Friday, May 17, 2024

ਯੁਵਾ ਰਾਜਪੂਤ ਸਭਾ ਨੇ ਹੋਨਹਾਰ ਬੇਟੀਆਂ ਨੂੰ ਕੀਤਾ ਸਨਮਾਨਿਤ

PPN0810201712ਫਾਜ਼ਿਲਕਾ, 7 ਅਕਤੂਬਰ (ਪੰਜਾਬ ਪੋਸਟ – ਵਿਨੀਤ ਅਰੋੜਾ) – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ ਵਾਸੀਆਂ ਨੂੰ `ਬੇਟੀ ਪੜਾਓ ਬੇਟੀ ਬਚਾਓ` ਦੀ ਕੀਤੀ ਅਪੀਲ ਤੋਂ ਪ੍ਰੇਰਿਤ ਸਮਾਜਸੇਵੀ ਸੰਸਥਾ ਯੁਵਾ ਰਾਜਪੂਤ ਸਭਾ ਵੱਲੋਂ ਇਸ ਪ੍ਰੋਜੈਕਟ ਦੇ ਤਹਿਤ ਅੱਜ ਸਥਾਨਕ ਐਮ.ਸੀ ਕਲੋਨੀ ਵਿਚ ਸਥਿਤ ਇੱਕਜੋਤ ਪਬਲਿਕ ਸਕੂਲ ਵਿਚ ਹੋਨਹਾਰ ਬੇਟੀਆਂ ਨੂੰ ਸਨਮਾਨਿਤ ਕੀਤਾ।ਪ੍ਰੋਗਰਾਮ ਵਿਚ ਸਮਾਜ ਸੇਵੀ ਰਾਜੇਸ਼ ਠਕਰਾਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਦਕਿ ਪੋ੍ਰਗਰਾਮ ਪ੍ਰਧਾਨ ਰੀਸ਼ੂ ਸੇਠੀ ਅਤੇ ਰਾਜੀਵ ਕੁੱਕੜ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।
ਸੰਸਥਾ ਦੇ ਪ੍ਰਧਾਨ ਸਾਹਿਲ ਵਰਮਾ ਨੇ ਸੰਸਥਾ ਵੱਲੌਂ ਚਲਾਏ ਜਾ ਰਹੇ ਵੱਖ ਵੱਖ ਪ੍ਰਾਜੈਕਟਾਂ ਦੀ ਜਾਣਕਾਰੀ ਦਿੱਤੀ। ਉਨਾਂ ਕਿਹਾ ਕਿ ਸੰਸਥਾ ਬੇਟੀ ਪੜਾਓ ਬੇਟੀ ਬਚਾਓ ਪ੍ਰੋਜੈਕਟ ਦੇ ਤਹਿਤ ਵੱਖ-ਵੱਖ ਸਕੂਲਾਂ ਵਿਚ ਅਲੱਗ ਅਲੱਗ ਖੇਤਰਾਂ ਵਿਚ ਵਧੀਆ ਕੰਮ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਸਨਮਾਨਿਤ ਕਰਦੀ ਹੈ।ਇਸ ਪ੍ਰੋਗਰਾਮ ਦੀ ਪ੍ਰਧਾਨਗੀ ਕਰਦੇ ਹੋਏ ਸਰਪ੍ਰਸਤ ਰੋਸ਼ਨ ਲਾਲ ਵਰਮਾ ਨੇ ਕਿਹਾ ਕਿ ਜੇਕਰ ਬੇਟੀਆਂ ਪੜ ਜਾਣਗੀਆਂ ਤਾਂ ਸਮਾਜ ਆਪਣੇ ਆਪ ਪੜ ਜਾਵੇਗਾ।ਮੁੱਖ ਮਹਿਮਾਨ ਰਾਜੇਸ਼ ਠਕਰਾਲ ਨੇ ਵਿਦਿਆਰਥੀਆਂ ਨੂੰ ਅੱਗੇ ਵੱਧਣ ਅਤੇ ਮਿਹਨਤ ਨਾਲ ਪੜਾਈ ਕਰਨ ਲਈ ਪ੍ਰੇਰਿਤ ਕੀਤਾ। ਇਸਦੇ ਨਾਲ ਹੀ ਉਨਾਂ ਨੇ ਵਿਦਿਆਰਥਣਾਂ ਨੂੰ ਉਨਾਂ ਦੇ ਕਾਨੂੰਨੀ ਅਧਿਕਾਰਾਂ ਸਬੰਧੀ ਜਾਣਕਾਰੀ ਦਿੱਤੀ।ਸੰਸਥਾ ਦੇ ਸਰਪ੍ਰਸਤ ਰੋਸਨ ਵਰਮਾ ਨੇ ਕਿਹਾ ਕਿ ਸਮਾਜ ਵਿਚ ਜਿਨਾਂ ਯੋਗਦਾਨ ਬੇਟਿਆਂ ਦਾ ਹੈ ਉਸ ਤੋਂ ਵੱਧ ਯੋਗਦਾਨ ਬੇਟੀਆਂ ਦਾ ਵੀ ਹੈ।
ਸਕੂਲ ਦੀਆਂ ਹੋਣ ਹਾਰ ਵਿਦਿਆਰਥਣਾਂ ਮਿਨਾਕਸ਼ੀ, ਪਾਯਲ, ਏਕਤਾ, ਕੰਚਨ, ਨੀਲਮ, ਨੇਹਾ, ਰਾਖੀ, ਮੁਸਕਾਨ, ਬਬੀਤਾ, ਨੀਲਮ, ਨੈਨਾ, ਅੰਜਲੀ, ਅੰਜਲੀ ਅਤੇ ਮੁਸਕਾਨ ਨੂੰ ਪੜਾਈ ਦੇ ਖੇਤਰ ਵਿਚ ਚੰਗੇ ਨੰਬਰ ਪ੍ਰਾਪਤ ਕਰਨ ਤੇ ਸਨਮਾਨਿਤ ਕੀਤਾ ਗਿਆ। ਪ੍ਰੋਗਰਾਮ ਵਿਚ ਸਕੂਲ ਦੀਆਂ ਵਿਦਿਆਰਥਣਾਂ ਨੇ ਸ਼ਬਦ, ਸਵਾਗਤ ਗੀਤ ਅਤੇ ਇੱਕ ਸ਼ਾਨਦਾਰ ਨਾਟਕ ਪੇਸ਼ ਕੀਤਾ।
ਪ੍ਰੋਗਰਾਮ ਵਿਚ ਸੰਸਥਾ ਦੇ ਪ੍ਰੋਜੈਕਟ ਇੰਚਾਰਜ਼ ਓਮ ਪ੍ਰਕਾਸਾ ਚੋਹਾਨ, ਅਨਿਲ ਵਰਮਾ, ਨਰੇਸ਼ ਵਰਮਾ ਖਜ਼ਾਨਚੀ, ਸੰਦੀਪ ਡਿੰਗੂ, ਦੇਵ ਵਰਮਾ, ਪ੍ਰੈਸ ਸਕੱਤਰ ਮਦਨ ਘੋੜੇਲਾ ਨੇ ਸਹਿਯੋਗ ਕੀਤਾ।ਸਕੂਲ ਚੇਅਰਮੈਨ ਦੇਸ ਰਾਜ ਗਰੋਵਰ ਅਤੇ ਪ੍ਰਿੰਸੀਪਲ ਜੈਸਮੀਨ ਨੇ ਸੰਸਥਾ ਦਾ ਧੰਨਵਾਦ ਕੀਤਾ।

Check Also

ਅੰਜ਼ੂ ਸਿੰਗਲਾ ਦੀ ਤੀਸਰੀ ਬਰਸੀ ਮਨਾਈ, ਯਾਦ ਵਿੱਚ ਲਗਾਏ ਰੁੱਖ

ਭੀਖੀ, 16 ਮਈ (ਕਮਲ ਜ਼ਿੰਦਲ) – ਸਿਲਵਰ ਵਾਟਿਕਾ ਪਬਲਿਕ ਸਕੂਲ ਸਮਾਓ ਦੀ ਸੰਸਥਾਪਕ ਅੰਜ਼ੂ ਸਿੰਗਲਾ …

Leave a Reply