Sunday, December 22, 2024

ਚੀਫ ਖਾਲਸਾ ਦੀਵਾਨ ਦੀ 4 ਮਾਰਚ ਨੂੰ ਚੋਣ ਲਈ ਪ੍ਰਧਾਨਗੀ ਤੇ ਹੋਰ ਅਹੁੱਦੇਦਾਰੀਆਂ ਲਈ ਨਾਮਜ਼ਦਗੀਆਂ ਦਾਖਲ

ਅੰਮ੍ਰਿਤਸਰ, 23 ਫਰਵਰੀ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ, ਮੀਤ ਪ੍ਰਧਾਨ, CKD Logoਆਨਰੇਰੀ ਸਕੱਤਰ ਦੇ ਖਾਲੀ ਅਹੁੱਦਿਆਂ ਲਈ 4 ਮਾਰਚ, 2018 ਨੂੰ ਹੋਣ ਵਾਲੀਆਂ ਚੌਣਾਂ ਵਿਚ ਹਿੱਸਾ ਲੈਣ ਲਈ ਚੀਫ ਖਾਲਸਾ ਦੀਵਾਨ ਦੇ ਵੱਖ-ਵੱਖ ਮੈਂਬਰਾਂ ਵਲੋਂ ਨਾਮਜ਼ਦਗੀ ਫਾਰਮ ਭਰੇ ਗਏ।ਚੀਫ ਖਾਲਸਾ ਦੀਵਾਨ ਦੇ ਮੁੱਖ ਦਫਤਰ ਤੋਂ ਜਾਰੀ ਪੈ੍ਰਸ ਨੋਟ ਰਾਹੀਂ ਆਨਰੇਰੀ ਸਕੱਤਰ ਨਰਿੰਦਰ ਸਿੰਘ ਖੁਰਾਣਾ ਨੇ ਜਾਣਕਾਰੀ ਸਾਂਝਿਆਂ ਕਰਦਿਆਂ ਦੱਸਿਆ ਕਿ ਅੱਜ ਨਾਮਜਦਗੀ ਪੱਤਰ ਦਾਖਲ ਕਰਵਾਉਣ ਦੀ ਅੰਤਿਮ ਮਿਤੀ 23 ਫਰਵਰੀ 2018 ਤੱਕ ਪ੍ਰਧਾਨ, ਮੀਤ ਪ੍ਰਧਾਨ, ਆਨਰੇਰੀ ਸਕੱਤਰ ਦੇ ਤਿੰਨ ਖਾਲੀ ਅਹੁੱਦਿਆਂ ਲਈ ਕੁੱਲ 11 ਉਮੀਦਵਾਰਾਂ ਦੇ ਨਾਮਜਦਗੀ ਪੱਤਰ ਚੀਫ ਖਾਲਸਾ ਦੀਵਾਨ ਦਫਤਰ ਵਿਚ ਜਮਾਂ ਕਰਵਾਏ ਗਏ ਹਨ ਜਿਹਨਾਂ ਵਿਚ ਡਾ: ਸੰਤੌਖ ਸਿੰਘ, ਰਾਜਮੋਹਿੰਦਰ ਸਿੰਘ ਮਜੀਠੀਆ, ਧੰਨਰਾਜ ਸਿੰਘ, ਨਿਰਮਲ ਸਿੰਘ ਚਾਰ ਉਮੀਦਵਾਰਾਂ ਵਲੋਂ ਪ੍ਰਧਾਨ ਦੀ ਖਾਲੀ ਹੋਈ ਅਸਾਮੀ ਲਈ ਬਲਦੇਵ ਸਿੰਘ ਚੌਹਾਨ, ਨਿਰਮਲ ਸਿੰਘ, ਸਰਬਜੀਤ ਸਿੰਘ ਸ਼ਾਸਤਰੀ ਵਿਹਾਰ, ਸੁਰਿੰਦਰ ਸਿੰਘ ਰੁਮਾਲਿਆਂ ਵਾਲੇੇ ਸਮੇਤ ਚਾਰ ਮੈਂਬਰਾਂ ਵਲੋਂ ਮੀਤ ਪ੍ਰਧਾਨ ਦੀ ਖਾਲੀ ਹੋਈ ਅਸਾਮੀ ਲਈ ਤਿੰਨ ਮੈਂਬਰਾਂ ਸੰਤੋਖ ਸਿੰਘ ਸੇਠੀ, ਗੁਰਿੰਦਰ ਸਿੰਘ ਚਾਵਲਾ, ਸੁਰਜੀਤ ਸਿੰਘ ਚੌਕ ਮੰਨਾ ਸਿੰਘ ਨੇ ਆਨਰੇਰੀ ਸਕੱਤਰ ਦੀ ਖਾਲੀ ਹੋਈ ਥਾਂ ਲਈ ਨਾਮਜਦਗੀ ਫਾਰਮ ਦਾਖਲ ਕਰਵਾਏੇ ਹਨ।
ਖੁਰਾਣਾ ਨੇ ਇਹ ਵੀ ਦਸਿਆ ਕਿ 26-2-2018 ਨੂੰ ਹੋਣ ਵਾਲੀ ਕਾਰਜਸਾਧਕ ਕਮੇਟੀ ਦੀ ਮੀਟਿੰਗ ਵਿਚ 4 ਮਾਰਚ 2018 ਨੂੰ ਹੋਣ ਵਾਲੀ ਚੋਣਾਂ ਦੇ ਸੁਚਾਰੂ ਪ੍ਰਬੰਧਾਂ ਸੰਬੰਧੀ ਵਿਚਾਰ ਦੇ ਨਾਲ ਨਾਲ ਰਿਟਰਨਿੰਗ ਅਫਸਰ ਤੇ ਕਨਵੀਨਰਾਂ ਦੀ ਨਿਯੁੱਕਤੀ ਵੀ ਕੀਤੀ ਜਾਵੇਗੀ, ਜਿਹਨਾਂ ਦੀ ਦੇਖ ਰੇਖ ਹੇਠ 27 ਫਰਵਰੀ ਤੋਂ ਚੋਣ ਪ੍ਰਕਿਰਿਆ ਅਰੰਭ ਹੋਵੇਗੀ ਤੇ 4 ਮਾਰਚ 2018 ਤੱਕ ਸੰਪੰਨ ਕੀਤੀ ਜਾਵੇਗੀ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply