Monday, December 23, 2024

ਰੈਣ ਸੁਬਾਈ ਕੀਰਤਨ ਸਾਲਾਨਾ ਸਮਾਗਮ ਗੁਰਦੁਆਰਾ ਸਿੰਘ ਸਭਾ ਵਿਖੇ ਸੰਪਨ

ਬਠਿੰਡਾ, 26 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਪਿਛਲੇ ਕਈ ਦਿਨਾਂ ਤੋਂ ਵੱਖ-ਵੱਖ ਸਥਾਨਾਂ ’ਤੇ ਅਖੰਡ PPN2602201803ਕੀਰਤਨੀ ਜਥਿਆਂ ਵਲੋਂ ਚਲਿਆ ਰੈਣ ਸੁਬਾਈ ਕੀਰਤਨ ਦਾ ਸਾਲਾਨਾ ਸਮਾਗਮ ਅੰਮ੍ਰਿਤ ਵੇਲੇ ਗੁਰਦੁਆਰਾ ਸਿੰਘ ਸਭਾ ਵਿਖੇ ਸਮਾਪਤ ਹੋਇਆ।ਇਸ ਤੋਂ ਪਹਿਲਾਂ ਅਖੰਡ ਕੀਰਤਨੀ ਜਥੇ ਵਲੋਂ ਸਾਲਾਨਾ ਸਮਾਗਮ ਦੀ ਚੜ੍ਹਦੀ ਕਲਾ ਲਈ ਗੁਰਦੁਆਰਾ ਸਿੰਘ ਸਭਾ ਵਿਖੇ ਸ੍ਰੀ ਅਖੰਡਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਸਨ।ਫਿਰ ਦਿਵਸ ਸੁਹੇਲਾ ਸਮੇਂ ਅਖੰਡ ਕੀਰਤਨੀ ਜਥਿਆਂ ਨੇ ਕੀਰਤਨ ਕੀਤਾ।ਅਗਲੇ ਦਿਨ ਗੁਰਦੁਆਰਾ ਲੱਖੀ ਜੰਗਲ ਸਾਹਿਬ ਅਤੇ ਗੁ. ਕਿਲ੍ਹਾ ਮੁਬਾਰਿਕ ਸਾਹਿਬ ਪਾਤਸਾਹੀ ਦਸਵੀਂ ਵਿਖੇ ਕੀਰਤਨ ਪ੍ਰੋਗਰਾਮ ਕਰਵਾਏ ਗਏ।ਇਸ ਤੋਂ ਪਹਿਲਾਂ ਗੁ. ਮਾਡਲ ਟਾਊਨ, ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵੀ ਰੈਣ ਸਬਾਈ ਕੀਰਤਨ ਦਾ ਸੰਗਤਾਂ ਨੇ ਅਨੰਦ ਮਾਣਿਆ।24 ਫਰਵਰੀ ਸ਼ਾਮ ਨੂੰ ਗੁਰਦੁਆਰਾ ਸਿੰਘ ਸਭਾ ਵਿਖੇ ਅੰਮ੍ਰਿਤ ਸੰਚਾਰ ਦੁਰਾਨ ਅੰਮ੍ਰਿਤ ਅਭਿਲਾਖੀਆਂ ਨੇ ਦਸਮੇਸ਼ ਪਿਤਾ ਜੀ ਵਲੋਂ ਬਖਸ਼ਿਸ਼ ਖੰਡੇ ਬਾਟੇ ਦਾ ਅੰਮ੍ਰਿਤਪਾਨ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ।
ਸਮਾਗਮ ਦੀ ਸਮਾਪਤੀ ਸਮੇਂ ਸਾਰੀ ਰਾਤ ਚੱਲੇ ਅਖੰਡ ਕੀਰਤਨ ਸਮਾਗਮ ਵਿਚ ਪੰਜਾਬ, ਹਰਿਆਣਾ, ਦਿੱਲੀ, ਰਾਜਿਸਥਾਨ ਦੇ ਅਖੰਡ ਕੀਰਤਨੀ ਜਥੇ ਸੰਗਤਾਂ ਸਮੇਤ ਵੱਡੀ ਗਿਣਤੀ `ਚ ਸ਼ਾਮਲ ਹੋਏ।ਬਠਿੰਡਾ ਦੀਆਂ ਸੰਗਤਾਂ ਨੇ ਬਾਹਰੋਂ ਆਈਆਂ ਸੰਗਤਾਂ ਲਈ ਰਿਹਾਇਸ਼ ਅਤੇ ਲੰਗਰਾਂ ਦੇ ਉਚੇਚੇ ਪ੍ਰਬੰਧ ਕੀਤੇ ਹੋਏ ਸਨ।ਇਹਨਾਂ ਸਮਾਗਮਾਂ ਵਿੱਚ ਵੱਖ ਵੱਖ ਥਾਵਾਂ ਤੋਂ ਪੁੱਜੇ ਰਾਗੀ ਜਥਿਆਂ ਜਿਨਾਂ ਵਿਚ ਭਾਈ ਹਰਸਿਮਰਨ ਸਿੰਘ, ਸਤਿਨਾਮ ਸਿੰਘ, ਅਵਨੀਤ ਸਿੰਘ, ਮਲਕੀਤ ਸਿੰਘ, ਗੁਰਸ਼ਰਨ ਸਿੰਘ, ਮਾਸਟਰ ਗੁਰਦਿਆਲ ਸਿੰਘ ਅਤੇ ਬੀਬੀ ਸੰਤ ਕੋਰ ਆਦਿ ਨੇ ਕੀਰਤਨ ਕਰਨ ਦੀਆਂ ਸੇਵਾਵਾਂ ਨਿਭਾਈਆਂ।ਇਸ ਸਮੇਂ ਪ੍ਰਿੰਸੀਪਲ ਬਚਿੱਤਰ ਸਿੰਘ, ਭਾਈ ਪ੍ਰੀਤਮ ਸਿੰਘ ਸਾਹਨੀ, ਭਾਈ ਘਨੱਈਆ ਜੀ ਸੇਵਕ ਦਲ, ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ, ਉਘੇ ਕਥਾ ਵਾਚਕ ਭਾਈ ਗੁਰਬਲਦੇਵ ਸਿੰਘ ਗੁਰੂ ਕਾਸੀ ਵਾਲੇ, ਸਮੁੱਚੇ ਇਲਾਕੇ ਦੀਆਂ ਧਾਰਮਿਕ ਜਥੇਬੰਦੀਆਂ ਨੇ ਵੀ ਇਹਨਾਂ ਸਮਾਗਮਾਂ ਸਮੇਂ ਹਾਜ਼ਰੀਆਂ ਭਰੀਆਂ ਰਾਜਿੰਦਰ ਸਿੰਘ ਸਿੱਧੂ ਪ੍ਰਧਾਨ ਗੁਰਦੁਆਰਾ ਸਿੰਘ ਸਭਾ ਨੇ ਬਾਹਰੋਂ ਆਈਆਂ ਸੰਗਤਾਂ ਨੂੰ `ਜੀ ਆਇਆਂ` ਕਿਹਾ ਅਤੇ ਧੰਨਵਾਦ ਕੀਤਾ।ਇਹਨਾਂ ਸਾਰੇ ਪ੍ਰੋਗਰਾਮਾਂ ਦਾ ਪ੍ਰਬੰਧ ਅਖੰਡ ਕੀਰਤਨ ਜੱਥਾ ਬਠਿੰਡਾ ਅਤੇ ਸਮੁੱਚੀਆਂ ਸੰਗਤਾਂ ਦੇ ਸਹਿਯੋਗ ਨਾਲ ਕੀਤਾ ਗਿਆ ਸੀ।ਗੁਰੂ ਕਾ ਲੰਗਰ ਲਗਾਤਾਰ ਅਤੁੱਟ ਵਰਤਾਇਆ ਗਿਆ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply