Monday, July 8, 2024

ਸਕੂਲਾਂ ਵਾਲੇ ਨਹੀ ਮੰਨਦੇ ਡੀ. ਸੀ ਦੇ ਹੁਕਮਾਂ ਨੂੰ – ਸਬ ਡਵੀਜਨ ਬਾਬਾ ਬਕਾਲਾ ‘ਚ ਵਾਪਰ ਸਕਦਾ ਹੈ ਕੋਈ ਵੱਡਾ ਹਾਦਸਾ

ਥਰੀ ਵਹੀਲਰਾਂ, ਘੜੁੱਕਿਆਂ ਅਤੇ ਖਸਤਾ ਹਾਲਤ ਗੱਡੀਆਂ ‘ਚ ਤੂੜੀ ਵਾਗ ਲੱਦੇ ਜਾਂਦੇ ਨੇ ਬੱਚੇ

PPN310506

ਤਰਸਿੱੱਕਾ, 31  ਮਈ  (ਕਵਲਜੀਤ ਸਿੰਘ ਤਰਸਿੱਕਾ)  ਸਕੂਲ਼ ਮੈਨਜਮੈਟ ਵੱਲੋ ਅਣਗਹਿਲੀ ਕਾਰਨ ਟ੍ਰੈਫਿਕ ਨਿਯਮਾ ਦੀ ਉਲੰਘਣਾ ਕਰਨ ਤੇ ਕਈ ਸਕੂਲ ਵੈਨਾ ਨਾਲ ਪਹਿਲਾ ਵੀ ਵੱਡੇ ਹਾਦਸੇ ਵਾਪਰ ਚੁੱਕੇ ਹਨ, ਜਿੰਨਾ ਵਿੱਚ ਕਈ ਮਾਸੂਮ ਬੱਚੇ ਮੌਤ ਦੀ ਮੌਤਾਂ ਹੋ ਗਈਆ ਹਨ ਪਰ ਫਿਰ ਵੀ ਨਾ ਤਾ ਸਕੂਲ ਮੈਨਜਮੈਟਾ ਸੁਧਰੀਆ ਅਤੇ ਨਾ ਹੀ ਬੱਚਿਆ ਦੇ ਮਾਤਾ ਪਿਤਾ ਨੇ ਇੰਨਾ ਘਟਨਾਵਾ ਤੋ ਸਬਕ ਲਿਆ । ਅਜਿਹੇ ਹੀ ਕਿਸੇ ਵੱਡੇ ਹਾਦਸੇ ਨੂੰ ਸੱਦਾ ਦੇ ਰਹੇ ਹਨ ਸਬ-ਡਵੀਜਨ ਬਾਬਾ ਬਕਾਲਾ ਅਧੀਨ ਬਹੁਤ ਸਾਰੇ ਮਾਨਤਾ ਪ੍ਰਾਪਤ ਪ੍ਰਾਈਵੇਟ ਸਕੂਲ ਜੋ ਕਿ ਬੱਚਿਆਂ ਨੂੰ ਨਕਾਰਾ ਅਤੇ ਪਾਬੰਦੀ ਸ਼ੁਦਾ  ਵਾਹੀਕਲਾਂ ਵਿੱਚ ਭਰ ਕੇ ਸਕੂਲ ਲੈ ਕੇ ਆਉਦੇ ਹਨ ।ਇਲਾਕੇ ਦੀ ਇੱਕ ਸਮਾਜ ਸੇਵੀ ਸੰਸਥਾ ਅੰਬੇਡਕਰ ਸ਼ੋਸ਼ਲ ਜਸਟਿਸ ਐਡ ਵੈਲਫੇਅਰ ਸੁਸਾਇਟੀ ਨੇ ਸਬ ਡਵੀਜਨ ਬਾਬਾ ਬਕਾਲਾ ਅਧੀਨ ਪੈਦੇ ਬਹੁਤ ਸਾਰੇ ਸਕੂਲਾਂ ਦਾ ਸਰਵੇ ਕੀਤਾ ਜਿੰਨਾ ਵਿੱਚ ਪਾਇਆ ਗਿਆ ਕਿ ਬਹੁਤ ਸਾਰੇ ਸਕੂਲਾ ਵਿੱਚ ਬੱਚਿਆ ਨੂੰ ਗੈਰ ਕਾਨੂੰਨੀ ਵਾਹੀਕਲਾਂ, ਥਰੀਵਹੀਲਰਾਂ, ਘੜੁੱਕਿਆਂ, ਕਾਰਾਂ, ਟੈਪੂ ਟਰੈਵਲਾਂ ਅਤੇ ਨਕਾਰਾ ਹੋ ਚੁੱਕੇ ਵਾਹੀਕਲਾਂ ਵਿੱਚ ਸਕੂਲ ਲਿਆਦਾ ਜਾਦਾ ਹੈ । ਇੱਥੇ ਹੀ ਬੱਸ ਨਹੀ ਜਿਸ ਥਰੀ ਵਹੀਲਰ ਵਿੱਚ ਸਿਰਫ ਤਿੰਨ ਸਵਾਰੀਆ ਹੀ ਬੈਠ ਸਕਦੀਆਂ ਹਨ ਉਸ ਵਿੱਚ ਕਰੀਬ 15-20 ਬੱਚਿਆ ਨੂੰ ਤੁੰਨ-ਤੁੰਨ ਕੇ ਬਿਠਾਇਆ ਜਾਦਾ ਹੈ ਅਤੇ ਗੈਰ ਕਾਨੂੰਨੀ ਘੜੁੱਕਾ ਜਿਸ ਦੀ ਬ੍ਰੈਕ ਲੱਗਣ ਦੀ ਵੀ ਪੂਰੀ ਗਰੰਟੀ ਨਹੀ ਵਿੱਚ ਵੀ 45-50 ਬੱਚਿਆ ਨੂੰ ਬਿਠਾਇਆ ਜਾਦਾ ਹੈ ਅਤੇ ਕੰਡਮ ਅਤੇ ਨਕਾਰਾ ਹੋ ਚੁੱਕੀਆਂ ਗੱਡੀਆਂ ਜਿੰਨਾਂ ਦਾ ਕੋਈ ਬੀਮਾ ਨਹੀ ਅਤੇ ਡਰਾਈਵਰ ਕੋਲ ਡਰਾਈਵਰੀ ਲਾਇਸੰਸ ਵੀ ਨਹੀ ਹੂੰਦਾ ਅੰਨੇਵਾਹ ਬੱਚਿਆਂ ਨੂੰ ਗੱਡੀਆ ਵਿੱਚ ਬਿਠਾ ਕੇ ਲੈ ਲਈ ਫਿਰਦੇ ਹਨ ।ਜੋ ਕਦੇ ਵੀ ਕਿਸੇ ਵੱਡੀ ਦੁਰਘਟਨਾ ਨੂੰ ਸੱਦਾ ਦੇ ਸਕਦੇ ਹਨ ।ਇਸ ਸਬੰਧੀ ਸੁਸਾਇਟੀ ਦੇ ਚੇਅਰਮੈਨ ਲੱਖਾ ਸਿੰਘ ਆਜਾਦ ਡਿਪਟੀ ਕਮਿਸ਼ਨਰ ਦਾ ਇਹ ਬਿਆਨ ਸਿਰਫ ਅਖਬਾਰੀ ਬਿਆਨਬਾਜੀ ਹੈ, ਕਿਉਕਿ ਉਨਾਂ ਨੇ 2 ਫਰਵਰੀ 2014  ਨੂੰ ਇੱਕ ਲਿਖਤੀ ਸ਼ਕਾਇਤ ਡਾਕ ਰਾਹੀ ਡਿਪਟੀ ਕਮਿਸ਼ਨਰ ਅੰਮ੍ਰਿਤਸਰ, ਡੀ ਟੀ ਓ ਅੰਮ੍ਰਿਤਸਰ ਅਤੇ ਡੀ ਈ ਓ ਐਲੀਮੈਟਰੀ ਅੰਮ੍ਰਿਤਸਰ ਨੂੰ ਭੇਜੀ ਸੀ ਕਿ ਰਈਆ, ਦੇ ਬਹੁਤ ਸਾਰੇ ਸਕੁਲ਼ਾਂ ਵਿੱਚ ਗੈਰ ਕਾਨੂੰਨੀ ਅਤੇ ਨਕਾਰਾ ਵਾਹੀਕਲਾਂ ‘ਤੇ ਬੱਚਿਆਂ ਨੂੰ ਸਕੂਲ ਲਿਆਦਾਂ ਤੇ ਛੱਡਿਆ ਜਾਂਦਾ ਹੈ।ਇੰਨਾਂ ਵਹੀਕਲਾਂ ਦੇ ਕਾਗਜਾਤ ਅਤੇ ਇੰਨਾਂ ਦੇ ਡਰਾਈਵਰਾਂ ਦੇ ਡਰਾਈਵਰੀ ਲਾਇਸੰਸ ਚੈਕ ਕੀਤੇ ਜਾਣ ਪਰ ਤਿੰਨ ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਕਿਸੇ ਵੀ ਅਧਿਕਾਰੀ ਨੇ ਕੋਈ ਵੀ ਪੜਤਾਲ ਨਹੀ ਕੀਤੀ, ਜਿਸ ਕਾਰਨ ਇਹ  ਨਕਾਰਾ ਅਤੇ ਗੈਰ ਕਾਨੂੰਨੀ ਵਾਹੀਕਲ ਸਕੂਲੀ ਬੱਚਿਆਂ ਨੂੰ ਮੱਝਾਂ ਗਾਵਾਂ ਵਾਗ ਢੋਅ ਰਹੇ ਹਨ ।ਇਸ ਸਬੰਧੀ ਜਦ ਗੁਰੁ ਨਾਨਕ ਪਬਲਿਕ ਸਕੂਲ ਰਈਆ ਦੇ ਪ੍ਰਿਸੀਪਲ ਬਿਕਰਮਜੀਤ ਸਿੰਘ ਗੱਲਬਾਤ ਕੀਤੀ ਗਈ ਤਾ ਉਨ੍ਹਾ ਕਿਹਾ ਕਿ ਜੋ ਬੱਸਾਂ ਸਕੂਲ ਵੱਲੋ ਲਗਵਾਈਆ ਗਈਆਂ ਹਨ ਉਹ ਬਿਲਕੁਲ ਸਹੀ ਹਨ, ਪਰ ਕੁੱਝ ਬੱਚਿਆਂ ਦੇ ਮਾਤਾ ਪਿਤਾ ਆਪਣੀ ਮਰਜੀ ਨਾਲ ਵਾਹੀਕਲ ਕਰਕੇ ਆਪਣੇ ਬੱਚੇ ਸਕੂਲ ਭੇਜਦੇ ਹਨ ਜਿੰਨਾ ਨੂੰ ਕਈ ਵਾਰ ਇਸ ਸਬੰਧੀ ਕਿਹਾ ਗਿਆ ਹੈ ਪਰ ਉਹ ਨਹੀ ਮੰਨਦੇ ਮੈ ਇਸ ਸਬੰਧੀ ਪੁਲਿਸ ਚੋਕੀ ਰਈਆ ਰਿਪੋਰਟ ਵੀ ਦਿੱਤੀ ਹੈ ।ਪਰ ਜਦ ਦਸ਼ਮੇਸ਼ ਪਬਲਿਕ ਸਕੂਲ ਬਾਬਾ ਬਕਾਲਾ ਦੇ ਪ੍ਰਿੰਸੀਪਲ ਨਾਲ ਇਸ ਸਬੰਧੀ ਗੱਲਬਾਤ ਕੀਤੀ ਤਾ ਉਹਨ੍ਹਾ ਕਿਹਾ ਕਿ ਸਾਡਾ ਸਕੂਲ ਨਰਸਰੀ ਤੋ ਬਾਹਰਵੀਂ ਤੱਕ ਹੈ ਅਤੇ ਸਕੂਲ ਵਿੱਚ ਬੱਚੇ ਆਪਣੇ ਵਾਹੀਕਲਾ ਤੇ ਹੀ ਆਉਦੇ ਹਨ ਜਦ ਕਿ ਉਨਾਂ ਦੇ ਸਕੂਲ ਦੇ ਬੱਚੇ ਇੱਕ ਟੈਪੂ ਦੇ ਬਾਹਰ ਤੱਕ ਲਮਕੇ ਹੋਏ ਸਨ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply