ਨਵੀਂ ਦਿੱਲੀ, ਮਾਰਚ (ਪੰਜਾਬ ਪੋਸਟ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ’ਚ ਸ਼੍ਰੋਮਣੀ ਅਕਾਲੀ ਦਲ ਨੂੰ ਮਿਲੀ ਹੂੰਝਾ ਫੇਰ ਜਿਤ ਤੇ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ ਗਿਆ। ਕਮੇਟੀ ਅਤੇ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਅਤੇ ਸਰਿਤਾ ਵਿਹਾਰ ਵਾਰਡ ਤੋਂ ਪਹਿਲੀ ਵਾਰ ਮੈਂਬਰ ਬਣੇ ਉਨ੍ਹਾਂ ਦੇ ਛੋਟੋ ਭਰਾਤਾ ਹਰਜੀਤ ਸਿੰਘ ਜੀ.ਕੇ ਵੱਲੋਂ ਸਾਂਝੇ ਤੌਰ ਤੇ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਗ੍ਰੇਟਰ ਕੈਲਾਸ਼ (ਪਹਾੜੀ ਵਾਲਾ) ਵਿਖੇ ਸ਼ੁਕਰਾਨਾ ਸਮਾਗਮ ਕਰਵਾਇਆ ਗਿਆ। ਇਸ ਮੌਕੇ ਪ੍ਰੰਥ ਪ੍ਰਸਿੱਧ ਰਾਗੀ ਜਥਿਆਂ ਨੇ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਜੀ.ਕੇ ਨੇ ਦਿੱਲੀ ਦੀ ਸਾਰੀ ਸੰਗਤ ਦਾ ਧੰਨਵਾਦ ਕਰਦੇ ਹੋਏ ਆਉਂਦੇ 4 ਸਾਲਾਂ ਦੌਰਾਨ ਕਮੇਟੀ ਵੱਲੋਂ ਬੇਮਿਸਾਲ ਕਾਰਜ ਕਰਨ ਦਾ ਭਰੋਸਾ ਦਿੱਤਾ।ਜੀ.ਕੇ ਨੇ ਕਿਹਾ ਕਿ ਬਾਲਾ ਸਾਹਿਬ ਹਸਪਤਾਲ, ਇੰਟਰਨੈਸਨਲ ਸੈਂਟਰ ਫਾਰ ਸਿੱਖ ਸਟਡੀਜ਼ ਅਤੇ ਗੁਰੂ ਤੇਗ ਬਹਾਦਰ ਯੂਨੀਵਰਸਿਟੀ ਨੂੰ ਖੋਲਣਾ ਸਾਡੇ ਟੀਚੇ ਵਿਚ ਸਭ ਤੋਂ ਅੱਗੇ ਹੈ।ਧਰਮ ਪ੍ਰਚਾਰ ਦੇ ਖੇਤਰ ਵਿਚ ਜਿਸ ਤਰੀਕੇ ਨਾਲ ਕਮੇਟੀ ਨੇ ਬੀਤੇ 4 ਸਾਲਾਂ ਦੌਰਾਨ ਪੰਥ ਦੀ ਚੜ੍ਹਦੀਕਲਾ ਲਈ ਕਾਰਜ ਕੀਤੇ ਹਨ ਉਹ ਕਾਰਜ ਅੱਗੇ ਜਾਰੀ ਰਹਿਣ ਦੀ ਵਚਨਬੱਧਤਾ ਦੋਹਰਾਉਂਦੇ ਹੋਏ ਜੀ.ਕੇ ਨੇ ਵਿਰੋਧੀਆਂ ਵੱਲੋਂ ਬਾਣੀ, ਸਿੱਖੀ ਅਤੇ ਹੋਰ ਤੱਤਾਂ ਦੇ ਆਧਾਰ ’ਤੇ ਦਿੱਲੀ ਦੀ ਸੰਗਤ ਨੂੰ ਵੰਡਣ ਦੀਆਂ ਕੀਤੀਆਂ ਗਈਆਂ ਕੋਸ਼ਿਸ਼ਾਂ ਦੇ ਫੇਲ ਹੋਣ ਦਾ ਵੀ ਦਾਅਵਾ ਕੀਤਾ। ਉਨ੍ਹਾਂ ਕਿਹਾ ਕਿ ਦਿੱਲੀ ਦੀ ਸੰਗਤ ਨੇ ਕਮੇਟੀ ਦੇ ਕੰਮਾਂ ਦੇ ਆਧਾਰ ’ਤੇ ਵੋਟਾਂ ਪਾ ਕੇ ਜੋ ਸਮਰਥਨ ਦਿੱਤਾ ਹੈ ਉਸ ਕਰਕੇ ਸਾਡੀ ਜਿੰਮੇਵਾਰੀ ਵਿਚ ਵੱਡਾ ਵਾਧਾ ਹੋਇਆ ਹੈ।ਸਿੱਖ ਰਹਿਤ ਮਰਿਯਾਦਾ ਅਤੇ ਪੰਥ ਪ੍ਰਵਾਣਿਤ ਬਾਣੀਆਂ ਤੇ ਪਹਿਰਾ ਦੇਣ ਦਾ ਵੀ ਜੀ.ਕੇ ਨੇ ਐਲਾਨ ਕੀਤਾ।ਇਸ ਮੌਕੇ ਅਕਾਲੀ ਦਲ ਦੇ ਨਵੇਂ ਬਣੇ ਕਈ ਦਿੱਲੀ ਕਮੇਟੀ ਮੈਂਬਰ ਅਤੇ ਆਗੂ ਮੌਜੂਦ ਸਨ।
Check Also
ਵਿਸ਼ਵ ਚੈਂਪੀਅਨ ਗੁਕੇਸ਼ ਲਈ ਸ਼ਤਰੰਜ ਬਣਾਉਣ ਵਾਲੇ ਕਾਰੀਗਰਾਂ ਨੂੰ ਡਿਪਟੀ ਕਮਿਸ਼ਨਰ ਨੇ ਕੀਤਾ ਸਨਮਾਨਿਤ
ਅੰਮ੍ਰਿਤਸਰ ਦੀ ਸ਼ਤਰੰਜ ਕਲਾ ਨੂੰ ਵਿਸ਼ਵ ਭਰ ਵਿੱਚ ਪ੍ਰਮੋਟ ਕਰਨ ਦੇ ਕੀਤੇ ਜਾਣਗੇ ਯਤਨ ਅੰਮ੍ਰਿਤਸਰ, …