ਬਠਿੰਡਾ, 15 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਖੇਡ ਇਨਫਰਾਸਟਰੱਕਚਰ ਨੂੰ ਉਚਾ ਚੁੱਕਣ ਵਿਚ ਕੋਈ ਕਸਰ ਨਹੀਂ ਰਹਿਣ ਦਿਆਂਗੇਂ, ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਸਰਦਾਰ ਕਰਮ ਸਿੰਘ ਨੇ ਜਿਲ੍ਹਾ ਖੇਡ ਅਫਸਰ, ਬਠਿੰਡਾ ਦਾ ਚਾਰਜ ਸੰਭਾਲਣ ਮੌਕੇ ਕੀਤਾ। ਜਿਕਰਯੋਗ ਹੈ ਕਿ ਕਰਮ ਸਿੰਘ ਜਿਲ੍ਹਾ ਸਪੋਰਟਸ ਅਫਸਰ ਬਠਿੰਡਾ ਪਾਸ ਜਿਲ੍ਹਾ ਸਪੋਰਟਸ ਫਰੀਦਕੋਟ ਦਾ ਵਾਧੂ ਚਾਰਜ ਵੀ ਹੈ।ਸਰਦਾਰ ਕਰਮ ਸਿੰਘ 28 ਸਾਲ ਤੋਂ ਖੇਡ ਵਿਭਾਗ ਵਿਚ ਸੇਵਾ ਨਿਭਾਅ ਰਹੇ ਹਨ, ਜਿਨ੍ਹਾਂ ਨੇ ਜਿਲ੍ਹਾ ਸਪੋਰਟਸ ਅਫਸਰ ਦੇ ਅਹੁੱਦੇ ਤੇ ਰਹਿ ਕੇ 3 ਵਾਰ ਖੇਡ ਵਿਭਾਗ ਦੇ ਵਰਲਡ ਕੱਪ ਕਬੱਡੀ ਪੰਜਾਬ ਆਪਣੀ ਯੋਗ ਅਗਵਾਈ ਵਿਚ ਕਰਵਾਏ। 2007 ਤੱਕ ਬਤੌਰ ਤੈਰਾਕੀ ਕੋਚ ਸੇਵਾ ਨਿਭਾਈ, ਇਸ ਸਮੇਂ ਦੌਰਾਨ ਇਨ੍ਹਾਂ ਨੇ ਤੈਰਾਕੀ ਗੇਮ ਦੇ ਖਿਡਾਰੀਆਂ ਨੂੰ ਟਰੇਨਿੰਗ ਦੇ ਕੇ ਅੰਤਰ ਰਾਸ਼ਟਰੀ ਪੱਧਰ ਤੇ ਪਹੁੰਚਾਇਆ।ਪ੍ਰੈਸ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਨਵ ਨਿਯੁਕਤ ਜਿਲ੍ਹਾ ਸਪੋਰਟਸ ਅਫਸਰ ਕਰਮ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਜੋ ਬਠਿੰਡਾ ਜਿਲ੍ਹੇ ਵਿਚ ਖਿਡਾਰੀਆਂ ਲਈ ਕਰੋੜਾਂ ਰੁਪਏ ਦਾ ਇਨਫਰਾਸੱਟਰਕਚਰ ਬਨਾਇਆ ਹੈ ਅਤੇ ਖਿਡਾਰੀਆਂ ਲਈ ਸਹੂਲਤਾਂ ਪ੍ਰਦਾਨ ਕੀਤੀਆਂ ਹਨ, ਉਨ੍ਹਾਂ ਦੀ ਸਾਂਭ ਸੰਭਾਲ ਅਤੇ ਖੇਡ ਇਨਫਰਾਸਸਟਰੱਕਚਰ ਨੂੰ ਉਚਾ ਚੁੱਕਣ ਲਈ ਹਰ ਸੰਭਵ ਯਤਨ ਕੀਤੇ ਜਾਣਗੇਂ।
ਉਨ੍ਹਾਂ ਕਿਹਾ ਕਿ ਬਠਿੰਡਾ ਜਿਲ੍ਹੇ ਵਿਚ ਚੱਲ ਰਹੇ ਸਬ ਕੋਚਿੰਗ ਸੈਂਟਰਾਂ ਤੇ ਕੋਚਿਜ ਅਤੇ ਖਿਡਾਰੀਆਂ ਦੀਆਂ ਸਮੱਸਿਆਵਾਂ ਨੂੰ ਧਿਆਨ ਵਿਚ ਰੱਖਦੇ ਹੋਏ ਖੇਡਾਂ ਨੂੰ ਹੋਰ ਪ੍ਰਫੁੱਲਤ ਕੀਤਾ ਜਾਵੇਗਾ।