Wednesday, July 16, 2025
Breaking News

ਸ੍ਰੀ ਗੁਰੁ ਹਰਿਕ੍ਰਿਸ਼ਨ ਪਬਲਿਕ ਸਕੂਲ ਜੀ.ਟੀ ਰੋਡ ਵਿਖੇ ਨੈਤਿਕ ਮੁੱਲਾਂ ਤੇ ਅਧਾਰਿਤ ਪ੍ਰਤੀਯੋਗਤਾ

PPN200511
ਅੰਮ੍ਰਿਤਸਰ, 20  ਮਈ (ਜਗਦੀਪ ਸਿੰਘ)-  ਦਸੰਬਰ 2013 ਵਿੱਚ ਦੇਨਿਕ ਜਾਗਰਣ ਦੁਆਰਾ ਨੈਤਿਕ ਮੁੱਲਾਂ ਤੇ ਅਧਾਰਿਤ ਕਰਵਾਈ ਗਈ ਪ੍ਰਤੀਯੋਗਤਾ ਵਿੱਚ ਜੇਤੂ ਵਿਦਿਆਰਥੀਆਂ ਨੂੰ ਇਨਾਮ ਦੇਣ ਲਈ ਇਕ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ ।ਇਸ ਪ੍ਰਤੀਯੋਗਤਾ ਵਿੱਚ ਜਮਾਤ ਤੀਸਰੀ ਤੋਂ ਲੈ ਕੇ ਬਾਰਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਭਾਗ ਲਿਆ। ਅੰਮ੍ਰਿਤਸਰ ਮੇਅਰ ਬਖਸ਼ੀ ਰਾਮ ਅਰੋੜਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਸਕੂਲ ਪ੍ਰਿੰੰਸੀਪਲ ਡਾ : ਧਰਮਵੀਰ ਸਿੰਘ ਨੇ ਉਹਨਾਂ ਦਾ ਸਵਾਗਤ ਕੀਤਾ। ਸਕੂਲ ਪ੍ਰਧਾਨ ਸ: ਚਰਨਜੀਤ ਸਿੰਘ ਚੱਢਾ ਵੀ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਉਹਨਾਂ ਨੇ ਜੇਤੂ ਵਿਦਿਆਰਥੀਆਂ ਨੇ ਇਨਾਮ ਵੰਡੇ। ਇਸ ਪ੍ਰਤੀਯੋਗਤਾ ਵਿੱਚ ਅਵੱਲ ਰਹਿਣ ਵਾਲੇ ਸ੍ਰੀ ਗੁਰੁ ਹਰਿਕ੍ਰਿਸ਼ਨ ਪਬਲਿਕ ਸਕੂਲ਼ ਜੀ.ਟੀ ਰੋਡ ਦੇ ਗੁਰਪਾਲ ਸਿੰਘ, ਅਭੀਜੀਤ ਸਿੰਘ, ਦੀਕਸ਼ਾ ਸਪਰਾ, ਅਭੈਜੀਤ, ਹਰਕੀਰਤ ਕੌਰ, ਅਮਿਤ ਗੁਰਪ੍ਰੀਤ ਕੌਰ ਅਤੇ ਹੋਰ ਸਕੂਲਾਂ ਦੇ ਵਿਦਿਆਰਥੀ ਵੀ ਸਨਮਾਨਿਤ ਹੋਏ।ਪ੍ਰੋਗਰਾਮ ਦੇ ਦੌਰਾਨ ਸ਼ੰਮੀ ਲੋਕ ਨਾਚ ਸਭ ਦੀ ਖਿੱਚ ਦਾ ਕੇਂਦਰ ਬਣਿਆ, ਦੈਨਿਕ ਜਾਗਰਣ ਦੀ ਪੂਰੀ ਟੀਮ ਨੂੰ ਮੁੱਖ ਮਹਿਮਾਨ ਵੱਲੋਂ ਸਨਮਾਨਿਤ ਕੀਤਾ ਗਿਆ। ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ ਪ੍ਰਧਾਨ ਸ: ਚਰਨਜੀਤ ਸਿੰਘ ਚੱਢਾ ਨੂੰ ਵੀ ਸਨਮਾਨਿਤ ਕੀਤਾ ਗਿਆ। ਮੁੱਖ ਮਹਿਮਾਨ ਨੇ ਬੱਚਿਆਂ ਵਿੱਚ ਨੇ ਨੈਤਿਕ ਮੁੱਲਾਂ ਨੂੰ ਉਜਾਗਰ ਕਰਦੀ ਇਸ ਪ੍ਰਤੀਯੋਗਤਾ ਅਤੇ ਇਸ ਦੀ ਪੂਰੀ ਟੀਮ ਦੇ ਉਪਰਾਲੇ ਦੀ ਤਾਰੀਫ਼ ਕੀਤੀ। ਉਹਨਾਂ ਨੇ ਬੱਚਿਆਂ ਨੂੰ ਨੈਤਿਕ ਮੁੱਲਾਂ ਤੇ ਚਲਣ ਦੀ ਪ੍ਰੇਰਣਾ ਦਿੱਤੀ।ਦੇਨਿਕ ਜਾਗਰਣ ਦੁਆਰਾ ਮੁੱਖ ਮਹਿਮਾਨ ਵਜੋਂ ਬਖਸ਼ੀ ਰਾਮ ਅਰੋੜਾ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਦੈਨਿਕ ਜਾਗਰਣ ਟੀਮ ਦੇ ਮੈਂਬਰ, ਸ੍ਰੀ ਮਤੀ ਰਾਜਦਵਿੰਦਰ ਕੌਰ ਗਿੱਲ (ਹੈੱਡਮਿਸਟਰੈਸ), ਸੁਪਰਵਾਰੀਜ਼ਰ ਸ੍ਰੀ ਮਤੀ ਮੰਜੂ ਸਪਰਾ, ਅਧਿਅਪਕਾਵਾਂ  ਤੇ ਬੱਚੇ ਸ਼ਾਮਲ ਹੋਏ।

Check Also

ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ

ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …

Leave a Reply