ਸੰਦੌੜ, 13 ਅਪਰੈਲ (ਹਰਮਿਂੰਦਰ ਸਿੰਘ ਭੱਟ) – ਸ੍ਰੋਮਣੀ ਭਗਤ ਧੰਨਾ ਜੀ ਦੇ 6ਵੀਂ ਜਨਮ ਸਤਾਬਦੀ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਪਿੰਡ ਸ਼ੇਰਗੜ ਚੀਮਾ ਵਿਖੇ ਗੁਰਬਾਣੀ ਕੰਠ, ਦਸਤਾਰ ਅਤੇ ਕੀਤਰਨ ਮੁਕਾਬਲੇ ਕਰਵਾਏ ਗਏ।ਧਰਮ ਪ੍ਰਚਾਰ ਕਮੇਟੀ ਵੱਲੋਂ ਪਿੰਡ ਵਾਸੀਆਂ ਦੇ ਸਹਿਯੋਗ ਦੇ ਨਾਲ ਕਰਵਾਏ ਮੁਕਾਬਲਿਆਂ ਵਿਚ 350 ਦੇ ਕਰੀਬ ਬੱਚਿਆਂ ਨੇ ਹਿੱਸਾ ਲਿਆ।ਇਸ ਦੌਰਾਨ ਸੁੰਦਰ ਦਸਤਾਰ, ਦੁਮਾਲਾ, ਕੀਰਤਨ ਅਤੇ ਗੁਰਬਾਣੀ ਕੰਠ ਦੇ ਵੱਖ ਵੱਖ ਵਰਗਾਂ ਦੇ ਮੁਕਾਬਲੇ ਕਰਵਾਏ ਗਏ।ਵੱਖ ਵੱਖ ਕੈਟਾਗਿਰੀਆਂ ਵਿਚੋਂ ਪਹਿਲੀਆਂ ਪੁਜੀਸਨਾਂ ਹਾਸਲ ਕਰਨ ਵਾਲੇ ਬੱਚਿਆਂ ਨੂੰ ਧਰਮ ਪ੍ਰਚਾਰ ਕਮੇਟੀ ਦੇ ਅਹੁਦੇਦਾਰਾਂ ਨੇ ਇਨਾਮ ਤਕਸੀਮ ਕੀਤੇ ਗਏ।ਇਸ ਮੌਕੇ ਬੱਚਿਆਂ ਨੂੰ ਸੰਬੋਧਨ ਕਰਦੇ ਹੋਏ ਕੈਪਟਨ ਹਰਜਿੰਦਰ ਸਿੰਘ, ਚੇਅਰਮੈਨ ਮੁਕੰਦ ਸਿੰਘ ਚੀਮਾ ਅਤੇ ਸਾਬਕਾ ਉਪ ਡਾਕਪਾਲ ਸੁਰਜੀਤ ਸਿੰਘ ਨੇ ਬੱਚਿਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਭਾਵੇਂ ਕਿ ਅਨੇਕਾਂ ਸੰਸਥਾਵਾਂ ਅਜਿਹੇ ਮੁਕਾਬਲੇ ਕਰਵਾ ਰਹੀਆਂ ਹਨ ਪਰ ਹਾਲੇ ਵੀ ਬੱਚਿਆਂ ਨੂੰ ਸਿੱਖੀ ਵਿਚ ਪ੍ਰਪੱਕ ਕਰਨ ਲਈ ਵੱਡੇ ਯਤਨਾਂ ਦੀ ਲੋੜ ਹੈ।ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਪਸਾਰੇ ਦੇ ਕਾਰਣ ਨੌਜਵਾਨ ਪੀੜੀ ਆਪਣੇ ਅਮੀਰ ਵਿਰਸੇ ਨੂੰ ਭੁੱਲ ਕੇ ਕੁਰਾਹੇ ਪੈ ਰਹੇ ਹਨ ਜਿਨ੍ਹਾਂ ਨੂੰ ਮੁੜ ਤੋਂ ਸਿੱਖੀ ਵੱਲ ਲਿਆਉਣ ਲਈ ਮਾਪਿਆਂ ਨੂੰ ਜਾਗਰੂਕ ਹੋਣ ਦੀ ਜਰੂਰਤ ਹੈ।ਉਨ੍ਹਾਂ ਕਿਹਾ ਕਿ ਪੱਛਮੀ ਸੱਭਿਅਤਾ ਨੌਜਵਾਨ ਪੀੜੀ ਨੂੰ ਕੁਰਾਹੇ ਪਾਉੇਣ ਲਈ ਜਿੰਮੇਵਾਰ ਹੈ।ਧਰਮ ਪ੍ਰਚਾਰ ਕਮੇਟੀ ਦੇ ਅਹੁਦੇਦਾਰਾਂ ਨੇ ਆਈਆਂ ਹੋਈਆਂ ਸਖਸੀਅਤਾਂ ਦਾ ਸਨਮਾਨ ਕੀਤਾ।ਇਸ ਮੌਕੇ ਸ੍ਰੀ ਹੇਮਕੁੰਟ ਸਾਹਿਬ ਦੇ ਹੈਡ ਗ੍ਰੰਥੀ ਭਾਈ ਜਸਵੀਰ ਸਿੰਘ ਜੱਸਾ ਮਾਣਕੀ,ਮਾਰਕੀਟ ਕਮੇਟੀ ਸੰਦੌੜ ਦੇ ਚੇਅਰਮੈਨ ਡਾ. ਜਗਤਾਰ ਸਿੰਘ ਜੱਗੀ ਝਨੇਰ, ਹਰਬੰਸ ਸਿੰਘ ਮਹੋਲੀ, ਅਮਰਜੀਤ ਸਿੰਘ ਲੋਹਟਬੱਦੀ, ਮਨਦੀਪ ਸਿੰਘ ਖੁਰਦ, ਬਾਰਾ ਸਿੰਘ ਖੁਰਦ, ਵੈਦ ਨਰਿੰਦਰ ਸਿੰਘ ਦੁਲਮਾਂ, ਸਾਬਕਾ ਸਰਪੰਚ ਹਰੀ ਸਿੰਘ ਚੀਮਾ, ਠੇਕੇਦਾਰ ਦਲੀਪ ਸਿੰਘ, ਸੈਕਟਰੀ ਗੁਰਚਰਨ ਸਿੰਘ ਚੰਨਾ, ਗ੍ਰੰਥੀ ਸਿੰਗਾਰਾ ਸਿੰਘ ਚੀਮਾ, ਹਰਬੰਸ ਸਿੰਘ ਭੋਲਾ, ਨੰਬਰਦਾਰ ਕਰਨੈਲ ਸਿੰਘ, ਜੋਰਾ ਸਿੰਘ ਦਰਜੀ, ਪੰਚ ਹਰਮਿੰਦਰ ਸਿੰਘ ਕਾਲਾ, ਸਵਰਨ ਸਿੰਘ ਕੈਨੇਡੀਅਨ, ਹਰਦੀਪ ਸਿੰਘ ਸਾਧਾ, ਨੰਬਰਦਾਰ ਕਰਮ ਸਿੰਘ, ਨੰਬਰਦਾਰ ਮੇਜਰ ਸਿੰਘ, ਆੜਤੀਆ ਜਗਤਾਰ ਸਿੰਘ ਮਾਣਕੀ, ਜਗਪਾਲ ਸਿੰਘ ਆਹਲੂਵਾਲੀਆ, ਹਰਗਿਆਨ ਸਿੰਘ ਦੁਲਮਾਂ, ਬਿੱਕਰ ਸਿੰਘ, ਜਰਨੈਲ ਸਿੰਘ ਵਾਰੀਆ, ਸੁਖਵਿੰਦਰ ਸਿੰਘ ਬੰਟੀ, ਗਿਆਨੀ ਕਰਤਾਰ ਸਿੰਘ ਆਦਿ ਹਾਜਰ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …