Monday, July 8, 2024

ਭਾਈ ਘਨ੍ਹਈਆ ਜੀ ਹਸਪਤਾਲ ਦੀ ਨਵੀ ਉਸਾਰੀ ਜਾ ਰਹੀ ਇਮਾਰਤ ‘ਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਭੋਗ ਪਾਏ

PPN180501
ਜੰਡਿਆਲਾ ਗੁਰੂ, 18 ਮਈ (ਹਰਿੰਦਰਪਾਲ ਸਿੰਘ)-  ਅੱਜ ਭਾਈ ਘਨ੍ਹਈਆ ਜੀ ਦੇ ਨਾਮ ਹੇਠ ਬਣ ਰਹੇ ਹਸਪਤਾਲ ਦੀ ਨਵੀ ਉਸਾਰੀ ਜਾ ਰਹੀ ਇਮਾਰਤ ਵਿਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ।ਭੋਗ ਤੋਂ ਬਾਅਦ ਹਜੂਰੀ ਰਾਗੀ ਗੁਰਦੁਆਰਾ ਸਿੰਘ ਸਭਾ ਭਾਈ ਹਰੀ ਸਿੰਘ ਸ਼ਿਮਲਾ ਵਾਲਿਆ ਵਲੋਂ ਸ਼ਬਦ ਕੀਰਤਨ ਕੀਤੇ ਗਏ।ਅਰਦਾਸ ਉਪਰੰਤ ਭਾਈ ਦੀਪ ਸਿੰਘ ਪ੍ਰਧਾਨ ਗੁਰਦੁਆਰਾ ਸਿੰਘ ਸਭਾ ਨੇ ਸੰਗਤ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਭਾਈ ਘਨ੍ਹਈਆ ਜੀ ਨੇ ਮੈਦਾਨੇ ਜੰਗ ਵਿਚ ਵੀ ਦੁਸ਼ਮਣਾਂ ਨੂੰ ਪਾਣੀ ਪਿਲਾਕੇ ਮਾਨਵਤਾ ਦੀ ਜੋ ਸੇਵਾ ਕੀਤੀ ਸੀ ਉਸੇ ਉਦੇਸ਼ ਨੂੰ ਲੈਕੇ ਭਾਈ ਘਨ੍ਹਈਆ ਜੀ ਚੈਰੀਟੇਬਲ ਹਸਪਤਾਲ ਅਤੇ ਕਲੀਨੀਕਲ ਲੈਬਾਰਟਰੀ ਦੀ ਨਵੀ ਬਿਲਡਿੰਗ ਦੀ ਉਸਾਰੀ ਕੀਤੀ ਜਾ ਰਹੀ ਹੈ।ਜਿਸ ਵਿਚ ਸੰਗਤਾ ਵਲੋਂ ਵੱਧ ਚੜ੍ਹਕੇ ਤਨ, ਮਨ ਅਤੇ ਧਨ ਨਾਲ ਸੇਵਾ ਕੀਤੀ ਜਾ ਰਹੀ ਹੈ।  ਅੱਜ ਵੀ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਵਲੋਂ ਲੱਖਾਂ ਰੁਪਏ ਦੀ ਸੇਵਾ ਹਸਪਤਾਲ ਲਈ ਭੇਜੀ ਗਈ  ਹੈ।ਇਸ ਮੋਕੇ ਵਿਸ਼ੇਸ਼ ਤੋਰ ਤੇ ਸ੍ਰ: ਅਜੀਤ ਸਿੰਘ ਮਲਹੋਤਰਾ ਸਾਬਕਾ ਪ੍ਰਧਾਨ ਨਗਰ ਕੋਂਸਲ, ਅਮਰੀਕ ਸਿੰਘ ਐਡਵੋਕੇਟ, ਬਿਕਰਮ ਸਿੰਘ ਮਲਹੋਤਰਾ, ਹਰਭਜਨ ਸਿੰਘ, ਜਗਜੀਤ ਸਿੰਘ ਪ੍ਰਧਾਨ, ਜਤਿੰਦਰ ਸਿੰਘ ਨਾਟੀ, ਵੀਰ ਸਿੰਘ ਮਲਹੋਤਰਾ, ਪ੍ਰਭਜੋਤ ਸਿੰਘ, ਹਰਸਿਮਰਨ ਸਿੰਘ ਸਿੱਖ ਯੂਥ, ਮਨਮੋਹਨ ਸਿੰਘ, ਗੁਰਪ੍ਰੀਤ ਸਿੰਘ, ਅਮਨਦੀਪ ਸਿੰਘ, ਸਰੂਪ ਸਿੰਘ, ਸਰਬਜੀਤ ਸਿੰਘ, ਸੁਖਦੇਵ ਸਿੰਘ, ਰਾਮਸ਼ਰਨ ਸਿੰਘ, ਬਲਵਿੰਦਰ ਸਿੰਘ ਆਦਿ ਹਾਜ਼ਿਰ ਸਨ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply