ਸੰਦੌੜ, 23 ਅਕਤੂਬਰ (ਭੱਟ ਹਰਮਿੰਦਰ ਸਿੰਘ) – ਐਲ. ਐੱਸ. ਪਿਕਚਰਜ਼ ਵੱਲੋਂ ਸਮਾਜ ਵਿਚ ਵੱਧ ਰਹੇ ਨਸ਼ੇ ਦੀ ਮਾਰ ਹੇਠ ਗ਼ਰੀਬੀ ਦੀ ਮਾਰ ਝੱਲ ਰਹੇ ਪਰਵਾਰ ਦੀ ਦੁਰਦਸ਼ਾ ਨੂੰ ਦਰਸਾਉਂਦੀ ਲਘੂ ਫ਼ਿਲਮ ਉੱਘੇ ਲੇਖਕ ਭੱਟ ਹਰਮਿੰਦਰ ਸਿੰਘ ਦੀ ਮਿੰਨੀ ਕਹਾਣੀ ਪ੍ਰੀਤੋ ਦਾ ਨਵਾਂ ਸੁਪਨਾ ਉੱਪਰ ਆਧਾਰਿਤ ਕਹਾਣੀ ‘ਬਲੀ’ 26 ਅਕਤੂਬਰ ਨੂੰ ਦਰਸ਼ਕਾਂ ਦੀ ਕਚਹਿਰੀ ਵਿਚ ਪੇਸ਼ ਕੀਤੀ ਜਾ ਰਹੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਡਾਇਰੈਕਟਰ ਅਤੇ ਨਾਵਲਕਾਰ ਹਰਪ੍ਰੀਤ ਸਿੰਘ ਮੀਤ ਨੇ ਦੱਸਿਆ ਕਿ ਇਸ ਫ਼ਿਲਮ ਦੀ ਸ਼ੂਟਿੰਗ ਪਿੰਡ ਬਿਸਨਗੜ੍ਹ ਜਿਲ੍ਹਾ ਸੰਗਰੂਰ ਵਿਖੇ ਕੀਤੀ ਗਈ, ਜਿਸ ਵਿਚ ਮੁੱਖ ਕਲਾਕਾਰਾਂ ਦੀ ਭੂਮਿਕਾ ਗੁਰਪ੍ਰੀਤ ਸਿੰਘ ਗਿੱਲ ਅਤੇ ਲੇਖਿਕਾ ਗੁਰਜੀਤ ਕੌਰ ਭੱਟ ਨੇ ਨਿਭਾਈ।ਇਸ ਫ਼ਿਲਮ ਰਾਹੀ ਦਰਸ਼ਕਾਂ ਨੂੰ ਨਸ਼ੇ ਦੇ ਬੁਰੇ ਪ੍ਰਭਾਵ ਹੇਠ ਆਏ ਇੱਕ ਪਰਿਵਾਰ ਅਤੇ ਬੱਚਿਆਂ ਦੀ ਹੋ ਰਹੀ ਦੁਰਦਸ਼ਾ ਨੂੰ ਦਰਸਾ ਕੇ ਇੱਕ ਸਾਰਥਿਕ ਸੰਦੇਸ਼ ਘਰ ਘਰ ਪਹੁੰਚਾਉਣ ਦਾ ਯਤਨ ਕੀਤਾ ਗਿਆ ਹੈ।ਉਨ੍ਹਾਂ ਦੱਸਿਆ ਕਿ ਉਕਤ ਲਘੂ ਫ਼ਿਲਮ ਦੇ ਨਿਰਮਾਤਾ ਅਤੇ ਲੇਖਕ ਭੱਟ ਹਰਮਿੰਦਰ ਸਿੰਘ, ਕੈਮਰਾਮੈਨ ਬਲਜੀਤ ਸਿੰਘ ਕੁੱਪ ਕਲਾਂ ਅਤੇ ਕਲਾਕਾਰ ਸਰਬਜੀਤ ਸਿੰਘ ਮਠਾੜੂ, ਦੀਪ ਔਲਖ, ਹਰਸ਼ਦੀਪ ਕੌਰ ਹਰਸ਼, ਸੰਦੀਪ ਕੌਰ, ਬਾਲ ਕਲਾਕਾਰ ਲਵਦੀਸ਼ ਕੌਰ ਤੋਂ ਇਲਾਵਾ ਟੀਮ ਨੇ ਬਾਖ਼ੂਬੀ ਮਿਹਨਤੀ ਕੀਤੀ।ਸਮੁੱਚੀ ਟੀਮ ਨੇ ਇਲਾਕੇ ਅਤੇ ਖ਼ਾਸਕਰ ਪਿੰਡ ਬਿਸਨਗੜ੍ਹ ਦੀ ਪੰਚਾਇਤ ਅਤੇ ਲੋਕਾਂ ਦੇ ਦਿੱਤੇ ਅਥਾਹ ਪਿਆਰ ਅਤੇ ਸਹਿਯੋਗ ਦਾ ਧੰਨਵਾਦ ਵੀ ਕੀਤਾ।
Check Also
ਪ੍ਰਕਾਸ਼ ਗੁਰਪੁਰਬ ਸਬੰਧੀ ਬਾਲ ਕਵੀ ਦਰਬਾਰ 5 ਜਨਵਰੀ ਨੂੰ
ਸੰਗਰੂਰ, 26 ਦਸੰਬਰ (ਜਗਸੀਰ ਲੌਂਗੋਵਾਲ) – ਸਥਾਨਕ ਗੁਰਦੁਆਰਾ ਸਾਹਿਬ ਨਾਨਕਪੁਰਾ ਵਿਖੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ …