ਰਾਜ ਪਿਉ ਦਾ ਸਮਝ ਰਹੀ,
ਮੁੱਠੀ ਭਰ ਗੁੰਡਿਆਂ ਦੀ ਟੋਲੀ।
ਦੇਵੇ ਸੱਚ ਬੋਲਣ `ਤੇ ਫਾਂਸੀ,
ਮਾਰੇ ਸੱਚ ਲਿਖਣ `ਤੇ ਗੋਲੀ।
ਬੈਨਰ ਲਾ ਨਿਰਪੱਖਤਾ ਦਾ,
ਖੇਡੇ ਨਿੱਤ ਹੀ ਖੂਨ ਦੀ ਹੋਲੀ।
ਇਨ੍ਹਾਂ ਅਮਨ ਦੇ ਵੈਰੀਆਂ ਦੀ,
ਹਕੂਮਤ ਬਣਦੀ ਰਹੀ ਵਿਚੋਲੀ।
ਦੁਲਹਨ ਇਨਸਾਨੀਅਤ ਦੀ,
ਲੁੱਟ ਲਈ ਆਪ ਕੁਹਾਰਾਂ ਡੋਲੀ।
ਸੱਚ ਮਾਰਿਆਂ ਮਰਦਾ ਨਹੀਂ,
ਪੁੰਨਿਆ ਨਹੀਂ ਮੱਸਿਆ ਦੀ ਗੋਲ਼ੀ।
ਇੱਕ ਵੀਚਾਰ ਤੋਂ ਕਈ ਜਨਮੇ,
ਇਤਿਹਾਸ ਦੀ ਹਰ ਕਿਤਾਬ ਫਿਰੋਲੀ।

ਗੁਰਪ੍ਰੀਤ ਸਿੰਘ ਰੰਗੀਲਪੁਰ
ਗੁਰਦਾਸਪੁਰ।
ਮੋ. 9855207071
Punjab Post Daily Online Newspaper & Print Media