ਧੂਰੀ, 24 ਮਾਰਚ (ਪੰਜਾਬ ਪੋਸਟ- ਪ੍ਰਵੀਨ ਗਰਗ) – ਪਵਨ ਕੁਮਾਰ ਗੁਪਤਾ ਰਾਸ਼ਟਰੀ ਪ੍ਰਮੁੱਖ ਸ਼ਿਵ ਸੈਨਾ ਹਿੰਦੁਸਤਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਪ੍ਰਦੇਸ਼ ਮਹਿਲਾਂ ਸੈਨਾ ਜਨਰਲ ਸਕੱਤਰ ਸ੍ਰੀਮਤੀ ਰਾਜਬੀਰ ਕੋਰ ਵਰਮਾ ਵਲੋਂ ਸ੍ਰੀਮਤੀ ਮਮਤਾ ਰਾਣੀ ਨੂੰ ਧੂਰੀ ਸ਼ਹਿਰ ਦੀ ਮਹਿਲਾ ਸ਼ਹਿਰੀ ਪ੍ਰਧਾਨ ਅਤੇ ਸੋਨੀਆ ਰਾਣੀ ਨੂੰ ਮੀਤ ਪ੍ਰਧਾਨ ਨਿਯੁੱਕਤ ਕੀਤਾ ਹੈ। ਨਵਨਿਯੁਕੱਤ ਅਹੁੱਦੇਦਾਰਾਂ ਨੇ ਸੀਨੀਅਰ ਆਗੂਆਂ ਦਾ ਧੰਨਵਾਦ ਕਰਦਿਆਂ ਭਰੋਸਾ ਦਿਵਾਇਆ ਕਿ ਮੋਗਾ ਵਿਖੇ ਸ਼ਿਵ ਸੈਨਾ ਹਿੰਦੁਸਤਾਨ ਦੇ ਪੰਦਰਵੇਂ ਸਥਾਪਨਾ ਦਿਵਸ `ਤੇ ਉਹ ਧੂਰੀ ਤੋਂ ਭਾਰੀ ਗਿਣਤੀ `ਚ ਮਹਿਲਾਵਾਂ ਦੇ ਜਥੇ ਨਾਲ ਪਹੁੰਚਣਗੇ।ਇਸ ਮੌਕੇ ਜ਼ਿਲ੍ਹਾ ਸੰਗਰੂਰ ਸ਼ਹਿਰੀ ਪ੍ਰਧਾਨ ਸ੍ਰੀਮਤੀ ਅੰਗਰੇਜ਼ ਕੋਰ, ਮੀਤ ਪ੍ਰਧਾਨ ਸ਼ਸ਼ੀ ਕਾਂਗੜਾ, ਸ੍ਰੀਮਤੀ ਸੁਮਨ ਬਾਲਾ ਆਦਿ ਮੌਜੂਦ ਸਨ ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …