ਅੰਮ੍ਰਿਤਸਰ, 2 ਮਈ (ਸੁਖਬੀਰ ਸਿੰਘ)- ਸੰਸਦੀ ਚੋਣ ਮੌਕੇ ਪੁਤਲੀਘਰ ਇਲਾਕੇ ਵਿਚ ਕਾਂਗਰਸੀ ਵਰਕਰ ਨਾਲ ਕੁੱਟਮਾਰ ਕਰਨ ਦੇ ਦੋਸ਼ਾਂ ਵਿਚ ਕੰਟੋਨਮੈਂਟ ਥਾਣੇ ਦੀ ਪੁਲਸ ਨੇ ਅਕਾਲੀ ਆਗੂ ਸੁਰਿੰਦਰ ਚੌਧਰੀ ਤੇ ਉਸਦੇ ਸਾਥੀਆਂ ਖਿਲਾਫ ਕੇਸ ਦਰਜ ਕਰ ਲਿਆ ਹੈ।ਪੁਤਲੀਘਰ ਦੀ ਸ਼ਿਮਲਾ ਮਾਰਕੀਟ ਵਾਸੀ ਹਰੀਸ਼ ਕੁਮਾਰ ਨੇ ਆਪਣੀ ਸ਼ਿਕਾਤਿ ਵਿੱਚ ਦੋਸ਼ ਲਾਇਆ ਸੀ ਕਿ ਉਹ ਜਦ ਬੂਥ ਲਗਾ ਰਿਹਾ ਸੀ ਤਾਂ ਸਾਬਕਾ ਕੌਂਸਲਰ ਸੁਰਿੰਦਰ ਚੌਧਰੀ, ਉਸਦੇ ਭਤੀਜੇ ਰਜਨੀਸ਼ ਤੇ ਸੋਨੂੰ ਅਤੇ ਸੰਜੀਵ ਤੋਂ ਇਲਾਵਾ ਅੱਧੀ ਦਰਜਨ ਦੇ ਕਰੀਬ ਹੋਰ ਅਣਪਛਾਤੇ ਵਿਅਕਤੀਆਂ ਨੇ ਉਸ ਦੀ ਮਾਰਕੁੱਟ ਕੀਤੀ ਅਤੇ ਧਮਕੀਆਂ ਦੇ ਕੇ ਹੋਏ ਮੌਕੇ ਤੋਂ ਦੌੜ ਗਏ ਸਨ।ਸੂਚਨਾ ਅਨੁਸਾਰ ਪੁਲਿਸ ਵਲੋਂ ਕੇਸ ਦਰਜ ਕਰਨ ਉਪਰੰਤ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਛਾਪੇ ਮਾਰੇ ਜਾ ਰਹੇ ਹਨ।