Friday, November 22, 2024

ਕਚਰਾ ਪਲਾਂਟ ਚੁੱਕੇ ਜਾਣ ਤੱਕ ਸੰਘਰਸ਼ ਜਾਰੀ ਰਹੇਗਾ- ਐਕਸ਼ਨ ਕਮੇਟੀ

ppn0110201602ਬਠਿੰਡਾ, 1 ਅਕਤੂਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ”ਕੂੜਾ ਡੰਪ ਹਟਾਓ ਮੋਰਚਾ ਬਠਿੰਡਾ” ਦੀ  ਐਕਸ਼ਨ ਕਮੇਟੀ ਵਲੋਂ ਸਮੂਹ ਇਲਾਕਾ ਨਿਵਾਸੀਆਂ ਨੂੰ ਕੀਤੀ ਅਪੀਲ ਸਦਕਾ ਲੋਕ ਆਪਣੀ ਆਈ ‘ਤੇ ਆ ਚੁੱਕੇ ਹਨ। ਲੋਕਾਂ ਨੇ ਫੈਸਲਾ ਕਰ ਲਿਆ ਹੈ ਕਿ ਜੇ ਵਰਤਮਾਨ ਗਠਜੋੜ ਸਰਕਾਰ ਨੇ ਕੂੜ ਡੰਪ ਨਾ ਚੁੱਕਿਆਂ ਤਾਂ ਉਸ ਦਾ ਬਠਿੰਡਾ ਸੀਟ ਤੋਂ ਸਫਾਇਆ ਯਕੀਨੀ ਹੈ। ਸੰਘਣੀ ਵਸੋਂ ਵਿਚ ਪੀਣ ਵਾਲੇ ਪਾਣੀ ਦੇ ਸੂਏ ਉੱਤੇ ਲੋਕ ਵਿਰੋਧ ਦੇ ਬਾਵਜੂਦ ਲਗਾਇਆ ਕੂੜਾ ਡੰਪ ਅਨੇਕ ਤਰ੍ਹਾਂ ਦੀਆਂ ਬਿਮਾਰੀਆਂ ਦਾ ਕਾਰਨ ਬਣ ਰਿਹਾ ਹੈ। ਸਿੱਖਿਆ ਸੰਸਥਾਵਾਂ,ਧਾਰਮਿਕ ਅਸਥਾਨ, ਖਾਧ ਪਦਾਰਥ ਤੇ ਸ੍ਰੋਤ ਇਸ ਕੂੜਾ ਡੰਪ ਦੀ ਗੰਦਗੀ ਤੋਂ ਪ੍ਰਭਾਵਿਤ ਹੋ ਰਹੇ ਹਨ। ਸਰਕਾਰ ਲਾਰਾ ਲੱਪਾ ਲਾ ਕੇ ਡੰਪ ਟਪਾ ਰਹੀ ਹੈ ਪਰ ਲੋਕ ਚੇਤੰਨ ਹੋ ਚੁੱਕੇ ਹਨ। ਧਰਨੇ ਦੀ ਅਗਵਾਈ ਇਲਾਕੇ ਦੇ ਚੁਣੇ ਹੋਏ ਨਗਰ ਕੌਸ਼ਲਰ ਵਲੋਂ ਕੀਤੀ ਜਾ ਰਹੀ ਸੀ। ਇਸ ਮੌਕੇ ਹਾਜ਼ਰ ਐਕਸ਼ਨ ਕਮੇਟੀ ਮੈਂਬਰਾਂ ਜੀਤ ਸਿੰੰਘ ਜੋਸ਼ੀ, ਰਣਜੀਤ ਸਿੰਘ ਜਲਾਲ, ਕੈਪਟਨ ਮੱਲ ਸਿੰਘ, ਬਿਕਰਮ ਸਿੰਘ ਧਿੰਗੜ,ਮੋਹਨਜੀਤ ਸਿੰਘ ਪੁਰੀ,ਰਾਜਬਿੰਦਰ ਸਿੰਘ ਸਿੱਧੂ,ਦਲਜੀਤ ਸਿੰਘ ਬਰਾੜ ਤੋਂ ਇਲਾਵਾ ਬੀਬੀਆਂ ਨੇ ਵੀ ਧਰਨੇ ਨੂੰ ਸਬੰਧੋਣ ਕਰਦਿਆਂ ਕਿਹਾ ਕਿ ਚੌਣ ਜਾਬਤਾ ਲਾਗੂ ਹੋਣ ਤੋਂ ਪਹਿਲਾਂ ਕਚਰਾ ਪਲਾਂਟ ਦਾ ਮਸਲਾ ਹੱਲ ਨਾ ਹੋਇਆ ਤਾਂ ਕਚਰਾ ਪਲਾਂਟ ਤੋਂ ਪੀੜਤ ਲੋਕ ਗਠਜੋੜ ਸਰਕਾਰ ਦੇ ਨੁਮਾਇੰਦੇ ਨੂੰ ਮੂੰਹ ਨਹੀ ਲਾਉਣਗੇ ਅਤੇ  ਮੌਜੂਦਾ ਸਰਕਾਰ ਨੂੰ ਸਬਕ ਸਿਖਾਉਣ ਦਾ ਪੱਕਾ ਇਰਾਦਾ ਬਣਾ ਚੁੱਕੇ ਹਨ। ਵਾਰ ਵਾਰ ਦੇ ਐਲਾਨ ਦਾਅਵੇ ਹੋਣ ਦੇ ਬਾਵਜੂਦ ਵੀ ਕੋਈ ਠੋਸ ਕਦਮ ਨਹੀ ਚੁੱਕਿਆ ਗਿਆ। ਸਗੋਂ ਸੰਘਰਸ਼ ਦੌਰਾਨ ਅਜਿਹੇ ਕਦਮ ਜਰੂਰ ਚੁੱਕੇ ਜਾ ਰਹੇ ਹਨ ਜਿਹੜੇ ਕੂੜਾ ਡੰਪ ਨੂੰ ਬਰਕਰਾਰ ਰੱਖਣ ਲਈ ਸਹਿਯੋਗੀ ਹੋ ਰਹੇ ਹਨ। ਚਿਮਨੀਆਂ ਲਾਉਣ, ਥਾਪਰ ਯੂਨੀਵਰਸਿਟੀ ਦੇ ਵਿਸ਼ੇਸਗਾਂ ਤੋਂ ਮਸ਼ਵਰਾ ਲੈਣਾ, ਖੁਸ਼ਬੂਦਾਰ ਜ਼ਹਿਰੀਲਾ ਤੇਲ ਛਿੜਕਣਾ ਇਹ ਸਾਬਤ ਕਰਦਾ ਹੈ ਕਿ ਸਰਕਾਰ ਦਾ ਕੂੜਾ ਡੰਪ ਚੁੱਕਣ ਦਾ ਹਾਲ ਦੀ ਘੜੀ ਕੋਈ ਇਰਾਦਾ ਨਹੀ ਹੈ। ਮਤੇ ਪਾਸ ਕਰਾਉਣਾ, ਥੋੜੇ ਚਿਰ ਲਈ ਕਚਰਾ ਪਲਾਂਟ ਬੰਦ ਕਰਨਾ  ਮਸਲੇ ਦਾ ਹੱਲ ਨਹੀ ਲੋਕ ਕੂੜਾ ਡੰਪ ਨੂੰ ਮੁਕੰਮਲ ਤੌਰ ‘ਤੇ ਚੁਕਾਉਣਾ ਚਾਹੁੰਦੇ ਹਨ। ਇਸ ਤੋਂ ਘੱਟ ਕੋਈ ਵੀ ਵਾਅਦਾ ਪ੍ਰਵਾਨ ਨਹੀ ਹੈ। ਧਰਨੇ ਵਿਚ ਅਕਾਲੀ ਦਲ ਬਾਦਲ ਦੇ ਹਲਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਜਨਤਾ ਦੇ ਨਾਲ  ਸਾਹਮਣੇ  ਆ ਕੇ ਆਪਣੀ ਸਥਿਤੀ ਸਪਸੱਟ ਕਰਦਿਆਂ ਕਿਹਾ ਕਿ ਉਹ ਜਨਤਾ ਦੇ ਨਾਲ ਹੈ ਅਤੇ ਉਹ ਕੂੜਾ ਡੰਪ ਚੁਕਾਉਣ ਦੇ ਹੱਕ ਵਿਚ ਹੈ। ਇਸ ਧਰਨੇ ਵਿਚ ਭਾਈ ਮਤੀਦਾਸ ਨਗਰ, ਨਛੱਤਰ ਨਗਰ, ਜੋਗਾ ਨਗਰ, ਹਰਬੰਸ ਨਗਰ, ਹਾਊਸਫੈਂਡ ਕਲੋਨੀ, ਇੰਡਸਟਰੀ ਏਰੀਆਂ,ਗਨਪਤੀ ਇਨਕਲੇਵ,ਗੁਰੂ ਰਾਮ ਦਾਸ ਨਗਰ,ਸਿਲਵਰ ਕਲੋਨੀ,ਆਈ ਟੀ.ਆਈ, ਅਤੇ ਗੁਰੂ ਕੀ ਨਗਰੀ ਤੋਂ ਵੱਡੀ ਗਿਣਤੀ ਵਿਚ ਲੋਕ ਸ਼ਾਮਲ ਹੋ ਰਹੇ ਸਨ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply