ਸੰਦੌੜ 13 ਅਪਰੈਲ (ਹਰਮਿੰਦਰ ਸਿੰਘ ਭੱਟ) – ਮਾਲੇਰਕੋਟਲਾ ਦੇ ਨੇੜਲੇ ਖੇਤਰ ਵਿੱਚ ਉਸ ਸਮੇਂ ਕਿਸਾਨਾਂ ਦੇ ਸਾਹ ਸੂਤੇ ਗਏ ਜਦੋਂ ਅੱਗ ਦੀਆਂ ਵੀਹ ਫੁੱਟ ਲੰਮੀਆਂ ਲਾਟਾਂ ਆਲੇ-ਦੁਆਲੇ ਦਸ ਪਿੰਡਾਂ ਨੂੰ ਦਿਖਾਈ ਦਿੱਤੀਆਂ।ਅਸਮਾਨ ਵਿੱਚ ਧੂੰਏਂ ਨੇ ਇਕ ਤਰ੍ਹਾਂ ਹਨੇਰਾ ਹੀ ਕਰ ਦਿੱਤਾ।ਬਾਠਾਂ, ਕੰਗਣਵਾਲ ਦੇ ਖੇਤਰ ਵਿੱਚ ਲਗਭਗ 50 ਏਕੜ ਸੜ੍ਹ ਕੇ ਸੁਆਹ ਹੋ ਗਈ। ਹਵਾ ਦੇ ਤੇਜ ਬੁੱਲੇ ਨੇ ਅੱਗ ਦਾ ਰੁਖ ਏਨਾ ਤੇਜ ਕਰ ਦਿੱਤਾ ਕਿ ਕੋਸਿਸ਼ ਕਰਨ ਤੇ ਵੀ ਅੱਗ ਨੂੰ ਕੰਟਰੋਲ ਨਾ ਕੀਤਾ ਜਾ ਸਕਿਆ।ਫਿਰ ਵੀ ਜਿਸ ਕਿਸਾਨ ਦੇ ਦੇਖਿਆ ਹਮਦਰਦੀ ਲਈ ਟਰੈਕਟਰਾਂ ਨਾਲ ਵਾਹ ਕੇ, ਪਾਣੀ ਦੀਆਂ ਟੈਂਕੀਆਂ ਭਰ ਕੇ, ਤੇ ਵੱਡੇ ਸਪਰੇਅ ਪੰਪਾਂ ਨਾਲ ਅੱਗ ਨੂੰ ਕੰਟਰੋਲ ਕਰਨ ਦੀ ਕੋਸਿਸ਼ ਕੀਤੀ।ਅੱਧੇ ਘੰਟੇ ਵਿੱਚ ਫਾਇਰ ਬ੍ਰਿਗੇਡ ਨੇ ਵੀ ਅੱਗ ਬੁਝਾਉਣ ਵਿੱਚ ਮਦਦ ਕੀਤੀ ਤੇ ਆਪਣੀ ਜਿੰਮੇਵਾਰੀ ਨੂੰ ਨਿਭਾਇਆ।ਪਰ ਫਸਲ ਨੂੰ ਸੜ੍ਹ ਕੇ ਸੁਆਹ ਹੁੰਦਿਆਂ ਦੇਖ ਕੇ ਕਿਸਾਨਾਂ ਦੇ ਦਰਦ ਨੁੰ ਸੁਣਿਆ ਤੇ ਦੇਖਿਆ ਨਹੀਂ ਜਾ ਸਕਦਾ ਸੀ।ਹਰ ਇਕ ਦੀ ਕੋਸਿਸ਼ ਕਿ ਕਿਵੇਂ ਕੰਟਰੋਲ ਕਰਾਂ।ਜਿਆਦਾਤਰ ਇਸ ਅੱਗ ਦੀ ਲਪੇਟ ਵਿੱਚ ਛੋਟੇ ਜਿੰਮੀਦਾਰ ਹੀ ਆਏ। ਅੱਗ ਦੇ ਕਾਰਨਾਂ ਦਾ ਕੋਈ ਬਿਜਲੀ ਨਾਲ ਲੱਗੀ ਦੱਸ ਰਿਹਾ ਸੀ ਕੋਈ ਕਿਸੇ ਦੇ ਬੀੜੀ ਪੀਣ ਕਾਰਨ ਪਰ ਇਹ ਸਪਸਟ ਨਹੀਂ ਹੋ ਸਕਿਆ। ਨੇੜਲੇ ਘਰਾਂ ਦੇ ਦਰਖਤ ਵੀ ਅੱਗ ਨਾਲ ਝੁਲਸ ਗਏ ਡੰਗਰਾਂ ਨੂੰ ਵੀ ਬਾਹਰੋਂ ਆਏ ਪਿੰਡਾਂ ਤੋਂ ਮਦਦਗਾਰਾਂ ਨੇ ਬਚਾਇਆ।ਜੇਕਰ ਕਿਸਾਨ ਤੇ ਫਾਰਇ ਬ੍ਰਿਗੇਡ ਮਿਲ ਕੇ ਕੋਸਿਸ਼ ਨਾ ਕਰਦੇ ਤਾਂ ਇਹ ਕਣਕ ਦੇ ਲਗਭਗ 200 ਏਕੜ ਤੋਂ ਜਿਆਦਾ ਸੜ੍ਹ ਜਾਂਦੇ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …