕੋਸ਼ ਅਰੰਭਿਆ ਜਾਵੇਗਾ ਜੋ ਕਿ ਸਟਾਰਟ-ਅੱਪਸ ਨੂੰ ਸਮਰਪਿਤ ਹੋਵੇਗਾ।ਉਨ੍ਹਾਂ ਕਿਹਾ ਕਿ ਸਟਾਰਟ-ਅੱਪਸ ਨੂੰ ਉਨ੍ਹਾਂ ਦੇ ਪਹਿਲੇ ਤਿੰਨ ਸਾਲਾਂ ਦੇ ਮੁਨਾਫ਼ੇ ਉੱਤੇ ਆਮਦਨ ਟੈਕਸ ਅਦਾ ਕਰਨ ਤੋਂ ਛੋਟ ਹੋਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਸਟਾਰਟ-ਅੱਪਸ ਲਈ ਇੱਕ ਸਾਦੀ ‘ਐਗਜ਼ਿਟ’ (ਪ੍ਰਸਥਾਨ) ਨੀਤੀ ਉੱਤੇ ਕੰਮ ਕਰ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਸਟਾਰਟ-ਅੱਪ ਪੇਟੈਂਟ ਅਰਜ਼ੀਆਂ ਨੂੰ ਤੇਜ਼ੀ ਨਾਲ ਨਿਪਟਾਉਣ ਲਈ ਕੰਮ ਕਰ ਰਹੀ ਹੈ।
ਉਨ੍ਹਾਂ ਸਟਾਰਟ-ਅੱਪ ਕਾਰੋਬਾਰਾਂ ਲਈ ਪੇਟੈਂਟ ਫ਼ੀਸ ਵਿੱਚ 80 ਫ਼ੀ ਸਦੀ ਛੋਟ ਦੇਣ ਦਾ ਐਲਾਨ ਕੀਤਾ ਅਤੇ ਕਿਹਾ ਕਿ 9 ਕਿਰਤ ਤੇ ਵਾਤਾਵਰਣ ਕਾਨੂੰਨਾਂ ਹਿਤ ਸਟਾਰਟ-ਅੱਪਸ ਲਈ ਸਵੈ-ਪ੍ਰਮਾਣਿਕਤਾ ਅਧਾਰਤ ਅਨੁਪਾਲਣ ਪ੍ਰਣਾਲੀ ਅਰੰਭ ਕੀਤੀ ਜਾਵੇਗੀ। ਸ੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਨਵੀਆਂ ਖੋਜਾਂ ਨੂੰ ਉਤਸ਼ਾਹਿਤ ਕਰਨ ਲਈ ‘ਅਟਲ ਇਨੋਵੇਸ਼ਨ ਮਿਸ਼ਨ’ ਅਰੰਭ ਕੀਤਾ ਜਾਵੇਗਾ ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply