ਅੰਮ੍ਰਿਤਸਰ, 7 ਜੁਲਾਈ (ਪ੍ਰੀਤਮ ਸਿੰਘ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੁਵਕ ਭਲਾਈ ਵਿਭਾਗ ਵੱਲੋਂ ਲੜਕਿਆਂ ਦਾ ਹਾਈਕਿੰਗ ਟਰੈਕਿੰਗ ਕੈਂਪ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਟੂਡੈਂਟਸ ਹੋਲੀਡੇ-ਹੋਮ, ਡਲਹੌਜ਼ੀ ਵਿਖੇ ਲਗਾਇਆ ਗਿਆ। ਇਸ ਕੈਂਪ ਵਿਚ 12 ਵੱਖ-ਵੱਖ ਕਾਲਜਾਂ ਦੇ ੯੬ ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਮੌਕੇ ਡਾ. ਨਿਰਮਲ ਜੌੜਾ, ਡਾਇਰੈਕਟਰ ਯੂਥ ਵੈਲਫੇਅਰ ਪੰਜਾਬ ਯੂਨੀਵਰਸਿਟੀ, ਚੰਡੀਗੜ ਮੁੱਖ-ਮਹਿਮਾਨ ਸਨ। ਮੈਡਮ ਸੁੱਖੀ ਬਰਾੜ, ਪ੍ਰਧਾਨ ਵਰਲਡ ਪੰਜਾਬੀ ਹੈਰੀਟੇਜ ਫਾਊਂਡੇਸ਼ਨ ਗੈਸਟ ਆਫ ਆਨਰ ਵਜੋਂ ਸ਼ਾਮਿਲ ਹੋਏ। ਸ. ਹਰਦਿਆਲ ਸਿੰਘ ਅਮਨ, ਚੇਅਰਮੈਨ, ਸਾਈਂ ਮੀਆਂ ਮੀਰ ਫਾਊਂਡੇਸ਼ਨ, ਲੁਧਿਆਣਾ ਇਸ ਮੌਕੇ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ। ਡਾ. ਜਗਜੀਤ ਕੌਰ, ਡਾਇਰੈਕਟਰ ਯੂਥ ਵੈਲਫੇਅਰ ਨੇ ਮੁੱਖ ਮਹਿਮਾਨ ਅਤੇ ਹੋਰਨਾਂ ਦਾ ਸਵਾਗਤ ਕੀਤਾ।
ਡਾ. ਜੌੜਾ ਨੇ ਕੈਂਪਰਾਂ ਨੂੰ ਆਸ਼ੀਰਵਾਦ ਦਿੰਦੇ ਹੋਏ ਜ਼ਿੰਦਗੀ ਪ੍ਰਤੀ ਸੁਚੇਤ ਹੋਣ, ਆਪਣੇ ਮਾਤਾ-ਪਿਤਾ ਦਾ ਸਤਿਕਾਰ ਕਰਨ ਅਤੇ ਜੀਵਨ ਵਿਚ ਉਚਾਈਆਂ ਹਾਂਸਲ ਕਰਨ ਲਈ ਪ੍ਰੇਰਿਤ ਕੀਤਾ। ਮੈਡਮ ਬਰਾੜ ਨੇ ਕੈਂਪਰਾਂ ਨੂੰ ਕੈਂਪ ਵਿਚ ਹਿੱਸਾ ਲੈਣ ਲਈ ਵਧਾਈ ਦਿੰਦੇ ਹੋਏ ਉਹਨਾਂ ਨੂੰ ਆਪਣੇ ਸੱਭਿਆਚਾਰ ਆਪਣੇ ਵਿਰਸੇ ਦੀ ਸੰਭਾਲ ਕਰਨ ਲਈ ਕਿਹਾ। ਸ. ਅਮਨ ਨੇ ਵਿਦਿਆਰਥੀਆਂ ਨੂੰ ਉਸ ਪ੍ਰਮਾਤਮਾ ‘ਤੇ ਵਿਸ਼ਵਾਸ ਰੱਖ ਕੇ ਜ਼ਿੰਦਗੀ ‘ਚ ਮਿਹਨਤ ਕਰਨ ਲਈ ਅਤੇ ਜ਼ਿੰਦਗੀ ‘ਚ ਤਰੱਕੀ ਕਰਨ ਦਾ ਆਸ਼ੀਰਵਾਦ ਦਿੱਤਾ।
ਕੈਂਪ ਦੌਰਾਨ ਵਿਦਿਆਰਥੀਆਂ ਨੂੰ ਡਲਹੋਜ਼ੀ ਦੀਆਂ ਖ਼ੂਬਸੂਰਤ, ਇਤਿਹਾਸਕ ਅਤੇ ਮਨਮੋਹਕ ਥਾਵਾਂ ਜਿਵੇਂ ਕਾਲਾਟੋਪ, ਪੰਚਪੁਲਾ, ਬਾਰਾਪੱਥਰ, ਡੈਨਕੁੰਢ, ਖਜਿਆਰ ਆਦਿ ਦੀ ਟਰੈਕਿੰਗ ਕਰਵਾਈ ਗਈ। ਇਸ ਤੋਂ ਇਲਾਵਾ ਰੋਜ਼ਾਨਾ ਵਿਦਿਆਰਥੀਆਂ ਦੇ ਵੱਖ-ਵੱਖ ਮੁਕਾਬਲੇ ਜਿਵੇਂ ਅੇਗਜ਼ਟੈਂਪੋਰ, ਕਵਿਤਾ-ਉਚਾਰਣ, ਵਾਦ-ਵਿਵਾਦ, ਗੀਤ/ਲੋਕ-ਗੀਤ, ਡਾਂਸ ਆਦਿ ਕਰਵਾਏ ਗਏ ਜਿਨਾਂ ਵਿਚ ਵਿਦਿਆਰਥੀਆਂ ਨੇ ਆਪਣੀਆਂ ਕਲਾਵਾਂ ਦਾ ਬਾਖੂਬੀ ਪ੍ਰਦਰਸ਼ਨ ਕੀਤਾ। ਕੈਂਪ ਦੇ ਮੰਤਵ ਨੂੰ ਹੋਰ ਚੰਗੇ ਢੰਗ ਨਾਲ ਪੂਰਾ ਕਰਨ ਲਈ ਖੇਤਰੀ ਮਾਹਿਰ ਮੈਡਮ ਸੁੱਖੀ ਬਰਾੜ ਨੇ ਵਿਦਿਆਰਥੀਆਂ ਨਾਲ ‘ਪੰਜਾਬੀ ਵਿਰਸੇ ਦੀ ਸੰਭਾਲ’ ਅਤੇ ‘ਧਰਮ ਤੇ ਰਾਜਨੀਤੀ’ ਵਿਸ਼ਿਆਂ ਤੇ ਗੱਲ-ਬਾਤ ਕੀਤੀ। ਕੈਂਪ ਦੇ ਇਨਾਮ ਵੰਡ ਸਮਾਰੋਹ ਦੌਰਾਨ ਵਿਦਿਆਰਥੀਆਂ ਦੁਆਰਾ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਕੈਂਪ ਵਿਚ ਹਿੱਸਾ ਲੈ ਰਹੇ ਵਿਦਿਆਰਥੀਆਂ ਵਿਚੋਂ ਬੈਸਟ ਕੈਂਪਰ ਦਾ ਇਨਾਮ ਲਾਇਲਪੁਰ ਖਾਲਸਾ ਕਾਲਜ, ਜਲੰਧਰ ਦੇ ਵਿਦਿਆਰਥੀ ਹਰਪ੍ਰੀਤ ਸਿੰਘ ਸਿੱਧੂ ਅਤੇ ਸੈਕੰਡ ਬੈਸਟ ਕੈਂਪਰ ਦਾ ਇਨਾਮ ਡੀ. ਏ. ਵੀ. ਖਾਲਜ ਜਲੰਧਰ ਦੇ ਵਿਦਿਆਰਥੀ ਰਣਜੋਧ ਸਿੰਘ ਨੇ ਹਾਂਸਲ ਕੀਤਾ । ਬੈਸਟ ਡਿਸਪਲੰਡ ਟੀਮ ਦਾ ਇਨਾਮ ਜੀ. ਐਨ. ਡੀ. ਯੂ. ਰੀਜਨਲ ਕੈਂਪਸ, ਸਠਿਆਲਾ ਅਤੇ ਸੈਕੰਡ ਬੈਸਟ ਡਿਸਪਲੰਡ ਟੀਮ ਦਾ ਇਨਾਮ ਐਸ. ਪੀ. ਐਸ. ਕੇ. ਖਾਲਸਾ ਕਾਲਜ, ਬੇਗੋਵਾਲ ਨੂੰ ਮਿਲਿਆ।ਡਾ. ਜੌੜਾ, ਡਾ. ਜਗਜੀਤ ਕੌਰ ਅਤੇ ਹੋਰਨਾਂ ਨੇ ਵੱਖ-ਵੱਖ ਆਈਟਮਾਂ ਵਿਚ ਪੁਜ਼ੀਸ਼ਨਾਂ ਲੈਣ ਵਾਲੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਅਤੇ ਸਰਟੀਫਿਕੇਟ ਤਕਸੀਮ ਕੀਤੇ।
Check Also
ਬੀ.ਬੀ.ਕੇ ਡੀ.ਏ.ਵੀ ਕਾਲਜ ਵੁਮੈਨ ਵਿਖੇ ਅੰਤਰਰਾਜੀ ਜੂਨੀਅਰ ਰੈਡ ਕਰਾਸ ਸਿਖਲਾਈ-ਕਮ-ਸਟੱਡੀ ਕੈਂਪ ਦਾ ਉਦਘਾਟਨ
ਅੰਮ੍ਰਿਤਸਰ, 27 ਦਸੰਬਰ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਫ਼ਾਰ ਵੁਮੈਨ ਨੇ ਪੰਜਾਬ ਸਟੇਟ ਬ੍ਰਾਂਚ …