Monday, December 23, 2024

ਪੰਜਾਬੀ ਭਾਸ਼ਾ ਅਤੇ ਕਕਾਰ ਦਾ ਮਸਲਾ ਹੱਲ ਕਰਨ ਦਾ ਜਾਵੜੇਕਰ ਨੇ ਦਿੱਤਾ ਭਰੋਸਾ- ਜੀ.ਕੇ

ਸੀ.ਬੀ.ਐਸ.ਈ ਦੇ ਤੁਗਲਕੀ ਫੁਰਮਾਨਾਂ ਖਿਲਾਫ਼ ਅਕਾਲੀ ਦਲ ਨੇ ਦਰਜ਼ ਕਰਾਇਆ ਰੋਸ
ਨਵੀਂ ਦਿੱਲੀ, 21 ਮਾਰਚ (ਪੰਜਾਬ ਪੋਸਟ ਬਿਊਰੋ) – ਭਾਰਤ ਸਰਕਾਰ ਪੰਜਾਬੀ ਅਤੇ ਹੋਰ ਕੌਮੀ ਭਾਸ਼ਾਵਾਂ ਨੂੰ ਸਕੂਲੀ ਪਾਠਕਰਮ ’ਚ ਘੱਟ ਮੌਕੇ ਦਿੱਤੇ PPN2103201802ਜਾਣ ਦੀ ਸਾਹਮਣੇ ਆਈ ਸ਼ਿਕਾਇਤ ’ਤੇ ਬਣਦੀ ਕਾਰਵਾਈ ਕਰੇਗੀ।ਇਸ ਦੇ ਨਾਲ ਹੀ ਮੁਕਾਬਲਾ ਪ੍ਰੀਖਿਆਵਾਂ ਦੌਰਾਨ ਸਿੱਖ ਵਿਦਿਆਰਥੀਆਂ ਦੇ ਕਕਾਰ ਉਤਰਵਾਉਣ ਦੇ ਸਾਹਮਣੇ ਆ ਰਹੇ ਰੁਝਾਨ ਨੂੰ ਰੋਕਣ ਦਾ ਵੀ ਪੱਕਾ ਹੱਲ ਲਭੇਗੀ।ਇਸ ਗੱਲ ਦਾ ਭਰੋਸਾ ਕੇਂਦਰੀ ਮਨੁੱਖੀ ਸਰੋਤ ਵਿਕਾਸ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਅਤੇ ਲੋਕ ਸਭਾ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਦੇ ਨਾਲ ਗਏ ਮਿਲਣ ਗਏ ਵਫ਼ਦ ਨੂੰ ਅੱਜ ਮੁਲਾਕਾਤ ਦੌਰਾਨ ਦਿੱਤਾ।ਮੁਲਾਕਾਤ ਬਾਰੇ ਜਾਣਕਾਰੀ ਦਿੰਦੇ ਹੋਏ ਉਕਤ ਆਗੂਆਂ ਨੇ ਦੱਸਿਆ ਕਿ ਸੀ.ਬੀ.ਐਸ.ਈ ਵੱਲੋਂ 9ਵੀਂ ਅਤੇ 10ਵੀਂ ਜਮਾਤ ’ਚ ਹਿੰਦੀ ਅਤੇ ਅੰਗਰੇਜ਼ੀ ਤੋਂ ਇਲਾਵਾ ਬਾਕੀ ਭਾਰਤੀ ਭਾਸ਼ਾਵਾਂ ਨੂੰ 7ਵੇਂ (ਗੈਰਜਰੂਰੀ) ਵਿਸ਼ੇ ਵਜੋਂ ਪੜਾਉਣ ਦੇ ਜਾਰੀ ਕੀਤੇ ਗਏ ਫੁਰਮਾਨ ਕਰਕੇ ਭਾਰਤੀ ਭਾਸ਼ਾਵਾਂ ਦੇ ਅੱਗੇ ਵੱਧਣ ਦੇ ਮੌਕੇ ਖ਼ਤਮ ਹੋ ਗਏ ਹਨ।