Monday, December 23, 2024

ਯੂਨੀਵਰਸਿਟੀ ਵੱਲੋਂ ਜੀਨਜ਼, ਜੈਨੇਟਿਕਸ ਤੇ ਐਪੀਜੀਨਨੋਮਿਕਸ ਵਿਸ਼ੇ `ਤੇ ਨੈਸ਼ਨਲ ਸੈਮੀਨਾਰ

ਅੰਮ੍ਰਿਤਸਰ, 20 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਯੂਨੀਵਰਸਿਟੀ ਵੱਲੋਂ ਜੀਨਜ਼, ਜੈਨੇਟਿਕਸ ਅਤੇ ਐਪੀਜੀਨਨੋਮਿਕਸ PPN2003201807ਵਿਸ਼ੇ `ਤੇ ਨੈਸ਼ਨਲ ਸੈਮੀਨਾਰ ਦਾ ਆਯੋਜਨ ਯੂਨੀਵਰਸਿਟੀ ਦੇ ਗੁਰੂ ਨਾਨਕ ਭਵਨ ਆਡੀਟੋਰੀਅਮ ਵਿਚ ਕੀਤਾ ਗਿਆ।ਇਹ ਸੈਮੀਨਾਰ ਹਿਉਮਨ ਜੈਨੇਟਿਕਸ ਵਿਭਾਗ ਵੱਲੋਂ ਆਯੋਜਿਤ ਕੀਤਾ ਗਿਆ ਅਤੇ ਯੂਜੀਸੀ-ਐਸਏਪੀ ਯੂਜੀਸੀ-ਸੀਪੀਈ ਪੀਏ, ਡੀਐਸਟੀ-ਪਰਸ ਦੁਆਰਾ ਸਪਾਂਸਰ ਸੀ।ਇਸ ਵਿਚ ਵੱਡੀ ਗਿਣਤੀ ਵਿੱਚ ਵਿਦਿਆਰਥੀ ਅਤੇ ਫੈਕਲਟੀ ਮੈਂਬਰ ਮੌਜੂਦ ਸਨ।ਪ੍ਰੋ. ਕਮਲਜੀਤ ਸਿੰਘ, ਡੀਨ ਅਕਾਦਮਿਕ ਮਾਮਲੇ ਨੇ ਪ੍ਰਧਾਨਗੀ ਕੀਤੀ ਜਦਕਿ ਪ੍ਰੋਫੈਸਰ ਡਾ. ਬੀ.ਕੇ ਥੈਲਮਾ, ਜੈਨੇਟਿਕਸ ਸਾਊਥ ਕੈਂਪਸ ਵਿਭਾਗ, ਦਿੱਲੀ ਯੂਨੀਵਰਸਿਟੀ ਨੇ ਮੁੱਖ ਭਾਸ਼ਣ ਦਿੱਤਾ। ਡਾ. ਗੁਰਸਤੇਜ ਗਾਂਧੀ, ਵਿਭਾਗ ਦੇ ਮੁਖੀ ਅਤੇ ਡਿਪਟੀ ਕੋਆਰਡੀਨੇਟਰ ਨੇ ਮੁੱਖ ਮਹਿਮਾਨ ਅਤੇ ਹੋਰਨਾਂ ਦਾ ਸਵਾਗਤ ਕੀਤਾ। ਵਸੁਧਾ ਸਮਬਿਆਲ, ਕੋਆਰਡੀਨੇਟਰ ਨੇ ਸੈਮੀਨਾਰ ਬਾਰੇ ਜਾਣਕਾਰੀ ਦਿੱਤੀ। ਵਿਭਾਗ ਦੇ ਡਾ. ਅਨੁਪਮ ਕੌਰ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ।ਡਾ. ਥੈਲਮਾ ਨੇ ਕਿਹਾ ਕਿ ਅਜੋਕੇ ਸਮੇਂ ਵਿਚ ਹੋਰ ਬੀਮਾਰੀਆਂ ਦੇ ਨਾਲ ਨਾਲ ਵੰਸ਼ ਨਾਲ ਸਬੰਧਤ ਬੀਮਾਰੀਆਂ ਦਾ ਵੀ ਵਾਧਾ ਹੋ ਰਿਹਾ ਹੈ।ਉਨ੍ਹਾਂ ਕਿਹਾ ਕਿ ਸਾਡੇ ਜ਼ੀਨ ਵਿਚ ਖਰਾਬੀ ਆਉਣ ਕਰਕੇ ਬੀਮਾਰੀਆਂ ਵਿਚ ਵਾਧਾ ਹੁੰਦਾ ਹੈ ਪਰ ਸਾਡਾ ਰਹਿਣ ਸਹਿਣ ਅਤੇ ਵਾਤਾਵਰਣ ਦੇ ਅਸੰਤੁਲਨ ਕਰਕੇ ਵੀ ਅਜਿਹੀਆਂ ਬੀਮਾਰੀਆਂ ਦਾ ਵਾਧਾ ਹੋ ਰਿਹਾ ਹੈ। ਉਨ੍ਹਾਂ ਨੇ ਦੀਮਾਗੀ ਬੀਮਾਰੀਆਂ ਜਿਵੇਂ ਸੀਜ਼ੋਫਰੇਨੀਆ, ਐਲਜ਼ਾਈਮਰ, ਪਾਰਕਿਨਸਨਜ਼, ਔਟਿਜ਼ਮ ਅਤੇ ਮਾਨਸਿਕ ਅਯੋਗਤਾ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਇਨ੍ਹਾਂ ਬੀਮਾਰੀਆਂ ਦੇ ਜ਼ਿੰਮੇਵਾਰ ਵੱਖ ਵੱਖ ਜ਼ੀਨਾਂ ਬਾਰੇ ਖੋਜ ਕੀਤੀ ਜਾਣੀ ਚਾਹੀਦੀ ਅਤੇ ਉਨ੍ਹਾਂ ਨੂੰ ਜੈਨੇਟਿਕ ਤਰੀਕੇ ਨਾਲ ਸੋਧਦੇ ਹੋਏ ਇਲਾਜ ਕਰਨਾ ਚਾਹੀਦਾ। ਉਨ੍ਹਾਂ ਕਿਹਾ ਕਿ ਅਜਿਹੀਆਂ ਬੀਮਾਰੀਆਂ ਦੇ ਪੀੜਤਾਂ ਨੂੰ ਅਣਗੌਲਿਆਂ ਨਹੀਂ ਕਰਨਾ ਚਾਹੀਦਾ ਸਗੋਂ ਉਨ੍ਹਾਂ ਨੰੁ ਸਮਾਜ ਦਾ ਹਿੱਸਾ ਸਮਝਦੇ ਹੋਏ ਵਧੇਰੇ ਧਿਆਨ ਦੇਣ ਦੀ ਲੋੜ ਹੈ।ਪ੍ਰੋ. ਕਮਲਜੀਤ ਸਿੰਘ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਵਿਭਾਗ ਦੀ ਇਸ ਪਹਿਲਕਦਮੀ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਸੈਮੀਨਾਰਾਂ ਨੂੰ ਕਰਨ ਲਈ ਯੂਨੀਵਰਸਿਟੀ ਵੱਲੋਂ ਵਧੇਰੇ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ। ਉਨ੍ਹਾਂ ਨੇ ਯੂਨੀਵਰਸਿਟੀ ਦੀਆਂ ਉਪਲਬਧੀਆਂ ਅਤੇ ਗਤੀਵਿਧੀਆਂ ਬਾਰੇ ਵੇਰਵੇ ਵੀ ਦਿੱਤੇ। ਇਸ ਮੌਕੇ `ਤੇ ਡਾ. ਥੈਲਮਾ ਨੂੰ ਯੂਨੀਵਰਸਿਟੀ ਵੱਲੋਂ ਸਨਮਾਨਿਤ ਵੀ ਕੀਤਾ ਗਿਆ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply