Thursday, December 26, 2024

ਮੈਕਸ ਹਸਪਤਾਲ ਦੁਆਰਾ ਆਯੋਜਿਤ ਮੁਫਤ ਅੱਖਾਂ ਦੇ ਕੈਂਪ ਦੀ ਸ਼ੁਰੂਆਤ

PPN1507201604

ਬਠਿੰਡਾ, 15 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਮੈਕਸ ਸੁਪਰ ਸਪੇਸ਼ਿਲਿਟੀ ਹਸਪਤਾਲ ਵੱਲੋਂ 15 ਜੁਲਾਈ ਤੋਂ 30 ਜੁਲਾਈ ਤੱਕ ਨਿਸ਼ੁਲਕ ਅੱਖਾਂ ਦੀ ਜਾਂਚ ਕੈਂਪ ਦਾ ਆਗਾਜ ਕੀਤਾ ਗਿਆ। ਮੈਕਸ ਹਸਪਤਾਲ ਦੇ ਜੀਐਮ ਆਪਰੇਸ਼ਨਸ ਸੁਨੀਲ ਮੇਹਤਾ ਦੀ ਅਗੁਵਾਈ ਵਿੱਚ ਲਗਾਏ ਗਏ ਕੈਂਪ ਵਿੱਚ ਐਮ.ਐਸ. ਮੋਤੀਆਬਿੰਦ ਅਤੇ ਲੈਸਿਕ ਸਰਜਨ ਡਾ. ਪਾਰੂਲ ਗੁਪਤਾ ਨੇ 55 ਮਰੀਜਾਂ ਦੀ ਜਾਂਚ ਕੀਤੀ। ਕੈਂਪ ਵਿੱਚ ਮਰੀਜਾਂ ਦੀਆਂ ਅੱਖਾਂ ਦੀ ਜਾਂਚ, ਚਸ਼ਮੇ ਦਾ ਨੰਬਰ, ਕਾਲੇ ਅਤੇ ਸਫੇਦ ਮੋਤੀਏ ਦੀ ਖਾਸ ਜਾਂਚ, ਲੇਜਰ ਨਾਲ ਚੱਮਾ ਉਤਾਰਣ ਲਈ ਖਾਸ ਜਾਂਚ ਅਤੇ ਸ਼ੂਗਰ ਦੇ ਮਰੀਜਾਂ ਦਾ ਫਨਡਸ ਚੈਕਅਪ ਨਿਸ਼ੁਲਕ ਕੀਤਾ ਗਿਆ। ਇਸ ਮੌਕੇ ਡਾ. ਪਾਰੂਲ ਗੁਪਤਾ ਨੇ ਦੱਸਿਆ ਕਿ ਕੈਂਪ ਵਿੱਚ ਸਫੇਦ ਮੋਤੀਆ ਅਤੇ ਕਾਲ਼ਾ ਮੋਤੀਆ ਤੋਂ ਪੀੜਿਤ ਮਰੀਜਾਂ ਦੀ ਗਿਣਤੀ ਜਿਆਦਾ ਰਹੀ। ਇਸ ਮੌਕੇ ਡਾ. ਪਾਰੂਲ ਗੁਪਤਾ ਨੇ ਮਰੀਜਾਂ ਨੂੰ ਦੱਸਿਆ ਕਿ ਕਾਲ਼ਾ ਮੋਤੀਆ ਅੱਖਾਂ ਦਾ ਇੱਕ ਅਜਿਹਾ ਰੋਗ ਹੈ ਜੋ ਕਿਸੇ ਨੂੰ ਵੀ ਹੋ ਸਕਦਾ ਹੈ। ਇਸ ਰੋਗ ਦੇ ਵਿੱੇ ਵਿੱਚ ਸਭ ਤੋਂ ਚਿੰਤਾਜਨਕ ਗੱਲ ਇਹ ਹੈ ਕਿ ਇਸ ਤੋਂ ਗ੍ਰਸਤ ਜਿਆਦਾਤਰ ਲੋਕ ਇਸ ਗੱਲ ਨੂੰ ਨਹੀਂ ਜਾਣਦੇ ਕਿ ਉਨ੍ਹਾਂ ਨੂੰ ਕਾਲ਼ਾ ਮੋਤੀਆ ਹੈ ਕਿਉਂਕਿ ਇਸ ਰੋਗ ਦੇ ਕੋਈ ਸਪਸ਼ਟ ਲੱਛਣ ਨਹੀਂ ਹੁੰਦੇ ਇਸ ਲਈ ਮਰੀਜ ਨੂੰ ਤਦ ਪਤਾ ਚੱਲ ਪਾਉਂਦਾ ਹੈ ਜਦੋਂ ਕਿ ਉਸ ਦੀਆਂ ਅੱਖਾਂ ਦੀ ਨਰ ਸਮਰੱਥਾ ਦਾ ਹਰਾਸ ਸ਼ੁਰੂ ਹੋ ਚੁੱਕਿਆ ਹੁੰਦਾ ਹੈ। ਇਲਾਜ ਸ਼ੁਰੂ ਹੋਣ ਦੇ ਬਾਅਦ ਵੀ ਨੁਕਸਾਨ ਦੀ ਭਰਪਾਈ ਨਹੀਂ ਕੀਤੀ ਜਾ ਸਕਦੀ। ਠੀਕ ਇਲਾਜ ਦੇ ਦੁਆਰਾ ਕੇਵਲ ਅੱਗੇ ਹੋਣ ਵਾਲੇ ਨੁਕਸਾਨ ਨੂੰ ਰੋਕਿਆ ਜਾ ਸਕਦਾ ਹੈ
। ਡਾ. ਪਾਰੂਲ ਗੁਪਤਾ ਨੇ ਦੱਸਿਆ ਕਿ ਸਮਾਂ ਰਹਿੰਦੇ ਕਾਲ਼ਾ ਮੋਤੀਆ ਨੂੰ ਫੜਨ ਲਈ ਜਰੂਰੀ ਹੈ ਕਿ ਸਾਲ ਵਿੱਚ ਘੱਟ ਤੋਂ ਘੱਟ ਇੱਕ ਵਾਰ ਅੱਖਾਂ ਦੀ ਜਾਂਚ ਜਰੂਰ ਕਰਵਾ ਲੈਣੀ ਚਾਹੀਦੀ ਹੈ। ਇਸਦੇ ਕਈ ਅਜਿਹੇ ਅਪ੍ਰਤੱਖ ਲੱਛਣ ਹੁੰਦੇ ਹਨ ਜਿਨ੍ਹਾਂ ‘ਤੇ ਧਿਆਨ ਦਿੱਤਾ ਜਾਵੇ ਤਾਂ ਕਾਲੇ ਮੋਤੀਏ ਤੇ ਜਲਦੀ ਕਾਬੂ ਕੀਤਾ ਜਾ ਸਕਦਾ ਹੈ ਜਿਵੇਂ ਹਨ੍ਹੇਰੇ ਵਿੱਚ ਘੱਟ ਦਿੱਸਣਾ, ਚਸ਼ਮੇ ਦਾ ਨੰਬਰ ਵਾਰ-ਵਾਰ ਬਦਲਣਾ ਜਾਂ ਪ੍ਰਕਾਸ਼ ਦੇ ਚਾਰੇ ਪਾਸੇ ਇੰਦਰਧਨੁਸ਼ੀ ਮੰਡਲ ਦਿੱਸਣਾ। ਉਨ੍ਹਾਂ ਨੇ ਦੱਸਿਆ ਕਿ ਕਾਲੇ ਮੋਤੀਏ ਦੇ ਇਲਾਜ ਲਈ ਦਵਾਈ, ਲੇਜਰ ਅਤੇ ਸਰਜਰੀ ਦਾ ਸਹਾਰਾ ਲਿਆ ਜਾਂਦਾ ਹੈ। ਜੇਕਰ ਸ਼ੁਰੂਆਤੀ ਅਵਸਥਾ ਵਿੱਚ ਹੀ ਇਸਦਾ ਪਤਾ ਲੱਗ ਜਾਵੇ ਤਾਂ ਦਵਾਈ ਦੁਆਰਾ ਇਸ ‘ਤੇ ਕਾਬੂ ਕਰ ਲਿਆ ਜਾਂਦਾ ਹੈ। ਕੈਂਪ ਸੰਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਐਚਓਡੀ ਨਿਤੀਸ਼ ਖੁਰਾਨਾ ਨੇ ਦੱਸਿਆ ਕਿ ਕੈਂਪ ਵਿੱਚ ਸਰਜਰੀ ਲਈ ਆਉਣ ਮਰੀਜਾਂ ਨੂੰ 20 ਫੀਸਦੀ ਛੂਟ ਵੀ ਦਿੱਤੀ ਜਾ ਰਹੀ ਹੈ, ਉਥੇ ਹੀ ਉਨ੍ਹਾਂ ਨੇ ਦੱਸਿਆ ਕਿ ਮੈਕਸ ਹਸਪਤਾਲ ਵੱਲੋਂ ਪੰਜਾਬ ਸਰਕਾਰ ਦੁਆਰਾ ਸ਼ੁਰੂ ਕੀਤੀਆਂ ਸਾਰੀਆਂ ਹੈਲਥ ਇੰਸ਼ੋਰੇਂਸ ਸਕੀਮਾਂ, ਪ੍ਰਾਇਵੇਟ ਟੀਪੀਏ ਅਤੇ ਇੰਸ਼ੋਰੇਂਸ ਕੰਪਨੀ ਦੇ ਤਹਿਤ ਕੈੱਲੇਸ ਸੁਵਿਧਾਵਾਂ ਵੀ ਦਿੱਤੀਆਂ ਜਾਂਦੀਆਂ ਹਨ ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਦਾ ਇੰਟਰ ਖਾਲਸਾ ਸਕੂਲ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ

ਅੰਮ੍ਰਿਤਸਰ, 23 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ …

Leave a Reply