ਕਿਉਂਕਿ 5 ਜਰੂਰੀ ਵਿਸ਼ਿਆਂ ਤੋਂ ਬਾਅਦ ਭਾਸ਼ਾ ਨੂੰ 6ਵੇਂ (ਗੈਰਜਰੂਰੀ) ਵਿਸ਼ੇ ਤੋਂ ਹਟਾ ਕੇ ਕਿੱਤਾਮੁੱਖੀ ਕੋਰਸ ਨੂੰ 6ਵਾਂ (ਗੈਰਜਰੂਰੀ) ਵਿਸ਼ਾ ਬਣਾ ਦਿੱਤਾ ਗਿਆ ਹੈ।ਜਿਸ ਕਰਕੇ ਭਾਰਤੀ ਭਾਸ਼ਾਵਾਂ ’ਚ ਉੱਚੇਰੀ ਸਿੱਖਿਆ ਪ੍ਰਾਪਤ ਕਰਨ ਦੇ ਮੌਕੇ ਖ਼ਤਮ ਹੋਣ ਦਾ ਖਦਸਾ ਵੱਧ ਗਿਆ ਹੈ।ਜੀ.ਕੇ ਨੇ ਦੱਸਿਆ ਕਿ ਧਾਤੂ ਵਸਤੂਆਂ ’ਤੇ ਰੋਕ ਦੇ ਨਾਂ ’ਤੇ ਸਿੱਖ ਵਿਦਿਆਰਥੀਆਂ ਦੇ ਕਕਾਰ ਉਤਰਵਾਉਣ ਦੇ ਮਾਮਲੇ ਲਗਾਤਾਰ ਮੁਕਾਬਲਾ ਪ੍ਰੀਖਿਆਵਾਂ ਦੌਰਾਨ ਸਾਹਮਣੇ ਆ ਰਹੇ ਹਨ।ਜਿਸ ਕਰਕੇ ਦਿੱਲੀ ਕਮੇਟੀ ਨੇ ਉਕਤ ਦੋਨੋਂ ਮਸਲਿਆਂ ਨੂੰ ਲੈ ਕੇ ਹਾਈ ਕੋਰਟ ਵਿਚ ਵੀ ਕੇਸ ਪਾਇਆ ਹੋਇਆ ਹੈ।ਦੋਨੋਂ ਮਸਲਿਆਂ ’ਤੇ ਗੱਲਬਾਤ ਕਰਨ ਲਈ ਮੰਤਰੀ ਵੱਲੋਂ ਸੀ.ਬੀ.ਐਸ.ਈ. ਅਧਿਕਾਰੀਆਂ ਨਾਲ ਮੀਟਿੰਗ ਕਰਨ ਦਾ ਭਰੋਸਾ ਦਿੱਤਾ ਗਿਆ ਹੈ।ਇਸ ਮੌਕੇ ਸਾਬਕਾ ਰਾਜਸਭਾ ਮੈਂਬਰ ਤ੍ਰਿਲੋਚਨ ਸਿੰਘ, ਸ਼੍ਰੋਮਣੀ ਕਮੇਟੀ ਮੈਂਬਰ ਭੂਪਿੰਦਰ ਸਿੰਘ ਅਨੰਦ ਅਤੇ ਗੁਰੂ ਗੋਬਿੰਦ ਸਿੰਘ ਕਾਲਜ ਦੇ ਪ੍ਰਿੰਸੀਪਲ ਜੇ.ਬੀ ਸਿੰਘ ਮੋਜੂਦ ਸਨ। 

Check Also

9 ਰੋਜ਼ਾ ਦੋਸਤੀ ਇੰਟਰਨੈਸ਼ਨਲ ਥੀਏਟਰ ਫੈਸਟੀਵਲ ’ਚ ਹਿੱਸਾ ਲੈ ਕੇ ਲਾਹੌਰ ਤੋਂ ਵਤਨ ਪਰਤੇ ਮੰਚ-ਰੰਗਮੰਚ ਦੇ ਕਲਾਕਾਰ

ਅੰਮ੍ਰਿਤਸਰ, 20 ਨਵੰਬਰ (ਪੰਜਾਬ ਪੋਸਟ ਬਿਊਰੋ) – ਅਜੋਕਾ ਥੀਏਟਰ ਲਾਹੌਰ (ਪਾਕਿਸਤਾਨ) ਵਲੋਂ ਕਰਵਾਏ ਗਏ 9 …

Leave a Reply