Sunday, December 22, 2024

ਵਿਸ਼ਵ ਹਿਰਦੇ ਦਿਵਸ ’ਤੇ ‘ਦਿਲ ਦਾ ਪਹਾੜਾ’ ਰਿਲੀਜ਼

PPN3009201726ਜਲੰਧਰ, 30 ਸਤੰਬਰ (ਪੰਜਾਬ ਪੋਸਟ ਬਿਊਰੋ) – ਦਿਨੋਂ-ਦਿਨ ਵਧ ਰਹੀਆਂ ਦਿਲ ਦੀਆਂ ਬਿਮਾਰੀਆਂ ਨੂੰ ਦੇਖਦਿਆਂ ਪੰਜਾਬ ਦੀ ਨਾਮਵਰ ਕੰਪਨੀ ਆਜ਼ਾਦ ਐਂਟਰਟੇਨਰ ਅਤੇ ਓਜਸ ਟੀ.ਵੀ ਨੇ ਡਾ. ਸਤਨਾਮ ਸਿੰਘ ਐਮ.ਐਸ ਦੀ ਆਵਾਜ਼ ਵਿੱਚ ‘ਦਿਲ ਦਾ ਪਹਾੜਾ’ ਦਾ ਸਿੰਗਲ ਟਰੈਕ ਰਲੀਜ਼ ਕੀਤਾ ਹੈ।ਜਿਸ ਨੂੰ ਮਸ਼ਹੂਰ ਗੀਤਕਾਰ ਅਮਨ ਅਰਮਾਨ ਨੇ ਵਧੀਆ ਢੰਗ ਨਾਲ ਕਲਮਬੰਦ ਕੀਤਾ ਤੇ ਸੰਗੀਤ ਨਾਰਾਇਣ ਸ਼ਰਮਾ ਵਲੋਂ ਦਿਤਾ ਗਿਆ ਹੈ।ਇਸ ਐਲਬਮ ਦੇ ਪ੍ਰੋਡਿਊਸਰ/ਡਾਇਰੈਕਟਰ ਜਸਵਿੰਦਰ ਆਜ਼ਾਦ ਦਾ ਕਹਿਣਾ ਹੈ ਕਿ ਅਮਨ ਅਰਮਾਨ ਦੇ ਲਿਖੇ ਤੇ ਡਾ. ਸਤਨਾਮ ਸਿੰਘ ਐਮ.ਐਸ ਵਲੋਂ ਸੁਰੀਲੀ `ਚ ਆਵਾਜ਼ `ਚ ਗਾਏ ਇਸ ਦਾ ਵੀਡੀਓ ਫਿਲਮਾਂਕਣ ਪੰਜਾਬ ਵਿੱਚ ਹੀ ਕੀਤਾ ਗਿਆ, ਜਿਸ ਨੂੰ ਯੂ.ਟਿਊਬ ’ਤੇ ਚੰਗਾ ਰਿਸਪਾਂਸ ਮਿਲ ਰਿਹਾ ਹੈ।ਉਨਾਂ ਕਿਹਾ ਕਿ ਇਸ ਸਿੰਗਲ ਟਰੈਕ `ਚ ਲੋਕਾਂ ਨੂੰ ਸੁਚੇਤ ਕੀਤਾ ਗਿਆ ਹੈ ਕਿ ਪ੍ਰਹੇਜ ਕਰ ਲੈਣ ਨਾਲ ਦਿਲ ਦੀਆਂ ਬਿਮਾਰੀਆਂ ਦੇ ਮਹਿੰਗੇ ਇਲਾਜ ਤੋਂ ਬਚਿਆ ਜਾ ਸਕਦਾ ਹੈ।ਇਸ ਮੌਕੇ ਜੌਹਲ ਹਸਪਤਾਲ ਤੋਂ ਡਾ. ਬਲਜੀਤ ਸਿੰਘ ਜੌਹਲ ਪ੍ਰਧਾਨ ਆਈ.ਐਮ.ਏ ਜਲੰਧਰ, ਡਾ. ਨਵਜੋਤ ਸਿੰਘ ਦਾਹੀਆ ਸੈਕਟਰੀ ਆਈ.ਐਮ.ਏ, ਕਮਲ ਹਸਪਤਾਲ ਤੋਂ ਡਾ. ਸਤਪਾਲ ਗੁਪਤਾ, ਪ੍ਰੋਡਿੳੂਸਰ-ਡਾਇਰੈਕਟਰ ਜਸਵਿੰਦਰ ਆਜ਼ਾਦ, ਗੀਤਕਾਰ ਅਮਨ ਅਰਮਾਨ, ਸੰਗੀਤਕਾਰ ਨਾਰਾਇਣ ਸ਼ਰਮਾ, ਏ.ਐਸ ਆਜ਼ਾਦ ਸੰਪਾਦਕ ‘ਰਜਨੀ’ ਮੈਗਜ਼ੀਨ ਅਤੇ ਜਸਪ੍ਰੀਤ ਸਿੰਘ ਤੋਂ ਇਲਾਵਾ ਹੋਰ ਵੀ ਕਈ ਪਤਵੰਤੇ ਹਾਜ਼ਰ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply