Wednesday, December 25, 2024

ਵਿਦੇਸ਼ੀ ਮਾਮਲਿਆਂ ਕਮੇਟੀ ਵੱਲੋਂ ਲੇਹ ਤੋਂ ਦੌਰਾ ਸ਼ੁਰੂ, ਕਮੇਟੀ ਅੰਮ੍ਰਿਤਸਰ 1, ਮੁੰਬਈ 4, ਤੇ ਦੀਓ 5 ਮਈ ਨੂੰ ਪਹੁੰਚੇਗੀ

ਅੰਮ੍ਰਿਤਸਰ, 29 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਵਿਦੇਸ਼ੀ ਮਾਮਲਿਆਂ ਸੰਸਦੀ ਕਮੇਟੀ ਵੱਲੋਂ ਲੇਹ ਤੋਂ ਦੌਰਾ ਸ਼ੁਰੂ ਕਰ ਦਿੱਤਾ ਗਿਆ ਹੈ, ਜੋ ਅੰਮ੍ਰਿਤਸਰ, ਮੁੰਬਈ ਅਤੇ ਦੀਓ `ਚ 5 ਮਈ ਤੱਕ ਜਾਰੀ ਰਹੇਗਾ।ਇਸ ਕਮੇਟੀ ਦੇ ਵਿਚ 20 ਮੈਂਬਰ ਲੋਕ ਸਭਾ ਅਤੇ 10 ਮੈਂਬਰ ਰਾਜ ਸਭਾ ਵਿਚੋਂ ਲਏ ਗਏ ਹਨ। ਮੈਂਬਰ ਪਾਰਲੀਮੈਂਟ ਸ਼ਸ਼ੀ ਥਰੂਰ ਇਸ ਕਮੇਟੀ ਦੇ ਚੇਅਰਮੈਨ ਹਨ। ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਦੱਸਿਆ ਕਿ ਅੱਜ ਲੇਹ ਤੋਂ ਇਲਾਵਾ ਸ੍ਰੀ ਨਗਰ ਦਾ ਕਮੇਟੀ ਵੱਲੋਂ ਦੌਰਾ ਕੀਤਾ ਗਿਆ ਹੈ। ਭਾਰਤ ਪਾਕਿ ਸਬੰਧਾਂ ਨੂੰ ਲੈ ਕੇ ਲਾਈਨ ਆਫ ਕੰਟਰੋਲ ਦੀ ਮੌਜੂਦਾ ਸਥਿਤੀ ਦਾ ਵੀ ਮੁਆਇਨਾ ਕੀਤਾ ਗਿਆ।ਪੋਸਟ ਆਫਿਸ, ਪਾਸਪੋਰਟ ਸੇਵਾ ਕੇਂਦਰ, ਸ੍ਰੀ ਨਗਰ, ਸੈਂਟਰਲ, ਪਬਲਿਕ, ਵਰਕਸ਼ਜ, ਡਿਪਾਰਮੈਂਟ ਦੇ ਉੱਚ ਅਧਿਕਾਰੀਆਂ ਦੇ ਨਾਲ ਲੇਹ ਦਾ ਦੌਰਾ ਵੀ ਕੀਤਾ ਗਿਆ ਹੈ।ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਦੱਸਿਆ ਕਿ  1 ਮਈ ਨੂੰ 11.00 ਵਜੇ ਪਾਸਪੋਰਟ ਆਫਿਸ ਅੰਮ੍ਰਿਤਸਰ, 12.30 ਵਜੇ ਆਈ.ਸੀ.ਪੀ.ਅਟਾਰੀ ਅਤੇ 4.30 ਵਜੇ ਵਾਹਘਾ ਬਾਰਡਰ `ਤੇ ਭਾਰਤ ਪਾਕਿਸਤਾਨ ਵਪਾਰ ਨੂੰ ਲੈ ਕੇ ਬਾਰਡਰ ਮੈਨੇਜਮੈਂਟ ਬੀ.ਐਸ.ਐਫ ਤੋਂ ਇਲਾਵਾ ਹੋਰ ਸਬੰਧਤ ਵਿਭਾਗਾਂ ਦੇ ਨਾਲ ਮੀਟਿੰਗ ਹੋਵੇਗੀ। ਉਨਾਂ ਨੇ ਕਿਹਾ ਕਿ ਤਾਰਾਂ ਤੋਂ ਪਾਰ ਜਿਨਾਂ ਕਿਸਾਨਾਂ ਦੀਆਂ ਜਮੀਨਾਂ ਹਨ, ਦੀ ਸਮੱਸਿਆ ਵੀ ਇਸ ਕਮੇਟੀ ਦੇ ਕੋਲ ਪੁੱਜੀ ਹੈ। ਕਮੇਟੀ ਕਿਸਾਨਾਂ ਨਾਲ ਵੀ ਗੱਲਬਾਤ ਕਰੇਗੀ। ਉਨਾਂ ਨੇ ਕਿਹਾ ਕਿ ਭਾਰਤ ਪਾਕਿਸਤਾਨ ਦੇ ਲਈ ਜਾਣ ਵਾਲੇ ਲੋਕਾਂ ਨੂੰ ਸੋਖਾ ਵੀਜਾ ਕਿਵੇਂ ਮਿਲ ਸਕਦਾ ਹੈ, ਦੀ ਸੰਭਾਵਨਾ ਵੀ ਤਲਾਸ਼ੀ ਜਾਣੀ ਹੈ। ਉਨਾਂ ਕਿਹਾ ਕਿ ਕਰਤਾਰਪੁਰ ਲਾਂਘੇ ਦੇ ਸਬੰਧ `ਚ ਵੀ ਕਮੇਟੀ ਦੌਰਾ ਕਰ ਸਕਦੀ ਹੈ।ਉਨਾਂ ਨੇ ਕਿਹਾ ਕਿ 30 ਮਈ ਨੂੰ ਕਮੇਟੀ ਦੇ ਮੈਂਬਰ ਅੰਮ੍ਰਿਤਸਰ ਨੂੰ ਪੁੱਜ ਜਾਣਗੇ। ਅੰਮ੍ਰਿਤਸਰ ਦਾ ਦੌਰਾ ਪੂਰਾ ਕਰਨ ਉਪਰੰਤ ਕਮੇਟੀ 3-4 ਮਈ ਨੂੰ ਮੁੰਬਈ ਅਤੇ 5 ਮਈ ਨੂੰ ਦੀਓ `ਚ ਵਿਦੇਸ਼ੀ ਮਾਮਲਿਆਂ ਨੂੰ ਲੈ ਕੇ ਦੌਰਾ ਕਰਨ ਜਾ ਰਹੀ ਹੈ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਦਾ ਇੰਟਰ ਖਾਲਸਾ ਸਕੂਲ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ

ਅੰਮ੍ਰਿਤਸਰ, 23 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ …

Leave a Reply