ਉਨ੍ਹਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਰਾਜੀਵ ਗਾਂਧੀ ਖੇਲ ਅਭਿਆਨ ਯੋਜਨਾ ਨੂੰ ਮੁੱਖ ਰੱਖਦਿਆਂ ਅਤੇ ਪਿੰਡਾਂ ਤੇ ਸ਼ਹਿਰਾਂ ਦੇ ਨੌਜਵਾਨ ਲੜਕੇ ਲੜਕੀਆਂ ਨੂੰ ਖੇਡਾਂ ਵਿਚ ਦਿਲਚਸ਼ਪੀ ਲੈੈਣ ਲਈ ਬਲਾਕ ਪੱਧਰ, ਜਿਲ੍ਹਾ ਪੱਧਰ ਦੇ ਪੇਂਡੂ ਅਤੇ ਮਹਿਲਾਵਾਂ ਦੇ ਜਿਲ੍ਹਾ ਅਤੇ ਪੰਜਾਬ ਪੱਧਰ ਦੇ ਖੇਡ ਮੁਕਾਬਲੇ ਕਰਵਾਏ ਜਾਂਦੇ ਹਨ।ਉਨ੍ਹਾਂ ਨੇ ਪੰਜਾਬ ਦੇ ਸਮੂਹ ਨੌਜਵਾਨ ਪੀੜ੍ਹੀ ਨੂੰ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਦੇ ਪਿੰਡਾਂ ਦੇ ਨੋਜਵਾਨਾਂ ਨੂੰ ਖੇਡਾਂ ਵਿਚ ਉਤਸ਼ਾਹਿਤ ਕਰਨ ਲਈ ਵਿਭਾਗ ਵੱਲੋਂ ਵੱਖ ਵੱਖ ਜਿਲ੍ਹਿਆਂ ਦੇ ਵੱਖ ਵੱਖ ਪਿੰਡਾਂ ਵਿਚ ਪੇਂਡੂ ਟੂਰਨਾਂਮੈਂਟ ਕਰਵਾਏ ਜਾਂਦੇ ਹਨ।ਸੋ ਉਕਤ ਟੂਰਨਾਂਮੈਂਟਾਂ ਵਿਚ ਬਠਿੰਡਾ ਜਿਲ੍ਹੇ ਦੇ ਸਮੂਹ ਪਿੰਡਾਂ ਦੇ ਨੌਜਵਾਨ ਲੜਕੇ ਲੜਕੀਆਂ ਨੂੰ ਖੇਡਾਂ ਵਿਚ ਭਾਗ ਲੈਣਾ ਚਾਹੀਦਾ ਹੈ ਤਾਂ ਜੋ ਉਹ ਖੇਡਾਂ ਵਿਚ ਚੰਗੀਆਂ ਪੁਜ਼ੀਸ਼ਨਾਂ ਪ੍ਰਾਪਤ ਕਰਕੇ ਆਪਣੇ ਇਲਾਕੇ ਦਾ ਨਾਮ ਰੋਸ਼ਨ ਕਰਨ। ਇਸ ਮੌਕੇ ਕਰਮ ਸਿੰਘ ਨੇ ਕਿਹਾ ਕਿ ਜੋ ਵੀ ਲੜਕੇ ਲੜਕੀਆਂ ਉਕਤ ਗੇਮਾਂ ਵਿਚ ਭਾਗ ਲੈਂਦੇ ਹਨ ਉਨ੍ਹਾਂ ਖਿਡਾਰੀ ਅਤੇ ਖਿਡਾਰਨਾਂ ਨੂੰ ਖੇਡ ਵਿਭਾਗ ਪੰਜਾਬ ਵੱਲੋਂ ਆਉਣ ਜਾਣ ਦੇ ਕਿਰਾਏ ਤੋਂ ਇਲਾਵਾ ਰਿਫਰੈਸ਼ਮੈਂਟ, ਸਰਟੀਫੀਕੇਟ ਅਤੇ ਵਿਅਕਤੀ ਇਨਾਮ ਵੀ ਦਿੱਤੇ ਜਾਂਦੇ ਹਨ। ਅੰਤ ਵਿਚ ਉਨ੍ਹਾਂ ਨੇ ਕਿਹਾ ਕਿ ਅੱਜ ਵੀ ਯੁੱਗ ਵਿਚ ਜਿੱਥੇ ਵਿਦਿਆਰਥੀ ਵਰਗ ਪੜਾਈ ਵਿਚ ਅੱਗੇ ਵਧ ਰਿਹਾ ਹੈ, ਉਸੇ ਤਰ੍ਹਾਂ ਖੇਡਾਂ ਦੇ ਮਿਆਰ ਵਿਚ ਵੀ ਅੱਗੇ ਵਧਣ ਦੀ ਸ਼ਖਤ ਲੋੜ ਹੈ। ਇਸ ਮੌਕੇ ਨਰਿੰਦਰ ਸਿੰਘ ਸਟੈਨੋ, ਬਲਵਿੰਦਰ ਸਿੰਘ ਤੈਰਾਕੀ ਕੋਚ, ਸਾਹਿਲ ਕੁਮਾਰ ਕਲਰਕ, ਪਰਮਜੀਤ ਸਿੰਘ ਬੰਗੀ, ਰਾਮਸੁੱਖ, ਜਸਵੀਰ ਸਿੰਘ ਆਦਿ ਵਿਸ਼ੇਸ਼ ਰੂਪ ਵਿਚ ਹਾਜ਼ਰ ਸਨ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …