Monday, December 23, 2024

ਸਾਬਕਾ ਕੈਬਨਿਟ ਮੰਤਰੀ ਬੰਡਾਲਾ ਨੂੰ ਉਘੀਆਂ ਸ਼ਖਸ਼ੀਅਤਾਂ ਨੇ ਦਿੱਤੀ ਸ਼ਰਧਾਂਜਲੀ

ਅੰਮ੍ਰਿਤਸਰ, 7 ਮਾਰਚ (ਪੰਜਾਬ ਪੋਸਟ- ਹਰਿੰਦਰਪਾਲ ਸਿੰਘ) – ਹਲਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਦੇ ਪਿਤਾ ਅਤੇ ਸਾਬਕਾ ਕੈਬਨਿਟ ਮੰਤਰੀ ਸਰਦੂਲ ਸਿੰਘ PPN0703201807ਬੰਡਾਲਾ, ਜੋ ਕਿ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਨਮਿਤ ਸਰਧਾਂਜਲੀ ਸਮਾਗਮ ਜੰਡਿਆਲਾ ਗੁਰੂ ਦੀ ਦਾਣਾ ਮੰਡੀ ਵਿਚ ਹੋਇਆ।ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਨਾਂ ਦੇ ਘਰ ਪੈਣ ਦੋਰਾਨ ਭਾਈ ਕੁਲਵਿੰਦਰ ਸਿੰਘ ਹਜ਼ੂਰੀ ਰਾਗੀ ਵਲੋਂ ਵੈਰਾਗਮਾਈ ਕੀਰਤਨ ਕੀਤਾ ਗਿਆ ਅਤੇ ਸਰਧਾਂਜਲੀ ਸਮਾਗਮ ਵਿਚ ਸਾਰੀਆਂ ਰਾਜਸੀ ਪਾਰਟੀਆਂ ਦੇ ਸੀਨੀਅਰ ਆਗੂ ਸ਼ਾਮਿਲ ਹੋਏ ਅਤੇ ਸ਼ਰਧਾ ਦੇ ਫੁੱਲ ਬੰਡਾਲਾ ਨੂੰ ਭੇਟ ਕੀਤੇ।
PPN0703201808ਮੁੱਖ ਬੁਲਾਰਿਆਂ ਵਿਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ, ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ, ਸਾਬਕਾ ਸੰਸਦ ਮੈਂਬਰ ਮਹਿੰਦਰ ਸਿੰਘ ਕੇ.ਪੀ, ਵਿਧਾਇਕ ਡਾ. ਰਾਜ ਕੁਮਾਰ ਵੇਰਕਾ, ਸੰਤੋਖ ਸਿੰਘ ਭਲਾਈਪੁਰਾ ਵਿਧਾਇਕ, ਦਿਨੇਸ਼ ਬੱਬੀ ਵਿਧਾਇਕ, ਸਾਬਕਾ ਮੰਤਰੀ ਗੁਰਚੇਤ ਸਿੰਘ ਭੁੱਲਰ, ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ, ਸਾਬਕਾ ਸੰਸਦ ਮੈਂਬਰ ਜਗਮੀਤ ਸਿੰਘ ਬਰਾੜ ਅਤੇ ਹੋਰ ਆਗੂਆਂ ਨੇ ਬੰਡਾਲਾ ਦੀਆਂ ਯਾਦਾਂ ਸਾਂਝਾ ਕਰਦੇ ਉਨਾਂ ਨੂੰ ਸ਼ਰਧਾ ਭੇਟ ਕੀਤੀ ਤੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ।ਇਸ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦਾ ਸ਼ੋਕ ਸੰਦੇਸ਼ ਵੀ ਪੜ੍ਹ ਕੇ ਸੁਣਾਇਆ ਗਿਆ।
ਇਸ ਮੌਕੇ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ, ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ, ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ, ਵਿਧਾਇਕ ਤਰਸੇਮ ਸਿੰਘ ਡੀ.ਸੀ, ਸਾਬਕਾ ਵਿਧਾਇਕ ਜਸਬੀਰ ਸਿੰਘ ਡਿੰਪਾ, ਦਿਹਾਤੀ ਪ੍ਰਧਾਨ ਭਗਵੰਤਪਾਲ ਸਿੰਘ ਸੱਚਰ, ਸਾਬਕਾ ਵਿਧਾਇਕ ਅਜੈਪਾਲ ਸਿੰਘ ਮੀਰਾਂਕੋਟ, ਸੁਖਜਿੰਦਰਰਾਜ ਸਿੰਘ ਲਾਲੀ ਮਜੀਠੀਆ, ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ ਅਤੇ ਇਲਾਕੇ ਭਰ ਵਿਚੋਂ ਵੱਖ-ਵੱਖ ਪਾਰਟੀਆਂ ਦੇ ਆਗੂ ਅਤੇ ਵੱਡੀ ਗਿਣਤੀ ਵਿਚ ਪੰਜਾਬ ਭਰ ਤੋਂ ਲੋਕ ਪਹੁੰਚੇ ਹੋਏ ਸਨ।PPN0703201809
ਇਸ ਮੌਕੇ ਹੋਰਨਾਂ ਤੋਂ ਇਲਾਵਾ ਬਾਬਾ ਪਰਮਾਨੰਦ ਜੀ ਮੁੱਖ ਸੰਚਾਲਕ ਤਪ ਅਸਥਾਨ ਬਾਬਾ ਹੰਦਾਲ, ਤਪ ਅਸਥਾਨ ਬਾਬਾ ਹੰਦਾਲ, ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ, ਗੁਰਤੇਜ ਸਿੰਘ ਭੁੱਲਰ, ਜਸਬੀਰ ਸਿੰਘ ਡਿੰਪਾ, ਓ.ਪੀ ਸੋਨੀ, ਮੁਹੰਮਦ ਸਦੀਕ, ਸੁਨੀਲ ਦੱਤੀ, ਅਮਰੀਕ ਸਿੰਘ ਬਿੱਟਾ, ਮੰਗਲ ਸਿੰਘ ਕਿਸ਼ਨਪੁਰੀ, ਛਤਰਪਾਲ ਸਿੰਘ ਦੁਬਲੀ, ਅਜੀਤਪਾਲ ਸਿੰਘ ਚੇਅਰਮੈਨ ਰਾਜਪੂਤ ਕਸ਼ਯਪ ਬਰਾਦਰੀ, ਨਵਦੀਪ ਸਿੰਘ ਗੋਲਡੀ, ਇੰਦਰਜੀਤ ਸਿੰਘ ਬਾਸਰਕੇ, ਬਾਬਾ ਗੁਰਭੇਜ ਸਿੰਘ ਖਜਾਲੇ ਵਾਲੇ, ਬਾਬਾ ਸੱਜਣ ਸਿੰਘ ਗੁਰੂ ਕੀ ਬੇਰ, ਪੰਜਾਬ ਕਾਂਗਰਸ ਮਹਿਲਾ ਪ੍ਰਧਾਨ ਮਮਤਾ ਦੱਤਾ, ਐਸ.ਡੀ.ਐਮ ਨਿਤੀਸ਼ ਸ਼ਰਮਾ, ਡੀ.ਐਸ.ਪੀ ਜੰਡਿਆਲਾ ਗੁਰਪ੍ਰਤਾਪ ਸਿੰਘ ਸਹੋਤਾ, ਹਰਸੰਦੀਪ ਸਿੰਘ ਐਸ.ਐਚ.ਓ, ਲਖਬੀਰ ਸਿੰਘ ਸਬ ਇੰਸਪੈਕਟਰ, ਰਾਜਕੁਮਾਰ ਮਲਹੋਤਰਾ ਸਾਬਕਾ ਪ੍ਰਧਾਨ ਨਗਰ ਕੌਂਸਲ, ਰਣਧੀਰ ਸਿੰਘ ਮਲਹੋਤਰਾ ਕੋਂਸਲਰ, ਭੁਪਿੰਦਰਜੀਤ ਸਿੰਘ ਹੈਪੀ ਕੋਂਸਲਰ, ਕੁਲਵਿੰਦਰ ਸਿੰਘ ਕਿੰਦਾ, ਨਿਰਮਲ ਸਿੰਘ ਲਾਹੌਰੀਆ ਸਾਬਕਾ ਮੀਤ ਪ੍ਰਧਾਨ ਨਗਰ ਕੌਂਸਲ, ਸੰਜੀਵ ਕੁਮਾਰ ਲਵਲੀ, ਵਿਕਾਸਪਾਲ ਪਾਸੀ, ਅੰਮ੍ਰਿਤ ਧਨਰਸ, ਇੰਦਰ ਸਿੰਘ ਮਲਹੋਤਰਾ, ਸੰਜੀਵ ਚੋਪੜਾ, ਰਾਕੇਸ਼ ਕੁਮਾਰ ਰਿੰਪੀ, ਸੁਨੀਲ ਚਤਰਥ, ਹਰਦੇਵ ਸਿੰਘ ਰਿੰਕੂ ਮਨਜੀਤ ਸਿੰਘ ਗਰੋਵਰ, ਸੁਖਵਿੰਦਰ ਗੋਲਡੀ, ਰਾਣਾ ਜੰਡ, ਜਸਇੰਦਰ ਸਿੰਘ ਪੀ ਏ ਹਲਕਾ ਵਿਧਾਇਕ, ਸੁਖਦੇਵ ਸਿੰਘ ਜੱਜ ਜੰਡ, ਪਰਮਦੀਪ ਸਿੰਘ ਹੈਰੀ, ਚਰਨਜੀਤ ਸਿੰਘ ਆਨੰਦ, ਮਦਨ ਮੋਹਨ, ਕਸ਼ਮੀਰ ਸਿੰਘ ਜਾਣੀਆਂ, ਅਵਤਾਰ ਸਿੰਘ ਟੱਕਰ, ਹਰਜੀਤ ਸਿੰਘ ਸਾਬਕਾ ਚੇਅਰਮੈਨ, ਮਨਜੀਤ ਪੱਪੀ, ਇੰਦਰਜੀਤ ਸਿੰਘ ਖੇੜਾ, ਗੁਰਮੀਤ ਸਿੰਘ ਮੁੱਛਲ, ਰਮੇਸ਼ ਕੁਮਾਰ ਪ੍ਰਧਾਨ ਆੜ੍ਹਤੀ ਐਸੋਸੀਏਸ਼ਨ, ਐਡਵੋਕੇਟ ਅਮਿਤ ਅਰੋੜਾ, ਨਵਨੀਤ ਬਾਠ, ਰਿੰਪੁ ਜੈਨ, ਪ੍ਰੀਤਇੰਦਰ ਸਿੰਘ ਮਾਨ, ਸੰਨੀ ਸ਼ਰਮਾ ਸਮੇਤ ਇਲਕੇ ਦੀਆਂ ਸੰਗਤਾਂ ਹਾਜਰ ਸਨ।ਸਟੇਜ ਦੀ ਭੂਮਿਕਾ ਤਾਰਾ ਸਿੰਘ ਸੰਧੂ ਵਲੋਂ ਨਿਭਾਈ ਗਈ ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply